ਹੁਣ ਹਰ ਰੋਜ਼ ਦੁਪਹਿਰ 1 ਵਜੇ ਤੋਂ 2 ਵਜੇ ਤੱਕ 1350 ਏ ਐਮ ‘ਤੇ ਵੀ ਸੁਣੋ ਪਰਵਾਸੀ ‘ਪਲੱਸ’
‘ਪਰਵਾਸੀ ਵੀਕਐਂਡ ਰੇਡੀਓ’ ਸੁਣੋ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ
ਮਿੱਸੀਸਾਗਾ/ਪਰਵਾਸੀ ਬਿਊਰੋ : ਪਰਵਾਸੀ ਰੇਡੀਓ ਦੇ ਸਰੋਤਿਆਂ ਲਈ ਇਹ ਖ਼ਬਰ ਬੜੀ ਖੁਸ਼ੀ ਨਾਲ ਸਾਂਝੀ ਕਰ ਰਹੇ ਹਾਂ ਕਿ ਕਮਿਊਨਿਟੀ ਦੀ ਜ਼ੋਰਦਾਰ ਮੰਗ ਨੂੰ ਧਿਆਨ ਵਿੱਚ ਰਖਦਿਆਂ ਪਰਵਾਸੀ ਰੇਡੀਓ ਦੇ ਸਮੇਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਹਰ ਰੋਜ਼ ਦੁਪਿਹਰ 1 ਵਜੇ ਤੋਂ 2 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ‘ਪਰਵਾਸੀ ਪੱਲਸ’ ਅਤੇ ਸਵੇਰੇ 11 ਵਜੇ ਤੋਂ 1 ਵਜੇ ਤੱਕ ‘ਪਰਵਾਸੀ ਵੀਕਐਂਡ’ ਰੇਡੀਓ ਸ਼ੁਰੂ ਕੀਤੇ ਜਾ ਰਹੇ ਹਨ। ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਪਿਛਲੇ 15 ਸਾਲ ਤੋਂ ਵੀ ਵੱਧ ਸਮੇਂ ਤੋਂ ਸੀਜੇਐਮਆਰ 1320 ਏ ਐਮ ਸਟੇਸ਼ਨ ਤੋਂ ਹਰ ਰੋਜ਼ (ਸੋਮਵਾਰ ਤੋਂ ਸ਼ੁੱਕਰਵਾਰ) ਸਵੇਰੇ 10 ਵਜੇ ਤੋਂ 12 ਤੱਕ ਪੇਸ਼ ਹੁੰਦਾ ਪਰਵਾਸੀ ਰੇਡੀਓ ਕਮਿਊਨਿਟੀ ਵਿਚ ਖ਼ਬਰਾਂ, ਜਾਣਕਾਰੀ ਅਤੇ ਟਾਕਸ਼ੋਅ ਲਈ ਬੇਹੱਦ ਹਰਮਨ ਪਿਆਰਾ ਪ੍ਰੋਗਰਾਮ ਬਣ ਚੁੱਕਿਆ ਹੈ, ਜਿਸ ਨੂੰ ਸਰੋਤੇ ਬੇਸਬਰੀ ਨਾਲ ਉਡੀਕਦੇ ਹਨ ਅਤੇ ਪੂਰੇ 2 ਘੰਟੇ ਬੜੇ ਧਿਆਨ ਨਾਲ ਸੁਣਦੇ ਹਨ। ਪ੍ਰੰਤੂ ਕਈ ਕਾਰਨਾਂ ਕਰਕੇ ਹੁਣ ਸਰੋਤਿਆਂ ਦੀ ਮੰਗ ਸੀ ਕਿ ਇਸ ਦੇ ਸਮੇਂ ਵਿੱਚ ਹੋਰ ਵਾਧਾ ਕੀਤਾ ਜਾਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੀ ਇਹ ਨਵਾਂ ਉਪਰਾਲਾ ਕੀਤਾ ਗਿਆ ਹੈ। ‘ਪਰਵਾਸੀ ਪਲੱਸ’ ਵਿੱਚ ਹੋਮ, ਹੈਲਥ ਅਤੇ ਹੈਪੀਨੈੱਸ ਨੂੰ ਫੋਕਸ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦਾ ਸੰਚਾਲਨ ਮੁੱਖ ਤੌਰ ਤੇ ਮੀਨਾਕਸ਼ੀ ਸੈਣੀ ਕਰਨਗੇ ਜਦਕਿ ਪਰਵਾਸੀ ‘ਵੀਕਐਂਡ’ ਦੌਰਾਨ ਕਮਿਊਨਿਟੀ ਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਨੂੰ ਵੀ ਤਰਜੀਹ ਦਿੱਤੀ ਜਾਵੇਗੀ ਅਤੇ ਇਸ ਪ੍ਰੋਗਰਾਮ ਦਾ ਸੰਚਾਲਨ ਧਰਮਵੀਰ ਸਿੰਘ ਕਰਨਗੇ। ਰਜਿੰਦਰ ਸੈਣੀ ਹੋਰਾਂ ਕਮਿਊਨਿਟੀ ਨੂੰ ਅਤੇ ਬਿਜ਼ਨਸ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹੁਣ ਤੱਕ ਪਰਵਾਸੀ ਅਖ਼ਬਾਰ, ਰੇਡਿਓ, ਡਾਇਕਰੈਕਟਰੀ ਅਤੇ ਟੈਲੀਵੀਜ਼ਨ ਸਮੇਤ ਪਰਵਾਸੀ ਅਦਾਰੇ ਨੂੰ ਹਰ ਥਾਂ ਅਤੇ ਹਰ ਮੌਕੇ ਸਪੋਰਟ ਕੀਤਾ ਹੈ, ਇਸ ਤਰ੍ਹਾਂ ਇਸ ਨਵੇਂ ਰੇਡੀਓ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸੋਮਵਾਰ, 23 ਮਾਰਚ ਨੂੰ ਪਰਵਾਸੀ ‘ਪਲੱਸ’ ਦਾ ਪਹਿਲਾ ਰੇਡੀਓ ਪ੍ਰੋਗਰਾਮ ਅਤੇ 28 ਮਾਰਚ ਨੂੰ ਪਰਵਾਸੀ ਵੀਕਐਂਡ ਦਾ ਪਹਿਲਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਕਿਸੇ ਵੀ ਜਾਣਕਾਰੀ ਲਈ ਅਦਾਰਾ ‘ਪਰਵਾਸੀ’ ਦੇ ਦਫਤਰ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …