ਕੈਪਟਨ ਨੇ ਕਿਹਾ ਮੈਂ ਵੀ ਹਾਂ ਅਜੇ ਜਵਾਨ, ਫਿਰ ਲੜਾਂਗਾ ਚੋਣ
ਚੰਡੀਗੜ੍ਹ : ਪਿਛਲੇ 9 ਮਹੀਨਿਆਂ ਤੋਂ ਸਿਆਸੀ ਅਗਿਆਤਵਾਸ ਵਿਚ ਗਏ ਨਵਜੋਤ ਸਿੰਘ ਸਿੱਧੂ ਅਚਾਨਕ ‘ਜਿੱਤੇਗਾ ਪੰਜਾਬ’ ਯੂਟਿਊਬ ਚੈਨਲ ਰਾਹੀਂ ਫਿਰ ਪ੍ਰਗਟ ਹੋਏ। ਪਹਿਲੀ ਜਾਰੀ ਵੀਡੀਓ ਵਿਚ ਸਿਆਸੀ ਪਿੜ ਵਿਚ ਵਾਪਸੀ ਦੇ ਸੁਨੇਹੇ ਨੇ ਰਾਜਨੀਤਿਕ ਧਿਰਾਂ ਤੇ ਲੀਡਰਾਂ ਨੂੰ ਸੋਚੀਂ ਪਾ ਦਿੱਤਾ। ਨਵਜੋਤ ਸਿੱਧੂ ਨੇ ਜਿੱਥੇ ਦੂਜੀ ਵੀਡੀਓ ਵਿਚ ਸਾਫ਼ ਸੰਕੇਤ ਕੀਤਾ ਕਿ ਹੁਣ ਪੰਜਾਬ ਨੂੰ ਬਚਾਉਣ ਲਈ, ਪੰਜਾਬ ਨੂੰ ਜਿਤਾਉਣ ਲਈ ਇਕ ਜੁੱਟ ਹੋ ਕੇ ਸਿਆਸੀ ਜੰਗ ਲੜਨ ਦੀ ਲੋੜ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਮੈਂ ਵਿਚਾਰਧਾਰਕ ਲੜਾਈ ਲੜਨੀ ਹੈ। ਇਕ ਪਾਸੇ ਸਿੱਧੂ ਸਿਆਸੀ ਜੰਗ ਖਾਤਰ ਮੈਦਾਨ ‘ਚ ਨਿੱਤਰ ਪਏ ਹਨ, ਦੂਜੇ ਪਾਸੇ ਅਮਰਿੰਦਰ ਸਿੰਘ ਨੇ ਵੀ ਇਕ ਤਰ੍ਹਾਂ ਨਾਲ ਸਪੱਸ਼ਟ ਹੀ ਆਖ ਦਿੱਤਾ ਹੈ ਕਿ ਮੈਂ ਵੀ ਚੋਣ ਮੈਦਾਨ ਵਿਚੋਂ ਹਟਣ ਵਾਲਾ ਨਹੀਂ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਆਪਣੀ ਆਖਰੀ ਚੋਣ ਦੱਸਣ ਵਾਲੇ ਅਮਰਿੰਦਰ ਸਿੰਘ ਨੇ ਆਖਿਆ ਕਿ ਮੈਂ ਤੁਹਾਨੂੰ ਬੁੱਢਾ ਲਗਦਾ ਹਾਂ, ਉਨ੍ਹਾਂ ਕਿਹਾ ਮੈਂ ਤਾਂ ਅਜੇ ਜਵਾਨ ਹਾਂ, ਫਿਰ ਚੋਣ ਲੜਾਂਗਾ। ਹੁਣ ਸਿਆਸੀ ਮਾਹਿਰ ਇਸ ਸੋਚ ਵਿਚ ਲੱਗੇ ਹਨ ਕਿ ਨਵਜੋਤ ਸਿੰਘ ਸਿੱਧੂ ਵੱਖਰਾ ਦਲ ਬਣਾਉਣਗੇ ਜਾਂ ਕਿਸੇ ਹੋਰ ਦਲ ਵਿਚ ਸ਼ਾਮਲ ਹੋਣਗੇ। ਪੰਜਾਬ ਦੀ ਸਿਆਸਤ ਵਿਚ ਇਕ ਸਿਆਸੀ ਲੀਡਰ ਦੇ ਯੂਟਿਊਬ ਚੈਨਲ ਨੇ ਨਵੀਂ ਚਰਚਾ ਤੇ ਨਵਾਂ ਸਿਆਸੀ ਦ੍ਰਿਸ਼ ਜ਼ਰੂਰ ਖੜ੍ਹਾ ਕਰ ਦਿੱਤਾ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …