0.8 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਓਟੂਲ ਨੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ...

ਓਟੂਲ ਨੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ

ਓਟਵਾ/ਬਿਊਰੋ ਨਿਊਜ਼
ਕੰਸਰਵੇਟਿਵ ਪਾਰਟੀ ਤੇ ਪ੍ਰਮੁੱਖ ਵਿਰੋਧੀ ਧਿਰ ਦੇ ਆਗੂ ਏਰਿਨ ਓਟੂਲ ਨੇ ਇਸ ਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ‘ਤੇ ਫਿਰ ਤੋਂ ਨਿਸ਼ਾਨਾ ਸਾਧਦੇ ਹੋਏ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਆਰੋਪ ਲਗਾਏ ਹਨ ਕਿ ਹਰਜੀਤ ਸੱਜਣ ਨੇ ਕੈਨੇਡੀਅਨ ਜਨਤਾ ਨੂੰ ਗੁੰਮਰਾਹ ਕੀਤਾ ਹੈ।
ਉਨ੍ਹਾਂ ਨੇ ਕੈਨੇਡੀਅਨ ਫਾਈਟਰ ਜੈਟ ਦੀ ਮੈਨੇਜਮੈਂਟ ਸਹੀ ਨਹੀਂ ਕੀਤੀ ਅਤੇ ਉਨ੍ਹਾਂ ਨੇ ਯੋਨ ਸ਼ੋਸ਼ਣ ਦੇ ਆਰੋਪ ਨੂੰ ਵੀ ਲੁਕਾਉਣ ਦਾ ਕੰਮ ਕੀਤਾ ਹੈ। ਓਟੂਲ ਨੇ ਕਿਹਾ ਕਿ ਸੱਜਣ ਲਗਾਤਾਰ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਣਾਈ ਰੱਖਣ ਵਿਚ ਅਸਫਲ ਰਹੇ ਹਨ ਅਤੇ ਅਜਿਹੇ ਵਿਚ ਉਸ ਨੂੰ ਪਦ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਮੰਤਰੀ ਸੈਨਾ ਵਿਚ ਯੌਨ ਸ਼ੋਸ਼ਣ ਦੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਮਾਮਲੇ ਵਿਚ ਵੀ ਅਸਫਲ ਰਹੇ ਹਨ।
ਉਸ ਕੋਲੋਂ ਭਵਿੱਖ ਵਿਚ ਵੀ ਇਸ ਸਬੰਧ ਵਿਚ ਕੋਈ ਕਦਮ ਉਠਾਉਣ ਦੀ ਉਮੀਦ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਇਸ ਸਬੰਧ ਵਿਚ ਜਲਦ ਕਦਮ ਉਠਾਉਂਦੇ ਹੋਏ ਹਰਜੀਤ ਸੱਜਣ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।

RELATED ARTICLES
POPULAR POSTS