Breaking News
Home / ਹਫ਼ਤਾਵਾਰੀ ਫੇਰੀ / ਉਨਟਾਰੀਓ ‘ਚ ਪੰਜਾਬੀ ਮੂਲ ਦੇ ਪਰਮ ਗਿੱਲ, ਪ੍ਰਭਮੀਤ ਸਿੰਘ ਸਰਕਾਰੀਆ ਤੇ ਨੀਨਾ ਤਾਂਗੜੀ ਬਣੇ ਮੰਤਰੀ

ਉਨਟਾਰੀਓ ‘ਚ ਪੰਜਾਬੀ ਮੂਲ ਦੇ ਪਰਮ ਗਿੱਲ, ਪ੍ਰਭਮੀਤ ਸਿੰਘ ਸਰਕਾਰੀਆ ਤੇ ਨੀਨਾ ਤਾਂਗੜੀ ਬਣੇ ਮੰਤਰੀ

ਡਗ ਫੋਰਡ ਸਰਕਾਰ ਵਿਚ ਇਸ ਸਮੇਂ 31 ਮੰਤਰੀ
ਉਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਪੰਜਾਬੀ ਮੂਲ ਦੇ ਤਿੰਨ ਆਗੂ ਮੰਤਰੀ ਬਣੇ ਹਨ। ਮੰਤਰੀ ਮੰਡਲ ‘ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ ਵਿਚ ਸ਼ਾਮਲ ਹੋਣ ਦੇ ਆਰੋਪ ‘ਚ ਇਕ ਮੰਤਰੀ ਦੇ ਅਸਤੀਫੇ ਕਾਰਨ ਕੀਤਾ ਗਿਆ ਹੈ। ਮੰਤਰੀ ਬਣਨ ਵਾਲਿਆਂ ਵਿੱਚ ਪਰਮ ਗਿੱਲ, ਪ੍ਰਭਮੀਤ ਸਿੰਘ ਸਰਕਾਰੀਆ ਅਤੇ ਨੀਨਾ ਤਾਂਗੜੀ ਸ਼ਾਮਲ ਹਨ। ਉਨਟਾਰੀਓ ਦੀ ਸਰਕਾਰ ਵਿਚ ਇਸ ਸਮੇਂ 31 ਮੰਤਰੀ ਸ਼ਾਮਲ ਹਨ।
ਪ੍ਰਭਮੀਤ ਸਿੰਘ ਸਰਕਾਰੀਆ ਨੂੰ ਤਰੱਕੀ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ। ਹੁਣ ਉਹ ਉਨਟਾਰੀਓ ਸੂਬੇ ਦੇ ਟਰਾਂਸਪੋਰਟ ਮੰਤਰੀ ਹੋਣਗੇ। ਪ੍ਰਭਮੀਤ ਸਰਕਾਰੀਆ ਉਨਟਾਰੀਓ ਵਿੱਚ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਕੈਬਨਿਟ ਮੰਤਰੀ ਹਨ। ਮੋਗਾ ਨਾਲ ਸਬੰਧਤ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਜਲੰਧਰ ਨਾਲ ਸਬੰਧਤ ਨੀਨਾ ਤਾਂਗੜੀ ਨੂੰ ਸਮਾਲ ਸਕੇਲ ਬਿਜ਼ਨਸ ਅਤੇ ਜੌਬ ਕ੍ਰਿਏਸ਼ਨ ਦਾ ਸਹਾਇਕ ਮੰਤਰੀ ਬਣਾਇਆ ਗਿਆ ਹੈ। ਤਾਂਗੜੀ ਪਰਿਵਾਰ ਨੇ ਹੀ ਇਲਾਕੇ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਆਪਣੀ ਦੋ ਏਕੜ ਜ਼ਮੀਨ ਦਾਨ ਕਰਕੇ ਡੀਏਵੀ ਸਕੂਲ ਵੀ ਖੋਲ੍ਹਿਆ ਸੀ। ਇਸਦੀ ਸਥਾਨਕ ਕਮੇਟੀ ਦੇ ਚੇਅਰਮੈਨ ਵੀ ਨੀਨਾ ਤਾਂਗੜੀ ਦੇ ਪਤੀ ਹਨ। 1984 ਵਿਚ ਇੰਗਲੈਂਡ ‘ਚ ਰਹਿ ਰਹੇ ਅਸ਼ਵਨੀ ਤਾਂਗੜੀ ਨਾਲ ਵਿਆਹ ਕਰਨ ਤੋਂ ਬਾਅਦ ਨੀਨਾ ਤਾਂਗੜੀ ਆਪਣੇ ਪਰਿਵਾਰ ਨਾਲ ਕੈਨੇਡਾ ਸ਼ਿਫਟ ਹੋ ਗਈ ਸੀ। ਇੱਥੇ ਉਸ ਨੇ ਆਪਣੀ ਬੀਮਾ ਕੰਪਨੀ ਵੀ ਸ਼ੁਰੂ ਕੀਤੀ ਸੀ ਅਤੇ ਉਹ ਸਮਾਜ ਸੇਵੀ ਕੰਮਾਂ ਨਾਲ ਵੀ ਜੁੜੀ ਹੋਈ ਹੈ। ਉਸਦੀ ਵਧਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ, 1994 ਵਿੱਚ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਉਸ ਨੂੰ ਮਿਸੀਗਾਸਾ ਸਟ੍ਰੀਟਵਿਲੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ। ਉਸ ਨੇ ਇੱਥੋਂ ਤਿੰਨ ਵਾਰ ਚੋਣ ਲੜੀ, ਪਰ ਹਾਰ ਗਈ। ਨੀਨਾ ਤਾਂਗੜੀ ਚੌਥੀ ਵਾਰ ਜਿੱਤੀ ਅਤੇ ਉਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੀ ਕੈਬਨਿਟ ਵਿੱਚ ਦੂਜੀ ਵਾਰ ਚੁਣੀ ਗਈ ਹੈ।

 

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …