7.5 C
Toronto
Tuesday, October 21, 2025
spot_img
Homeਹਫ਼ਤਾਵਾਰੀ ਫੇਰੀਅਕਾਲੀ ਦਲ ਨੇ ਵੀ ਦਿੱਲੀ ਕਮੇਟੀ ਚੋਣਾਂ 'ਚ ਚੋਣ ਮੈਨੀਫੈਸਟੋ 'ਤੇ ਗੁਰਦੁਆਰਾ...

ਅਕਾਲੀ ਦਲ ਨੇ ਵੀ ਦਿੱਲੀ ਕਮੇਟੀ ਚੋਣਾਂ ‘ਚ ਚੋਣ ਮੈਨੀਫੈਸਟੋ ‘ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਤਸਵੀਰ ਲਗਾ ਚੋਣ ਨਿਸ਼ਾਨ ਵੀ ਛਾਪਿਆ ਸੀ

10607CD-_6-JULY-2016-KOCHAR copy copyਨਵੀਂ ਦਿੱਲੀ : ‘ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨੌਜਵਾਨਾਂ ਬਾਰੇ ਜਾਰੀ ਕੀਤੇ ਗਏ ਗਏ ਚੋਣ ਮਨੋਰਥ ਪੱਤਰ ਦੇ ਮੁੱਖ ਸਫੇ ‘ਤੇ ਛਪੇ ਝਾੜੂ ਦੇ ਨਿਸ਼ਾਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਉਪਰ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਤਾਂ ਇਤਰਾਜ਼ ਉਠਾ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2013 ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਛਾਪੇ ਗਏ ਚੋਣ ਮਨੋਰਥ ਪੱਤਰ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੀ ਤਸਵੀਰ ਦੇ ਨਾਲ ਚੋਣ ਨਿਸ਼ਾਨ ਛਾਪਿਆ ਹੋਇਆ ਹੈ, ਉਸ ਵੱਲ ਵੀ ਧਿਆਨ ਦੇਣ।’ ਇਹ ਖੁਲਾਸਾ ਪੰਥਕ ਸੇਵਾ ਦਲ (ਰਜਿ.) ਦੇ ਸਕੱਤਰ ਕਰਤਾਰ ਸਿੰਘ ਕੋਛੜ ਨੇ ਕੀਤਾ। ਕੋਛੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਤੁਰੰਤ ਗ਼ਲਤੀ ਮੰਨ ਲਈ ਹੈ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਨੂੰ ਕਿਹਾ ਕਿ ਉਹ ਵੀ ਉਪਰੋਕਤ ਗ਼ਲਤੀ ਲਈ ਮੁਆਫ਼ੀ ਮੰਗਣ ਤੇ ਆਪਣੇ 2013 ਵਾਲੇ ਦਿੱਲੀ ਕਮੇਟੀ ਦੇ ਚੋਣ ਮਨੋਰਥ ਪੱਤਰ ਉਪਰ ਸ੍ਰੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੀ ਛਾਪੀ ਤਸਵੀਰ ਦੀ ਸੰਗਤ ਤੋਂ ਮਾਫੀ ਮੰਗਣ। ਉਨ੍ਹਾਂ ਕਿਹਾ ਕਿ ‘ਆਪ’ ਨੇ ਮੁਆਫੀ ਮੰਗੀ ਤੇ ਸਿੱਖ ਜੱਥੇਬੰਦੀਆਂ ਬਾਦਲ ਦੇ ਆਗੂਆਂ ਨੂੰ ਉਪਰੋਕਤ ਗ਼ਲਤੀ ਲਈ ਮੁਆਫ਼ੀ ਮੰਗਣ ਲਈ ਮਜ਼ਬੂਰ ਕਰਨ। ਉਨ੍ਹਾਂ 2013 ਦੇ ਚੋਣ ਮਨੋਰਥ ਪੱਤਰ ਦਾ ਮੁੱਖ ਸਫ਼ਾ ਵੀ ਪ੍ਰੈਸ ਨੂੰ ਜਾਰੀ ਕੀਤਾ ਹੈ ਜਿਸ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿੱਤਰ ਸਥਾਨ ਬੰਗਲਾ ਸਾਹਿਬ ਦੀ ਤਸਵੀਰ ਪ੍ਰਮੁੱਖਤਾ ਨਾਲ ਪੇਸ਼ ਕੀਤੀ ਗਈ ਹੈ।
ਉਧਰ ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ‘ਆਪ’ ਆਗੂ ਅਸ਼ੀਸ਼ ਖੇਤਾਨ ਵੱਲੋਂ ‘ਆਪ’ ਦੇ ਯੂਥ ਚੋਣ ਮਨੋਰਥ ਪੱਤਰ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਦੀ ਨਿੰਦਾ ਕੀਤੀ ਗਈ ਹੈ। ਪਾਰਟੀ ਬੁਲਾਰਾ ਸ੍ਰੀਮਤੀ ਸ਼੍ਰਮਿਸ਼ਠਾ ਮੁਖਰਜੀ ਨੇ ਕਿਹਾ ਕਿ ‘ਆਪ’ ਪੰਜਾਬ ਵਿੱਚ ਧਾਰਮਿਕ ਫਿਰਕੂਪੁਣਾ ਫੈਲਾਉਣਾ ਚਾਹੁੰਦੀ ਹੈ ਜਿਸ ਦੇ ਨਤੀਜੇ ਖ਼ਤਰਨਾਕ ਹੋਣਗੇ। ‘ਆਪ’ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਜਿਸ ਤਰ੍ਹਾਂ ਤਸਵੀਰ ਛਾਪੀ ਗਈ ਹੈ ਉਸ ਨਾਲ ਸਿੱਖ ਧਰਮ ਦਾ ਅਪਮਾਨ ਹੋਇਆ ਹੈ।
ਪਹਿਲਾਂ ਕੁਰਾਨ, ਫਿਰ ਪੰਜਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ‘ਆਪ’ ਆਗੂ ‘ਤੇ ਕੇਸ
ਚੰਡੀਗੜ੍ਹ : ਪਹਿਲਾਂ ਕੁਰਾਨ ਬੇਅਦਬੀ ਮਾਮਲੇ ਵਿਚ ਘਿਰੀ ‘ਆਪ’ ‘ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਿੱਧਾ ਦੋਸ਼ ਲਗਦਿਆਂ ਇਕ ਆਗੂ ‘ਤੇ ਮਾਮਲਾ ਵੀ ਦਰਜ ਹੋ ਗਿਆ। ਲੰਘੇ ਦਿਨੀਂ ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਵਿਚ 2 ਜੁਲਾਈ ਨੂੰ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਐਮ ਐਲ ਏ ਨਰੇਸ਼ ਯਾਦਵ ਨੂੰ ਆਰੋਪੀ ਬਣਾਇਆ ਗਿਆ ਤੇ ਫਿਰ ਉਸ ਤੋਂ ਸੀਆਈਏ ਸਟਾਫ਼ ਨੇ ਪੰਜ ਘੰਟੇ ਪੁੱਛਗਿੱਛ ਕਰਦਿਆਂ 100 ਸਵਾਲ ਪੁੱਛੇ। ਇਸੇ ਦੌਰਾਨ ਇਸ ਮਾਮਲੇ ਤੋਂ ਪੰਜ ਦਿਨਾਂ ਬਾਅਦ ਹੀ 6 ਜੁਲਾਈ ਨੂੰ ਅਸ਼ੀਸ਼ ਖੇਤਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ। ਆਪ ਆਗੂਆਂ ਨੇ ਮੁਆਫ਼ੀ ਵੀ ਮੰਗ ਲਈ ਹੈ। ਦਰਬਾਰ ਸਾਹਿਬ ਜਾ ਕੇ ਮੁਆਫ਼ੀ ਮੰਗਣ ਦਾ ਵੀ ਐਲਾਨ ਕਰ ਦਿੱਤਾ ਹੈ ਪਰ ਇਸ ਸਿਆਸੀ ਖੇਡ ਅਤੇ ਧਾਰਮਿਕ ਮਾਮਲਿਆਂ ਵਿਚ ਫਸ ਕੇ ‘ਆਪ’ ਇਕ ਵਾਰ ਘਿਰ ਜ਼ਰੂਰ ਗਈ ਹੈ।

RELATED ARTICLES
POPULAR POSTS