-19.4 C
Toronto
Friday, January 30, 2026
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਬਿਜਲੀ ਮਹਿੰਗੀ

ਪੰਜਾਬ ‘ਚ ਬਿਜਲੀ ਮਹਿੰਗੀ

ਜਲੰਧਰ : ਪੰਜਾਬ ਵਿਚ ਘਰੇਲੂ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦੇਣ ਦੇ ਨਾਲ ਹੀ ਬਿਜਲੀ ਦੀਆਂ ਦਰਾਂ ਵਿਚ ਵਾਧੇ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਪਾਵਰਕਾਮ ਵੱਲੋਂ ਖਰਚੇ ਨੂੰ ਰਿਕਵਰ ਕਰਨ ਲਈ 12-13 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਰਾਂ ਵਧਾਉਣ ਸਬੰਧੀ ਫਾਈਲ ਸਰਕਾਰ ਨੂੰ ਭੇਜੀ ਗਈ ਸੀ, ਜਿਸ ‘ਤੇ ਸਰਕਾਰ ਨੇ ਮੋਹਰ ਲਗਾ ਦਿੱਤੀ ਹੈ।
ਤੁਰੰਤ ਪ੍ਰਭਾਵ ਨਾਲ ਦਰਾਂ ਵਿਚ ਵਾਧਾ ਲਾਗੂ ਕਰਨ ਦਾ ਸਰਕੂਲਰ ਜਲਦ ਹੀ ਜਾਰੀ ਕੀਤਾ ਜਾ ਰਿਹਾ ਹੈ। ਘਰੇਲੂ ਅਤੇ ਇੰਡਸਟਰੀ ‘ਤੇ ਵੱਖ-ਵੱਖ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਘਰੇਲੂ ਖਪਤਕਾਰਾਂ ਨੂੰ ਕੇ.ਡਬਲਯੂ.ਐਚ. (ਕਿਲੋ ਵਾਟ ਆਵਰ) ਦੇ ਹਿਸਾਬ ਨਾਲ 12 ਪੈਸੇ, ਜਦਕਿ ਇੰਡਸਟਰੀ ਨੂੰ ਕੇ.ਵੀ.ਏ.ਐਚ. (ਕਿਲੋ ਵਾਟ ਐਪੇਅਰ ਆਵਰ) ਦੇ ਮੁਤਾਬਕ 13 ਪੈਸੇ ਫੀਸ ਵਧਾਈ ਜਾ ਰਹੀ ਹੈ। ਗਰਮੀ ਦੇ ਸੀਜ਼ਨ ਵਿਚ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ਲਈ ਪਾਵਰਕਾਮ ਨੇ ਮਹਿੰਗੀ ਬਿਜਲੀ ਅਤੇ ਕੋਲਾ ਖਰੀਦ ਕੀਤਾ ਸੀ, ਜਿਸ ਕਾਰਨ ਵਿਭਾਗ ਨੂੰ ਤੈਅ ਦਰਾਂ ਨਾਲੋਂ ਮਹਿੰਗੀ ਬਿਜਲੀ ਉਪਲਬਧ ਹੋਈ। ਨਿਯਮਾਂ ਮੁਤਾਬਕ ਦੋ ਤਿਮਾਹੀਆਂ ਤੱਕ ਦਰਾਂ ਵਧਾਉਣ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਜਦਕਿ ਅੰਤਿਮ ਦੋ ਤਿਮਾਹੀਆਂ ਵਿਚ ਬਿਜਲੀ ਦੀ ਦਰ ਵਧਾਉਣੀ ਹੋਵੇ ਤਾਂ ਰੈਗੂਲੇਟਰੀ ਕਮਿਸ਼ਨ ਤੋਂ ਇਜਾਜ਼ਤ ਮਿਲਣੀ ਜ਼ਰੂਰੀ ਹੈ। ਸਰਕਾਰ ਵਲੋਂ 12-13 ਪੈਸੇ ਦਾ ਵਾਧਾ ਕਰਨ ਦਾ ਘਰੇਲੂ ਖਪਤਕਾਰਾਂ ‘ਤੇ ਕੋਈ ਜ਼ਿਆਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲੇਗਾ, ਕਿਉਂਕਿ 300 ਯੂਨਿਟ ਪ੍ਰਤੀ ਮਹੀਨਾ ਮੁਫਤ ਮਿਲਣ ਦੇ ਬਾਅਦ ਵੱਡੀ ਗਿਣਤੀ ਵਿਚ ਖਪਤਕਾਰਾਂ ਨੂੰ ਜ਼ੀਰੋ ਬਿੱਲ ਪ੍ਰਾਪਤ ਹੋਏ ਹਨ। ਦਰਾਂ ਵਧਣ ਦੇ ਬਾਅਦ ਇੰਡਸਟਰੀ ਦੀ ਪ੍ਰੋਡਕਸ਼ਨ ਮਹਿੰਗੀ ਹੋਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਇਸਦਾ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ।

RELATED ARTICLES
POPULAR POSTS