ਇਕ ਦਿਨ ਵਿਚ ਸਭ ਤੋਂ ਜ਼ਿਆਦਾ 20,569 ਦਰਸ਼ਕਾਂ ਦੀ ਹੋਈ ਆਮਦ, ਮਿਊਜ਼ੀਅਮ ਵਿਚ ਹੁਣ ਤੱਕ ਆ ਚੁੱਕੇ ਹਨ 1.7 ਕਰੋੜ ਸੈਲਾਨੀ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਿਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ ਵਿਰਾਸਤ-ਏ-ਖਾਲਸਾ ਨੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਸੈਲਾਨੀਆਂ ਦੇ ਆਉਣ ਦਾ ਰਿਕਾਰਡ ਬਣਾਇਆ ਹੈ। ਸੈਰ ਸਪਾਟਾ ਅਤੇ ਸੰਸਕ੍ਰਿਤਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਵਰਲਡ ਬੁੱਕ ਆਫ ਰਿਕਾਰਡ’ ਦੇ ਵਫਦ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਵਫਦ ਸੋਮਵਾਰ ਨੂੰ ਚੰਨੀ ਦੇ ਨਿਵਾਸ ‘ਤੇ ਐਵਾਰਡ ਦੇਣ ਲਈ ਵਿਸ਼ੇਸ਼ ‘ਤੇ ਪਹੁੰਚਿਆ। ਇਸ ਮਿਊਜ਼ੀਅਮ ਵਿਚ 20 ਮਾਰਚ 2019 ਨੂੰ 20,569 ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਸੀ। ਅੱਠ ਸਾਲਾਂ ਵਿਚ ਇੱਥੇ 1 ਕਰੋੜ 7 ਲੱਖ ਸੈਲਾਨੀ ਪਹੁੰਚੇ ਹਨ।
ਇਸ ਮੌਕੇ ‘ਤੇ ਚੰਨੀ ਨੇ ਕਿਹਾ ਕਿ ਇਹ ਲਗਾਤਾਰ ਚੌਥਾ ਐਵਾਰਡ ਹੈ ਜੋ ਵਿਰਾਸਤ-ਏ-ਖਾਲਸਾ ਵਿਚ ਇਸ ਸਾਲ ਸੈਲਾਨੀਆਂ ਦੀ ਰਿਕਾਰਡ ਤੋੜ ਆਮਦ ਲਈ ਦਿੱਤਾ ਗਿਆ ਹੈ। ਇਸ ਅਜਾਇਬ ਘਰ ਨੂੰ ਇਸ ਸਾਲ ਲਿਮਕਾ ਬੁੱਕ ਆਫ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡਜ਼, ਏਸ਼ੀਆ ਬੁੱਕ ਆਫ ਰਿਕਾਰਡ ਵਿਚ ਸੂਚੀਬੱਧ ਕੀਤਾ ਗਿਆ। ਨਾਲ ਹੀ ਵਿਸ਼ਵ ਪੱਧਰੀ ਵੈਬਸਾਈਟ ਵਲੋਂ ‘ਸਰਟੀਫਿਕੇਟ ਆਫ ਐਕਸੀਲੈਂਸ’ ਦਾ ਐਵਾਰਡ ਵੀ ਦਿੱਤਾ ਗਿਆ ਹੈ।
ਦੋ ਪੜਾਵਾਂ ਵਿਚ ਕੀਤਾ ਗਿਆ ਸੀ ਉਦਘਾਟਨ
ਪੰਜਾਬ ਸਰਕਾਰ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਬਣਾਏ ਗਏ ਵਿਰਾਸਤ-ਏ-ਖਾਲਸਾ ਦਾ ਉਦਘਾਟਨ 25 ਨਵੰਬਰ 2011 ਅਤੇ 25 ਨਵੰਬਰ 2016 ਨੂੰ ਦੋ ਪੜਾਵਾਂ ਵਿਚ ਕੀਤਾ ਗਿਆ ਸੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਹੁਣ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ’ ਵਿਚ ਸੂਚੀਬੱਧ ਹੋਣ ਲਈ ਯਤਨਸ਼ੀਲ ਹਾਂ। ਇਸ ਮੌਕੇ ਵਰਲਡ ਬੁੱਕ ਆਫ ਰਿਕਾਰਡ ਵਲੋਂ ਤਿੱਥੀ ਭੱਲਾ, ਰਣਦੀਪ ਸਿੰਘ ਕੋਹਲੀ ਅਤੇ ਭੁਪਿੰਦਰ ਸਿੰਘ ਚਾਨਾ ਹਾਜ਼ਰ ਸਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …