Breaking News
Home / ਹਫ਼ਤਾਵਾਰੀ ਫੇਰੀ / ਏਸ਼ੀਆਈ ਖੇਡਾਂ ‘ਚ ਭਾਰਤ ਲਈ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਤਮਗੇ

ਏਸ਼ੀਆਈ ਖੇਡਾਂ ‘ਚ ਭਾਰਤ ਲਈ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਤਮਗੇ

ਨਵੀਂ ਦਿੱਲੀ : ਚੀਨ ਦੇ ਹਾਂਗਜ਼ੂ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਤਮਗਾ ਜਿੱਤਿਆ ਹੈ। ਧਿਆਨ ਰਹੇ ਕਿ ਸਿਫਤ ਕੌਰ ਸਮਰਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਸਿਫਤ ਕੌਰ ਨੇ ਵਿਅਕਤੀਗਤ 50 ਮੀਟਰ ਫਾਈਫਲ ਥ੍ਰੀ ਪੁਜ਼ੀਸ਼ਨ ਵਿਚ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਸਿਫਤ ਕੌਰ ਨੇ 50 ਮੀਟਰ ਰਾਈਫਲ ‘ਚ ਵੀ ਚਾਂਦੀ ਦਾ ਤਮਗਾ ਜਿੱਤਿਆ ਹੈ। ਸਿਫਤ ਕੌਰ ਸਮਰਾ ਨੇ 469.6 ਸਕੋਰ ਨਾਲ ਵਿਸ਼ਵ ਤੇ ਏਸ਼ੀਆਈ ਖੇਡਾਂ ਵਿਚ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਹਾਸਲ ਕੀਤਾ। ਸਿਫਤ ਕੌਰ ਦੇ ਪਿਤਾ ਪਵਨਦੀਪ ਸਿੰਘ ਸਮਰਾ ਅਤੇ ਮਾਤਾ ਰਮਨੀਕ ਕੌਰ ਸਮਰਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਧੀ ‘ਤੇ ਮਾਣ ਹੈ ਕਿ ਉਸ ਨੇ ਵੱਡੀ ਪ੍ਰਾਪਤੀ ਕਰਕੇ ਫਰੀਦਕੋਟ ਜ਼ਿਲ੍ਹੇ ਦਾ ਨਾਮ ਪੂਰੇ ਵਿਸ਼ਵ ਵਿਚ ਉਚਾ ਕੀਤਾ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਦੇ ਅਰਜਨ ਸਿੰਘ ਚੀਮਾ ਨੇ ਵੀ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ‘ਚ ਹਿੱਸਾ ਲੈਂਦਿਆਂ ਸੋਨੇ ਦਾ ਤਮਗਾ ਜਿੱਤਿਆ।

Check Also

ਵੱਡੀ ਗਿਣਤੀ ‘ਚ ਸਟੂਡੈਂਟ ਸਟੱਡੀ ਵੀਜ਼ਾ ਦੇ ਨਾਮ ‘ਤੇ ਕੈਨੇਡਾ ਦੀ ਪੀਆਰ ਦਾ ਲੈਂਦੇ ਹਨ ਸੁਪਨਾ

ਸਟੱਡੀ ਪਰਮਿਟ ਕੈਨੇਡਾ ‘ਚ ਪੀਆਰ ਦੀ ਗਾਰੰਟੀ ਨਹੀਂ : ਮਾਰਕ ਮਿੱਲਰ ਇੰਟਰਨੈਸ਼ਨਲ ਸਟੂਡੈਂਟ ਨੂੰ ਇਸ …