4.3 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਹਰੀ ਕ੍ਰਾਂਤੀ ਦੇ ਮੋਢੀ ਡਾ. ਐਮ. ਐਸ. ਸਵਾਮੀਨਾਥਨ ਦਾ ਹੋਇਆ ਦਿਹਾਂਤ

ਹਰੀ ਕ੍ਰਾਂਤੀ ਦੇ ਮੋਢੀ ਡਾ. ਐਮ. ਐਸ. ਸਵਾਮੀਨਾਥਨ ਦਾ ਹੋਇਆ ਦਿਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਸਿੱਧ ਖ਼ੇਤੀ ਵਿਗਿਆਨੀ ਅਤੇ ਭਾਰਤ ਵਿਚ ਹਰੀ ਕ੍ਰਾਂਤੀ ਦੇ ਜਨਮਦਾਤਾ ਡਾ. ਐਮ.ਐਸ. ਸਵਾਮੀਨਾਥਨ ਦਾ ਵੀਰਵਾਰ ਨੂੰ 98 ਸਾਲ ਦੀ ਉਮਰ ਵਿਚ ਚੇਨਈ ‘ਚ ਦਿਹਾਂਤ ਹੋ ਗਿਆ। ਸਵਾਮੀਨਾਥਨ ਇਕ ਉੱਘੇ ਖ਼ੇਤੀ ਵਿਗਿਆਨੀ ਸਨ, ਜੋ ਤਾਰਾਮਣੀ, ਚੇੱਨਈ ਵਿਚ ਐਮ.ਐਸ. ਸਵਾਮੀਨਾਥਨ ਰਿਸਰਚ ਫ਼ਾਊਂਡੇਸ਼ਨ ਦੇ ਮੁਖੀ ਸਨ। ਸਵਾਮੀਨਾਥਨ ਨੇ ਝੋਨੇ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਭਾਰਤ ਦੇ ਘੱਟ ਆਮਦਨੀ ਵਾਲੇ ਕਿਸਾਨਾਂ ਨੂੰ ਵੱਧ ਝਾੜ ਪੈਦਾ ਕਰਨ ਵਿਚ ਮਦਦ ਕੀਤੀ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੁਆਰਾ ਉਨ੍ਹਾਂ ਨੂੰ ‘ਫਾਦਰ ਆਫ਼ ਇਕਨਾਮਿਕ ਈਕੋਲੋਜੀ’ ਵਜੋਂ ਜਾਣਿਆ ਜਾਂਦਾ ਸੀ॥ 1987 ਵਿਚ ਸਵਾਮੀਨਾਥਨ ਨੂੰ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨਾਂ ਦੇ ਸਨਮਾਨ ਵਿਚ ਪਹਿਲਾ ਵਿਸ਼ਵ ਭੋਜਨ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ 1971 ਵਿਚ ਰੈਮਨ ਮੈਗਸੇਸੇ ਐਵਾਰਡ ਅਤੇ 1986 ਵਿਚ ਅਲਬਰਟ ਆਈਨਸਟਾਈਨ ਵਰਲਡ ਸਾਇੰਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਵਾਮੀਨਾਥਨ ਆਪਣੇ ਪਰਿਵਾਰ ‘ਚ ਪਿੱਛੇ ਪਤਨੀ ਮੀਨਾ ਅਤੇ ਤਿੰਨ ਪੁੱਤਰੀਆਂ ਸੌਮਿਆ, ਮਧੁਰਾ ਅਤੇ ਨਿੱਤਿਆ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS