-3.2 C
Toronto
Thursday, February 12, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ 'ਚ 27 ਫਰਵਰੀ ਨੂੰ ਮੱਧਕਲੀ ਚੋਣਾਂ ਦਾ ਐਲਾਨ

ਉਨਟਾਰੀਓ ‘ਚ 27 ਫਰਵਰੀ ਨੂੰ ਮੱਧਕਲੀ ਚੋਣਾਂ ਦਾ ਐਲਾਨ

ਡੱਗ ਫੋਰਡ ਨੇ ਆਪਣੀ ਟੋਪੀ ‘ਤੇ ਲਿਖਿਆ ‘ਕੈਨੇਡਾ ਵਿਕਾਉ ਨਹੀਂ ਹੈ’
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੀ ਵਿਧਾਨ ਸਭਾ ਭੰਗ ਹੋਣ ਤੋਂ ਬਾਅਦ 27 ਫਰਵਰੀ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਹੋ ਗਿਆ ਹੈ। ਸੂਬੇ ਦੀ 43ਵੀਂ ਵਿਧਾਨ ਸਭਾ ਮਾਰਚ ਦੇ ਪਹਿਲੇ ਹਫਤੇ ਗਠਿਤ ਹੋਣੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭੰਗ ਹੋਈ ਵਿਧਾਨ ਸਭਾ ਦੀ ਚੋਣ 7 ਜੂਨ 2022 ਨੂੰ ਹੋਈ ਸੀ, ਜਿਸ ਵਿੱਚ 124 ਮੈਂਬਰੀ ਹਾਊਸ ਲਈ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ 83 ਸੀਟਾਂ ਜਿੱਤੀਆਂ ਤੇ 31 ਸੀਟਾਂ ‘ਤੇ ਐਨਡੀਪੀ ਕਾਬਜ਼ ਹੋਈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੇ 8 ਤੇ ਗਰੀਨ ਪਾਰਟੀ ਤੇ ਅਜ਼ਾਦ ਨੇ ਇੱਕ-ਇੱਕ ਸੀਟ ਜਿੱਤੀਆਂ ਸਨ।
ਦੱਸਣਯੋਗ ਹੈ ਕਿ ਉਨਟਾਰੀਓ ‘ਚ 1981 ਤੋਂ ਬਾਅਦ ਸਰਦੀਆਂ ਵਿਚ ਹੋਣ ਵਾਲੀ ਇਹ ਪਹਿਲੀ ਚੋਣ ਹੈ। ਮੁੱਖ ਮੰਤਰੀ ਡੱਗ ਫੋਰਡ ਵਲੋਂ ਇਸ ਚੋਣ ਦੇ ਨਤੀਜਿਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਟੈਰਿਫ ਵਾਧੇ ਵਾਲੀ ਚੁਣੌਤੀ ਦਾ ਸਾਹਮਣਾ ਕਰਨ ਲਈ ਸ਼ਕਤੀਸ਼ਾਲੀ ਸਰਕਾਰ ਦੇ ਗਠਿਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ।
ਡੱਗ ਫੋਰਡ ਨੇ 2018 ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਕੇ 15 ਸਾਲਾਂ ਤੋਂ ਕਾਬਜ ਲਿਬਰਲ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣ ਲਈ ਮਜਬੂਰ ਕਰ ਦਿੱਤਾ।
ਉਧਰ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਮੱਧਕਾਲੀ ਚੋਣ ਨੂੰ ਸੂਬੇ ਦੇ ਲੋਕਾਂ ਸਿਰ 17 ਕਰੋੜ ਦਾ ਬੇਲੋੜਾ ਬੋਝ ਪਾਉਣ ਅਤੇ ਸੂਬੇ ਦੇ ਵਾਤਾਵਰਣ ਦੀ ਖਰਾਬੀ ਨਾਲ ਜੁੜੇ ਗਰੀਨ ਬੈਲਟ ਘੁਟਾਲੇ ਵਜੋਂ ਜਾਣੇ ਜਾਂਦੇ 7400 ਏਕੜ ਭੂਮੀ ਘੁਟਾਲੇ ਮੁੱਦਾ ਚੁੱਕਿਆ ਜਾ ਰਿਹਾ ਹੈ। ਚੋਣਾਂ ਦੇ ਜਨਤਕ ਐਲਾਨ ਤੋਂ ਪਹਿਲਾਂ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਆਗੂ ਤੇ ਮੁੱਖ ਮੰਤਰੀ ਡੱਗ ਫੋਰਡ ਸੂਬੇ ਦੀ ਲੈਫਟੀਨੈਂਟ ਗਵਰਨਰ ਮੈਡਮ ਐਡਿਥ ਡੂਮੋਟ ਨੂੰ ਮਿਲਣ ਗਏ ਤੇ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਕਰਾਉਣ ਦਾ ਬੇਨਤੀ ਪੱਤਰ ਦਿੱਤਾ। ਡੋਮੋਟ ਨੇ ਬੇਨਤੀ ਤੁਰੰਤ ਪ੍ਰਵਾਨ ਕਰਕੇ 27 ਫਰਵਰੀ ਨੂੰ ਚੋਣਾਂ ਦੀ ਤਜਵੀਜ ਪ੍ਰਵਾਨ ਕਰ ਲਈ।

RELATED ARTICLES
POPULAR POSTS