-11.5 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਸਾਊਥ ਏਸ਼ੀਅਨ ਮੀਡੀਆ 'ਚੋ ਪਹਿਲੀ ਵਾਰ ਨਵੇਂ ਬਣੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ...

ਸਾਊਥ ਏਸ਼ੀਅਨ ਮੀਡੀਆ ‘ਚੋ ਪਹਿਲੀ ਵਾਰ ਨਵੇਂ ਬਣੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੀ ਪਰਵਾਸੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ

ਅਗਲੇ ਤਿੰਨ ਸਾਲਾਂ ‘ਚ 1 ਮਿਲੀਅਨ ਇਮੀਗ੍ਰੈਂਟ ਕੈਨੇਡਾ ਲਿਆਉਣ ਦਾ ਟੀਚਾ : ਇਮੀਗ੍ਰੇਸ਼ਨ ਮੰਤਰੀ
ਟੋਰਾਂਟੋ : ਲੰਘੇ ਦਿਨੀ ਨਵੇਂ ਬਣੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਵਲੋਂ ਸਾਊਥ ਏਸ਼ੀਅਨ ਮੀਡੀਆ ‘ਚੋ ઠਪਰਵਾਸੀ ਅਦਾਰੇ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਪਰਵਾਸੀ ਮੀਡੀਆ ਦੇ ਸੰਸਥਾਪਕ ਰਜਿੰਦਰ ਸੈਣੀ ਨੇ ਮਾਰਕੋ ਮੈਂਡੀਚੀਨੋ ਨਾਲ ਇਮੀਗ੍ਰੇਸ਼ਨ ਦੇ ਵੱਖ-ਵੱਖ ਮੁੱਦਿਆਂ ‘ਤੇ ਖਾਸ ਗੱਲਬਾਤ ਕੀਤੀ। ઠਸਵਾਲ-ਜਵਾਬ ਦੌਰਾਨ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਉਹ ਪੁਰਾਣੇ ਲਿਬਰਲ ਇਮੀਗ੍ਰੇਸ਼ਨ ਮੰਤਰੀਆਂ ਦੀ ਤਰ੍ਹਾਂ ਹੀ ਕੰਮ ਕਰਨਗੇ। ઠਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਉਹ ਖੁਦ ਇਕ ਇਮੀਗ੍ਰੇਸ਼ਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਹਨਾਂ ਦਾ ਪਰਿਵਾਰ ਇਟਲੀ ਤੋਂ ਕੈਨੇਡਾ ‘ਚ ਆ ਕੇ ਵਸਿਆ ਹੈ, ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਕੈਨੇਡਾ ਪਰਵਾਸੀਆਂ ਦਾ ਦੇਸ਼ ਹੈ ਅਤੇ ਕੈਨੇਡਾ ਨੂੰ ਹੋਰ ਇਮੀਗ੍ਰੇਸ਼ਨ ਦੀ ਲੋੜ ਹੈ। ઠਇਮੀਗ੍ਰੇਸ਼ਨ ਨਾਲ ਕੈਨੇਡਾ ਦਾ ਸਰਬਪੱਖੀ ਵਿਕਾਸ ਹੁੰਦਾ ਹੈ ਅਤੇ ઠਵੱਡੀ ਗਿਣਤੀ ‘ਚ ਕੈਨੇਡੀਅਨ ਪਰਵਾਸੀਆਂ ਦੇ ਹੱਕ ਵਿਚ ਹਨ। ਇੰਟਰਨੈਸ਼ਨਲ ਸਟੂਡੈਂਟਾਂ ઠਦੇ ਸਵਾਲ ‘ਤੇ ਜਵਾਬ ਦਿੰਦਿਆਂ ਮਾਰਕੋ ਮੈਂਡੀਚੀਨੋ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੇ ਅਰਥ ਵਿਵਸਥਾ ਲਈ ਬਹੁਤ ਲਾਭਦਾਇਕ ਹਨ। ઠਕੈਨੇਡਾ ਦੀ ਸਾਲਾਨਾ ਆਰਥਿਕਤਾ ‘ਚ ઠ21 ਬਿਲੀਅਨ ਡਾਲਰ ਲੈ ਕੇ ਆਉਂਦੇ ਹਨ ਇੰਟਰਨੈਸ਼ਨਲ ਸਟੂਡੈਂਟ। ઠਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਬਰੈਂਪਟਨ ਅਤੇ ਟੋਰਾਂਟੋ ਦੇ ਖੇਤਰ ਵਿਚ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਇਕੱਠੇ ਹੋ ਚੁੱਕੇ ਹਨ ਅਤੇ ਇਹਨਾਂ ਵਿਦਿਆਰਥੀਆਂ ਨੂੰ GTA ਤੋਂ ਬਿਨਾ ਕੈਨੇਡਾ ਦੇ ਬਾਕੀ ਖੇਤਰਾਂ ਵਿਚ ਵੀ ਭੇਜਿਆ ਜਾਵੇਂਗਾ , ਫੈਮਿਲੀ ਕੇਸਾਂ ઠਦੇ ਸਵਾਲ ‘ਤੇ ਜਵਾਬ ਦਿੰਦਿਆਂ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਜਲਦੀ ਤੋਂ ਜਲਦੀ ਅਸੀਂ ਫ਼ੈਮਿਲੀ ਕੇਸਾਂ ਨੂੰ ਦੁਆਰਾ ਸ਼ੁਰੂ ਕਰਾਂਗੇ ਅਤੇ ਹੋਰ ਵੀ ਇਮੀਗ੍ਰੇਸ਼ਨ ਦੇ ਖੇਤਰ ‘ਚ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ, ਮਾਰਕੋ ਮੈਂਡੀਚੀਨੋ ਨੇ ਕਿਹਾ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਲਿਬਰਲ ਪਾਰਟੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਇਸ ਜ਼ਿੰਮੇਵਾਰੀ ਲਈ ਚੁਣਿਆ। ઠਉਹ ਇਹ ਫ਼ਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

RELATED ARTICLES
POPULAR POSTS