-6.7 C
Toronto
Wednesday, February 4, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਕਾਲਜਾਂ ਵਲੋਂ ਕਲਾਸਾਂ ਵਿਚ ਪੜ੍ਹਾਈ ਸ਼ੁਰੂ ਕਰਵਾਉਣ ਦੀ ਤਿਆਰੀ

ਕੈਨੇਡਾ ਦੇ ਕਾਲਜਾਂ ਵਲੋਂ ਕਲਾਸਾਂ ਵਿਚ ਪੜ੍ਹਾਈ ਸ਼ੁਰੂ ਕਰਵਾਉਣ ਦੀ ਤਿਆਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਕਾਰਨ ਕੈਨੇਡਾ ‘ਚ ਵਿਦੇਸ਼ਾਂ ਤੋਂ ਵਿਦਿਆਰਥੀਆਂ ਦੇ ਪੁੱਜਣ ‘ਚ ਵੱਡੀ ਰੁਕਾਵਟ ਹੈ। ਭਾਵੇਂ ਕਿ ਕੈਨੇਡਾ ਦੀ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚ ਕੇ ਵੱਡੇ ਖਰਚੇ ਕਰਨ ਦੀ ਬਜਾਏ ਆਪਣੇ ਦੇਸ਼ਾਂ ‘ਚ ਰਹਿ ਕੇ ਆਨਲਾਈਨ ਪੜ੍ਹਦੇ ਰਹਿਣ ਦੀ ਸਲਾਹ ਦਿੱਤੀ ਹੈ ਪਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਦੀ ਤਸੱਲੀ ਉਦੋਂ ਤੱਕ ਨਹੀਂ ਹੁੰਦੀ ਜਦ ਤੱਕ ਉਹ ਕੈਨੇਡਾ ਦੀ ਧਰਤੀ ਉਪਰ ਪੈਰ ਨਾ ਧਰ ਲੈਣ। ਵੀਜ਼ਾ ਲੱਗਣ ਤੋਂ ਬਾਅਦ ਤਾਂ ਬੇਚੈਨੀ ਹੋਰ ਵੀ ਵਧ ਜਾਂਦੀ ਹੈ। ਕੈਨੇਡਾ ‘ਚ ਪਹੁੰਚ ਕੇ ਨਿੱਤ ਦਿਨ ਦੇ ਖਰਚਿਆਂ ਦੀਆਂ ਤੰਗੀਆਂ ਝੱਲ ਰਹੇ ਵਿਦੇਸ਼ੀ ਮੁੰਡੇ ਤੇ ਕੁੜੀਆਂ ਦੀਆਂ ਖ਼ਬਰਾਂ ਅਕਸਰ ਚਰਚਿਤ ਰਹਿੰਦੀਆਂ ਹਨ ਕਿਉਂਕਿ ਲਾਕਡਾਊਨ ਦੇ ਹਾਲਾਤ ਕਾਰਨ ਨੌਕਰੀ ਮਿਲਣਾ ਔਖਾ ਹੈ ਤੇ ਉਨ੍ਹਾਂ ਨੂੰ ਕੈਨੇਡਾ ‘ਚ ਆਪਣੇ ਖਰਚਿਆਂ ਵਾਸਤੇ ਮਾਪਿਆਂ ਤੋਂ ਪੈਸੇ ਮੰਗਵਾਉਣੇ ਪੈ ਸਕਦੇ ਹਨ। ਇਸੇ ਦੌਰਾਨ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਕੈਨੇਡਾ ਭਰ ‘ਚ ਤੇਜ਼ ਹੋ ਚੁੱਕੀ ਹੈ ਜੋ ਸਤੰਬਰ 2021 ਤੱਕ ਲਗਭਗ ਮੁਕੰਮਲ ਹੋ ਜਾਣ ਦਾ ਅੰਦਾਜ਼ਾ ਹੈ। ਕੈਨੇਡੀਅਨ ਮੈਡੀਕਲ ਮਾਹਿਰ ਵੀ ਮੰਨ ਰਹੇ ਹਨ ਕਿ ਵੈਕਸੀਨ ਕਰੋਨਾ ਉਪਰ ਅਸਰਦਾਰ ਹੈ ਜਿਸ ਕਰਕੇ ਵਾਇਰਸ ਦਾ ਅੰਤ ਨੇੜੇ ਹੈ। ਦੇਸ਼ ਭਰ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਨਿਰਭਰ ਕਾਲਜ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਵਲੋਂ ਅਕਤੂਬਰ 2021 ਦੇ ਸਮੈਸਟਰ ਆਨਲਾਈਨ ਅਤੇ ਕੈਂਪਸ ਕਲਾਸਾਂ ਵਜੋਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਕਤੂਬਰ ਤੋਂ ਕੈਂਪਸ ਖੁੱਲ੍ਹ ਜਾਣ ਦੀ ਆਸ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਦੇ ਸ਼ੁਰੂ ਤੋਂ ਜੋ ਵਿਦਿਆਰਥੀ ਤੇ ਵਿਦਿਆਰਥਣਾਂ ਕੈਨੇਡਾ ਦੇ ਵਿਦਿਅਕ ਅਦਾਰੇ ‘ਚ ਦਾਖਲਾ ਲੈ ਕੇ ਵਿਦੇਸ਼ਾਂ ਵਿੱਚ ਆਪਣੇ ਘਰਾਂ ਤੋਂ ਆਨਲਾਈਨ ਪੜ੍ਹਨਾ ਜਾਰੀ ਰੱਖ ਰਹੇ/ਰਹੀਆਂ ਹਨ ਉਹ ਅਗਲੇ ਮਹੀਨਿਆਂ ਦੌਰਾਨ ਕੈਨੇਡਾ ਪਹੁੰਚ ਕੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੇ ਹੱਕਦਾਰ ਹੋਣਗੇ ਅਤੇ ਵਾਇਰਸ ਦੀਆਂ ਰੋਕਾਂ ਕਾਰਨ ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਤੇ ਵੀਜ਼ਾ ਦੇ ਕਾਨੂੰਨਾਂ ‘ਚ ਵੱਧ ਤੋਂ ਵੱਧ ਨਰਮਾਈਆਂ ਦੇ ਐਲਾਨ ਕੀਤੇ ਹੋਏ ਹਨ।

RELATED ARTICLES
POPULAR POSTS