0.9 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀਵੈਨਕੂਵਰ ਹਵਾਈ ਅੱਡੇ 'ਤੇ ਬਾਰਡਰ ਸਰਵਿਸਿਜ਼ ਏਜੰਸੀ ਨੇ ਨਿਰਯਾਤ 149 ਕਿਲੋਗ੍ਰਾਮ ਮੈਥ...

ਵੈਨਕੂਵਰ ਹਵਾਈ ਅੱਡੇ ‘ਤੇ ਬਾਰਡਰ ਸਰਵਿਸਿਜ਼ ਏਜੰਸੀ ਨੇ ਨਿਰਯਾਤ 149 ਕਿਲੋਗ੍ਰਾਮ ਮੈਥ ਕੀਤੀ ਜ਼ਬਤ

ਵੈਨਕੁਵਰ/ਬਿਊਰੋ ਨਿਊਜ਼ : ਸਾਲ ਦੇ ਸ਼ੁਰੂ ਵਿੱਚ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਦੇ ਸਾਮਾਨ ਦੀ ਛੇ ਵੱਖ-ਵੱਖ ਤਲਾਸ਼ੀਆਂ ਵਿੱਚ ਕੈਨੇਡੀਅਨ ਸਰਹੱਦੀ ਏਜੰਟਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਨੂੰ ਨਿਰਯਾਤ ਕਰਨ ਲਈ ਜਾ ਰਹੀ 149 ਕਿਲੋਗ੍ਰਾਮ ਮੈਥੈਂਫੇਟਾਮਾਈਨ ਜ਼ਬਤ ਕੀਤੀ ਸੀ। ਇਸ ਸਬੰਧੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਸੜਕੀ ਕੀਮਤ ਅੱਧਾ ਮਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਸੀਬੀਐਸਏ ਦੇ ਪ੍ਰਸ਼ਾਂਤ ਖੇਤਰ ਦੀ ਡਾਇਰੈਕਟਰ ਨੀਨਾ ਪਟੇਲ ਦਾ ਕਹਿਣਾ ਹੈ ਕਿ ਸਾਡੇ ਸਰਹੱਦੀ ਸੇਵਾਵਾਂ ਦੇ ਅਧਿਕਾਰੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦਾ ਹਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਕਾਰਵਾਈ 18 ਜਨਵਰੀ ਨੂੰ ਕੀਤੀ ਗਈ ਸੀ, ਜਦੋਂ ਸਰਹੱਦੀ ਅਧਿਕਾਰੀਆਂ ਨੂੰ ਦੋ ਸੂਟਕੇਸਾਂ ਦੇ ਅੰਦਰ ਬੇਬੀ ਯੋਡਾ ਰੈਪਿੰਗ ਪੇਪਰ ਵਿੱਚ 35.7 ਕਿਲੋਗ੍ਰਾਮ ਮੈਥੈਂਫੇਟਾਮਾਈਨ ਤੋਹਫੇ ਵਿੱਚ ਲਪੇਟਿਆ ਹੋਇਆ ਮਿਲਿਆ। ਏਜੰਸੀ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥ ਹਾਂਗਕਾਂਗ ਨੂੰ ਨਿਰਯਾਤ ਕਰਨ ਲਈ ਸਨ। ਦੋ ਹਫਤਿਆਂ ਤੋਂ ਵੀ ਘੱਟ ਸਮੇਂ ਬਾਅਦ, ਅਧਿਕਾਰੀਆਂ ਨੇ ਹਾਂਗਕਾਂਗ ਜਾਣ ਵਾਲੇ ਦੋ ਹੋਰ ਸੂਟਕੇਸਾਂ ਦੀ ਤਲਾਸ਼ੀ ਲਈ ਅਤੇ ਕੌਫੀ ਬੈਗਾਂ ਦੇ ਅੰਦਰ ਛੁਪਾਈ ਹੋਈ 28.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ।
ਉਸ ਤੋਂ ਬਾਅਦ 16 ਫਰਵਰੀ ਨੂੰ, ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੇ ਆਸਟ੍ਰੇਲੀਆ ਜਾਣ ਵਾਲੇ ਇੱਕ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਲਈ ਅਤੇ 23.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨਸ਼ੀਲੇ ਪਦਾਰਥ ਸੁਗੰਧ ਲੁਕਾਉਣ ਲਈ ਸਿਰਕੇ ਅਤੇ ਲਾਲ ਮਿਰਚ ਨਾਲ ਭਿੱਜੇ ਤੌਲੀਏ ਵਿੱਚ ਲਪੇਟੇ ਹੋਏ ਪੈਕੇਜਾਂ ਵਿੱਚ ਲੁਕਾਏ ਹੋਏ ਸਨ। ਉਸ ਹਫਤੇ 19 ਫਰਵਰੀ ਨੂੰ ਹਵਾਈ ਅੱਡੇ ‘ਤੇ ਸਰਹੱਦੀ ਏਜੰਟਾਂ ਨੇ ਤਿੰਨ ਵੱਖ-ਵੱਖ ਕਾਰਵਾਈਆਂ ਕੀਤੀਆਂ। ਇਸ ਦੌਰਾਨ ਆਸਟ੍ਰੇਲੀਆ ਜਾਣ ਵਾਲੇ ਦੋ ਯਾਤਰੀਆਂ ਦੇ ਸਾਮਾਨ ਵਿੱਚੋਂ ਮੈਥਾਮਫੇਟਾਮਾਈਨ ਦੀਆਂ ਦੋ ਖੇਪਾਂ ਜ਼ਬਤ ਕੀਤੀਆਂ, ਇੱਕ ਦਾ ਭਾਰ 19.2 ਕਿਲੋਗ੍ਰਾਮ ਅਤੇ ਦੂਜੇ ਦਾ 16.4 ਕਿਲੋਗ੍ਰਾਮ ਸੀ। ਉਸੇ ਦਿਨ ਤੀਜੀ ਕਾਰਵਾਈ ਵਿੱਚ ਨਿਊਜ਼ੀਲੈਂਡ ਜਾਣ ਵਾਲੇ ਇੱਕ ਯਾਤਰੀ ਤੋਂ ਲਗਭਗ 25.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ। ਏਜੰਸੀ ਦੇ ਅਨੁਸਾਰ ਆਰਸੀਐਮਪੀ ਵੱਲੋ ਛੇ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

 

RELATED ARTICLES
POPULAR POSTS