15.6 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਇਮੀਗ੍ਰੇਸ਼ਨ ਲਈ ਵਿਆਹ ਦੇ ਧੋਖੇ ਤੋਂ ਸੁਚੇਤ ਰਹਿਣਾ ਜ਼ਰੂਰੀ : ਇਮੀਗ੍ਰੇਸ਼ਨ ਮੰਤਰੀ...

ਇਮੀਗ੍ਰੇਸ਼ਨ ਲਈ ਵਿਆਹ ਦੇ ਧੋਖੇ ਤੋਂ ਸੁਚੇਤ ਰਹਿਣਾ ਜ਼ਰੂਰੀ : ਇਮੀਗ੍ਰੇਸ਼ਨ ਮੰਤਰੀ ਮੈਂਡੀਚੀਨੋ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਸਰਕਾਰੀ ਤੌਰ ‘ਤੇ ਮਾਰਚ ਮਹੀਨਾ ਲੋਕਾਂ ਨੂੰ ਸਮਾਜ ‘ਚ ਤਰ੍ਹਾਂ-ਤਰ੍ਹਾਂ ਦੇ ਧੋਖਿਆਂ ਤੋਂ ਬਚਾਅ ਪ੍ਰਤੀ ਸੁਚੇਤ ਕਰਨ ਲਈ ‘ਫਰਾਡ ਪ੍ਰਵੈਂਸ਼ਨ ਮੰਥ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵੀ ਕੈਨੇਡਾ ‘ਚ ਪੁੱਜਣ ਲਈ ਰਿਸ਼ਤੇ ਗੰਢਣ ਦੇ ਧੋਖੇ ਤੋਂ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ। ਆਮ ਤੌਰ ‘ਤੇ ਵਿਆਹ ਕਰਵਾ ਕੇ ਪੱਕੀ ਇਮੀਗ੍ਰੇਸ਼ਨ ਨਾਲ ਕੈਨੇਡਾ ਪੁੱਜਣ ਨੂੰ ਸੌਖਾ ਰਸਤਾ ਸਮਝ ਲਿਆ ਜਾਂਦਾ ਹੈ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮੈਂਡੀਚੀਨੋ ਨੇ ਕਿਹਾ ਕਿ ਕੈਨੇਡਾ ਦੇ ਨਾਗਰਿਕਾਂ ਅਤੇ ਪੱਕੇ ਵਾਸੀਆਂ ਨੂੰ ਇੰਟਰਨੈਟ ‘ਤੇ ਆਨਲਾਈਨ ਰਿਸ਼ਤੇ ਕਾਇਮ ਕਰਨ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਹੁਣ ਬਹੁਤ ਸਾਰੇ ਰਿਸ਼ਤੇ ਵੈਬਸਾਈਟਾਂ ਦੀ ਮਦਦ (ਵਿਚੋਲਗੀ) ਨਾਲ ਬਣਦੇ ਹਨ।
ਇਮੀਗ੍ਰੇਸ਼ਨ ਵਾਸਤੇ ਕਿਸੇ ਨੂੰ ਅਪਲਾਈ ਕਰਨ ਤੋਂ ਬਾਅਦ ਜਦ (ਧੋਖਬਾਜ਼) ਵਿਆਂਦੜ ਕੈਨੇਡਾ ਪੁੱਜ ਜਾਵੇ ਤਾਂ ਉਸ ਨੂੰ ਵੀਜ਼ਾ ਰੱਦ ਕਰਕੇ ਵਾਪਸ ਮੋੜਨਾ ਸੌਖਾ ਨਹੀਂ ਹੈ। ਇਸ ਵਾਸਤੇ ਜਟਿਲ ਤੇ ਲੰਬੀ ਕਾਨੂੰਨੀ ਪ੍ਰਕ੍ਰਿਆ ਹੈ। ਮੰਤਰੀ ਮੈਂਡੀਚੀਨੋ ਨੇ ਕਿਹਾ ਕਿ ਹਰੇਕ ਕੈਨੇਡਾ ਵਾਸੀ ਨੂੰ ਪਹਿਲਾਂ ਹੀ ਸੁਚੇਤ ਰਹਿਣ ਦੀ ਲੋੜ ਹੈ।
ਇਮੀਗ੍ਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਿਸੇ ਨੂੰ ਸਪਾਂਸਰ ਕਰਨ ਦੀ ਕਾਹਲੀ ਕਰਨ ਦੀ ਬਜਾਏ ਸਮਾਂ ਲੈਣਾ ਚਾਹੀਦਾ ਹੈ ਤਾਂਕਿ ਦੋਵੇਂ ਧਿਰਾਂ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝ ਲੈਣ।

RELATED ARTICLES
POPULAR POSTS