ਅਕਬਰ ਦਾ ਅਸਤੀਫ਼ਾ
ਅਕਬਰ ਨੇ ਲਿਖਿਆ
ਨਿੱਜੀ ਹੈਸੀਅਤ ਨਾਲ ਆਰੋਪਾਂ ਦੇ ਖਿਲਾਫ਼ ਕਾਨੂੰਨੀ ਲੜਾਈ ਲੜਾਂਗਾ। ਮੌਕਾ ਦੇਣ ਦੇ ਲਈ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਧੰਨਵਾਦ।
ਪ੍ਰਿਯਾ ਨੇ ਕਿਹਾ
ਅਸਤੀਫ਼ੇ ਨਾਲ ਸਾਡਾ ਪੱਖ ਸਹੀ ਸਾਬਤ ਹੋਇਆ। ਹੁਣ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਕੋਰਟ ਤੋਂ ਇਨਸਾਫ਼ ਮਿਲੇਗਾ।
(ਆਰੋਪ ਲਗਾਉਣ ਵਾਲੀ ਪਹਿਲੀ ਮਹਿਲਾ)
ਵਿਦੇਸ਼ ਰਾਜਮੰਤਰੀ ਅਕਬਰ ‘ਤੇ 20 ਮਹਿਲਾਵਾਂ ਨੇ ਜਿਣਸੀ ਸ਼ੋਸ਼ਣ ਦੇ ਲਗਾਏ ਹਨ ਆਰੋਪ
ਮੋਦੀ ਸਰਕਾਰ ‘ਚ ਪਹਿਲੀ ਵਾਰ ਕਿਸੇ ਮੰਤਰੀ ਨੂੰ ਦੇਣਾ ਪਿਆ ਅਸਤੀਫ਼ਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ
ਮਾਨਹਾਨੀ ਦੇ ਕੇਸ ਤੋਂ ਬਾਅਦ 20 ਹੋਰ ਮਹਿਲਾਵਾਂ ਆਈਆਂ ਪ੍ਰਿਯਾ ਦੇ ਪੱਖ ਵਿਚ
ਨਵੀਂ ਦਿੱਲੀ : ਜਿਣਸੀ ਸ਼ੋਸ਼ਣ ਦੇ ਆਰੋਪਾਂ ‘ਚ ਘਿਰੇ ਕੇਂਦਰੀ ਵਿਦੇਸ਼ ਮੰਤਰੀ ਐਮ ਜੇ ਅਕਬਰ ਨੂੰ ਬੁੱਧਵਾਰ ਨੂੰ ਅਸਤੀਫ਼ਾ ਦੇਣਾ ਪਿਆ। ਮੀ ਟੂ ਕੰਪੇਨ ਦੇ ਤਹਿਤ 10 ਦਿਨ ‘ਚ ਇਕ-ਇਕ ਕਰਕੇ 20 ਤੋਂ ਜ਼ਿਆਦਾ ਮਹਿਲਾਵਾਂ ਉਨ੍ਹਾਂ ‘ਤੇ ਜਿਣਸੀ ਸ਼ੋਸ਼ਣ ਦੇ ਆਰੋਪ ਲਗਾ ਚੁੱਕੀਆਂ ਹਨ। ਮੋਦੀ ਸਰਕਾਰ ਦੇ ਸਾਢੇ ਚਾਰ ਸਾਲ ‘ਚ ਪਹਿਲੀ ਵਾਰ ਕਿਸੇ ਮੰਤਰੀ ਨੇ ਆਰੋਪਾਂ ‘ਤੇ ਅਸਤੀਫ਼ਾ ਦਿੱਤਾ ਹੈ। ਤਿੰਨ ਦਿਨ ਪਹਿਲਾਂ ਅਕਬਰ ਨੇ ਸਫਾਈ ਦਿੰਦੇ ਹੋਏ ਅਸਤੀਫ਼ੇ ਸਬੰਧੀ ਕੁਝ ਨਹੀਂ ਬੋਲਿਆ ਸੀ। ਬਲਕਿ ਆਰੋਪ ਲਗਾਉਣ ਵਾਲੀਆਂ ਮਹਿਲਾਵਾਂ ‘ਤੇ ਹੀ ਸਵਾਲ ਉਠਾਏ ਸਨ। ਪੁੱਛਿਆ ਸੀ, ‘ਚੋਣਾਂ ਤੋਂ ਪਹਿਲਾਂ ਇਹ ਤੂਫ਼ਾਨ ਕਿਉਂ ਖੜ੍ਹਾ ਕੀਤਾ ਗਿਆ ਹੈ? ਕੀ ਇਹ ਕੋਈ ਨਵਾਂ ਏਜੰਡਾ ਹੈ? ਜਿਣਸੀ ਸ਼ੋਸ਼ਣ ਦਾ ਆਰੋਪ ਲਗਾਉਣ ਵਾਲੀ ਸਭ ਤੋਂ ਪਹਿਲੀ ਮਹਿਲਾ ਪੱਤਰਕਾਰ ਪ੍ਰਿਯਾ ਰਮਾਨੀ ਦੇ ਖਿਲਾਫ਼ ਅਕਬਰ ਨੇ ਅਪਰਾਧਿਕ ਮਾਨਹਾਨੀ ਦਾ ਕੇਸ ਦਰਜ ਕਰ ਰੱਖਿਆ ਹੈ। ਕੇਸ ਦਰਜ ਹੋਣ ਦੇ ਅਗਲੇ ਹੀ ਦਿਨ 20 ਮਹਿਲਾਵਾਂ ਨੇ ਪ੍ਰਿਯਾ ਦੇ ਸਮਰਥਨ ‘ਚ ਗਵਾਹੀ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅਕਬਰ ‘ਤੇ ਦਬਾਅ ਵਧ ਗਿਆ ਸੀ। ਜਿਣਸੀ ਸ਼ੋਸ਼ਣ ਦੇ ਸਾਰੇ ਆਰੋਪ ਉਨ੍ਹਾਂ ਦੇ ਮੰਤਰੀ ਬਣਨ ਤੋਂ 15-20 ਸਾਲ ਪਹਿਲਾਂ ਦੇ ਹਨ। ਉਸ ਸਮੇਂ ਉਹ ਸੰਪਾਦਕ ਸਨ।
72 ਘਟੇ ‘ਚ 4 ਮੰਤਰੀਆਂ ਨੂੰ ਮਿਲੇ ਅਕਬਰ, ਫਿਰ ਡੋਭਾਲ ਨਾਲ ਮੀਟਿੰਗ ‘ਚ ਤਹਿ ਹੋਇਆ ਜਾਣਾ
ਅਕਬਰ ‘ਤੇ ਆਰੋਪ ਲਗਾਉਣ ਵਾਲੀ ਮਹਿਲਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਚਾਰੇ ਪਾਸੇ ਤੋਂ ਦਬਾਅ ਵਧਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ਵਾਸਪਾਤਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਕਬਰ ਨੂੰ ਮਿਲੇ। ਇਸ ਤੋਂ ਪਹਿਲਾਂ ਅਕਬਰ ਚਾਰ ਮੰਤਰੀਆਂ ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਅਤੇ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਚੁੱਕੇ ਸਨ। ਸੂਤਰਾਂ ਅਨੁਸਾਰ ਅਕਬਰ ਨੂੰ ਲੈ ਕੇ ਸੀਨੀਅਰ ਮੰਤਰੀਆਂ ਨੇ 12 ਅਕਤੂਬਰ ਨੂੰ ਮੀਟਿੰਗ ਬੁਲਾਈ ਸੀ। ਇਸ ‘ਚ ਉਨ੍ਹਾਂ ਨੂੰ ਹਟਾਉਣ ਨੂੰ ਲੈ ਕੇ ਚਰਚਾ ਹੋਈ ਪ੍ਰੰਤੂ, ਫਿਰ ਤਹਿ ਹੋਇਆ ਕਿ ਉਨ੍ਹਾਂ ਨੂੰ ਅਚਨਾਕ ਹਟਾਉਣ ਨਾਲ ਸਰਕਾਰ ਦੀ ਬਦਨਾਮੀ ਹੋਵੇਗੀ। ਇਸ ਲਈ ਅਜੇ ਚੁੱਪ ਧਾਰੀ ਰੱਖਣਾ ਸਹੀ ਹੋਵੇਗਾ। ਇਹੀ ਕਾਰਨ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਮੇਨਕਾ ਗਾਂਧੀ ਨੇ ਅਕਬਰ ਸਬੰਧੀ ਪੁੱਛੇ ਗਏ ਕਿਸੇ ਵੀ ਸਵਾਲ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਕੀਤੀ। ਸਰਕਾਰ ਚਾਹੁੰਦੀ ਸੀ ਕਿ ਅਕਬਰ ਨੂੰ ਆਰੋਪਾਂ ਦੇ ਖਿਲਾਫ਼ ਕਾਨੂੰਨੀ ਲੜਾਈ ‘ਚ ਨਿੱਜੀ ਹੈਸੀਅਤ ਨਾਲ ਸ਼ਾਮਲ ਹੋਣਾ ਚਾਹੀਦਾ ਹੈ। ਅਜਿਹਾ ਹੁੰਦਾ ਤਾਂ ਹਰ ਸੁਣਵਾਈ ਮੌਕੇ ਸਰਕਾਰ ਨੂੰ ਬਦਨਾਮੀ ਝੱਲਣੀ ਪੈਂਦੀ। ਇਸ ਲਈ ਮਾਨਹਾਨੀ ਮਾਮਲੇ ਦੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਇਸ ਦੇ ਤਹਿਤ ਅਕਬਰ ਨੇ ਵੀ ਅਸਤੀਫ਼ੇ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਕਾਨੂੰਨੀ ਲੜਾਈ ਨਿੱਜੀ ਹੈਸੀਅਤ ਨਾਲ ਲੜਨਗੇ।
ਮੀ ਟੂ ਕੰਪੇਨ ਦੇ ਮੁੱਦਿਆਂ ਦੀ ਜਾਂਚ ਲਈ ਮਹਿਲਾ ਮੰਤਰੀ ਦੀ ਅਗਵਾਈ ‘ਚ ਬਣੇਗੀ ਕਮੇਟੀ
ਮੀ ਟੂ ਮੁਹਿੰਮ ‘ਚ ਸਾਹਮਣੇ ਆਉਣ ਵਾਲੇ ਮਸਲਿਆਂ ਦੀ ਜਾਂਚ ਦੇ ਲਈ ਸਰਕਾਰ ਮੰਤਰੀਆਂ ਦੀ ਇਕ ਕਮੇਟੀ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਪਿਛਲੇ ਹਫ਼ਤੇ ਇਸ ਮਾਮਲੇ ਦੀ ਜਾਂਚ ਦੇ ਲਈ ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਉਣ ਦੀ ਗੱਲ ਆਖੀ ਸੀ। ਪ੍ਰੰਤੂ ਸਰਕਾਰ ਮੰਤਰੀਆਂ ਦੀ ਕਮੇਟੀ ਬਣਾਉਣ ‘ਤੇ ਵਿਚਾਰ ਕਰ ਰਹੀ ਹੈ।
18 ਵਿਭਾਗਾਂ ‘ਚੋਂ ਵਿਦੇਸ਼ ਵਿਭਾਗ ‘ਚ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਜ਼ਿਆਦਾ
ਐਮ ਜੇ ਅਕਬਰ ਜਿਸ ਵਿਭਾਗ ‘ਚ ਦੋ ਸਾਲ ਤੱਕ ਰਾਜ ਮੰਤਰੀ ਰਹੇ, ਉਸ ‘ਚ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਸਭ ਤੋਂ ਜ਼ਿਆਦਾ ਦਰਜ ਕੀਤੀਆਂ ਗਈਆਂ ਹਨ, 18 ਵਿਭਾਗਾਂ ‘ਚੋਂ 36 ਸ਼ਿਕਾਇਤਾਂ ਦਰਜ ਹੋਈਆਂ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ 36 ਫੀਸਦੀ ਯਾਨੀ 13 ਸ਼ਿਕਾਇਤਾਂ ਸਿਰਫ਼ ਵਿਦੇਸ਼ ਵਿਭਾਗ ਦੀਆਂ ਹਨ। ਜਿਣਸੀ ਸ਼ੋਸ਼ਣ ਦੇ ਸਭ ਤੋਂ ਜ਼ਿਆਦਾ ਪੈਂਡਿੰਗ ਕੇਸ ਵੀ ਇਸ ਵਿਭਾਗ ‘ਚ।
ਕੈਨੇਡਾ ਦੇ ਬਾਰਡਰ ਸਕਿਉਰਿਟੀ ਤੇ ਅਪਰਾਧ ਘਟਾਉਣ ਦੇ ਮੰਤਰੀ ਬਿਲ ਬਲੇਅਰ ਅਦਾਰਾ ‘ਪਰਵਾਸੀ’ ਦੇ ਦਫਤਰ ‘ਚ
ਲੰਘੇ ਵੀਰਵਾਰ ਦੁਪਹਿਰ ਨੂੰ ਕੈਨੇਡਾ ਦੇ ਬਾਰਡਰ ਸਕਿਉਰਿਟੀ ਅਤੇ ਅਪਰਾਧ ਘਟਾਉਣ ਦੇ ਮੰਤਰੀ ਬਿਲ ਬਲੇਅਰ ਅਦਾਰਾ ਪਰਵਾਸੀ ਦੇ ਦਫਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਉਨ੍ਹਾਂ ਦੀ ਏਬੀਪੀ ਸਾਂਝਾ ਟੀਵੀ ਚੈਨਲ ਲਈ ਇੰਟਰਵਿਊ ਕੀਤੀ। ਰਜਿੰਦਰ ਸੈਣੀ ਹੋਰਾਂ ਨੇ ਮੰਤਰੀ ਨੂੰ ਭੰਗ ਨੂੰ ਲੀਗਲ ਕੀਤੇ ਜਾਣ ਸਬੰਧੀ ਬਿਲ ਬਾਰੇ ਅਤੇ ਕੈਨੇਡਾ ਵਿਚ ਦਿਨੋ ਦਿਨ ਵਧ ਰਹੇ ਅਪਰਾਧਾਂ ਬਾਰੇ ਕਈ ਤਿੱਖੇ ਸਵਾਲ ਪੁੱਛੇ। ਇਹ ਇੰਟਰਵਿਊ ਬੜੀ ਜਲਦੀ ਪਰਵਾਸੀ ਰੇਡੀਓ ‘ਤੇ ਵੀ ਪੇਸ਼ ਕੀਤੀ ਜਾਵੇਗੀ। ਪਰਵਾਸੀ ਦੇ ਅਗਲੇ ਅੰਕ ਵਿਚ ਇਸਦੀ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ ਜਾਵੇਗੀ।
ਛਪਦੇ-ਛਪਦੇ : ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ!
ਅੰਮ੍ਰਿਤਸਰ : ਵੀਰਵਾਰ ਦੀ ਦੁਪਹਿਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਖਦੇ ਹਨ ਕਿ ਮੈਂ ਕੋਈ ਅਸਤੀਫਾ ਨਹੀਂ ਦੇ ਰਿਹਾ ਤੇ ਫਿਰ ਅਜਿਹਾ ਕੀ ਕਾਰਨ ਬਣਿਆ ਕਿ ਕਾਲੀ ਰਾਤ ਦੇ ਵਿਚ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ। ਭਾਰਤੀ ਸਮੇਂ ਅਨੁਸਾਰ ਦਿਨ ਵੀਰਵਾਰ 18 ਅਕਤੂਬਰ ਦੀ ਅੱਧੀ ਰਾਤ ਨੂੰ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰੀ ਤਿਆਗ ਦਿੱਤੀ। ਧਿਆਨ ਰਹੇ ਕਿ ਪੰਜਾਬ ਬੰਦ ਦਾ ਸਮਰਥਨ ਕਰਕੇ ਜਿੱਥੇ ਜਥੇਦਾਰ ਅਕਾਲੀ ਦਲ ਹਾਈ ਕਮਾਂਡ ਦੇ ਨਿਸ਼ਾਨੇ ‘ਤੇ ਸਨ, ਉਥੇ ਹੀ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਵਿਵਾਦ ਕਾਰਨ ਉਨ੍ਹਾਂ ਤੋਂ ਸਿੱਖ ਸੰਗਤ ਵੀ ਔਖੀ ਸੀ। ਚਰਚਾ ਇਹ ਵੀ ਹੈ ਕਿ ਜਥੇਦਾਰ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਛੁੱਟੀ ਵੀ ਤਹਿ ਹੈ।
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ : ਭਾਈ ਲੌਂਗੋਵਾਲ
ਜਲੰਧਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀਰਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 13 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਐਸਜੀਪੀਸੀ ਚੋਣਾਂ ਕਰਵਾਉਣ ਲਈ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਐਚ ਐਸ ਫੂਲਕਾ ਕੇਂਦਰ ਨੂੰ ਚਿੱਠੀ ਵੀ ਲਿਖ ਚੁੱਕੇ ਹਨ। ਲੌਂਗੋਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਸਤੀਫ਼ੇ ਦਾ ਖੰਡਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਹੋਇਆ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …