Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦਾ ਖਜ਼ਾਨਾ ਖਾਲੀ!

ਪੰਜਾਬ ਦਾ ਖਜ਼ਾਨਾ ਖਾਲੀ!

ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਕੰਨਾਂ ਵਿਚਪੈਂਦੀਆਂ ਰਹਿੰਦੀਆਂ ਹਨ ਕਿਪੰਜਾਬਦਾ ਖਜ਼ਾਨਾ ਖਾਲੀ ਹੈ। ਚਾਹੇ ਪੰਜਾਬ’ਚਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰਰਹੀ ਹੋਵੇ, ਚਾਹੇ ਕਾਂਗਰਸ ਦੀ, ਚਾਹੇ ਹੁਣਆਮਆਦਮੀ ਪਾਰਟੀ ਦੀ ਸਰਕਾਰਹੋਵੇ। ਜੇਕਰਪੰਜਾਬ ਸਰਕਾਰਦਾ ਖਜ਼ਾਨਾ ਖਾਲੀ ਹੈਤੇ ਲੋਕਾਂ ਨੂੰਮੁਫਤ ਸਹੂਲਤਾਂ ਕਿਵੇਂ ਦਿੱਤੀਆਂ ਜਾ ਰਹੀਆਂ ਹਨਅਤੇ ਜੇ ਪੰਜਾਬ ਸਰਕਾਰਦਾ ਖਜ਼ਾਨਾ ਖਾਲੀ ਨਹੀਂ ਹੈਤਾਂ ਮੁਲਾਜ਼ਮਾਂ ਨੂੰ ਸਮੇਂ ਸਿਰਤਨਖਾਹਾਂ ਕਿਉਂ ਨਹੀਂ ਮਿਲਰਹੀਆਂ। ਹੁਣਤਾਂ ਇਹਵੀ ਗੱਲ ਸਾਹਮਣੇ ਆਈ ਹੈ ਕਿ ਵਿਧਾਇਕਾਂ ਨੂੰਵੀ ਤਨਖਾਹ ਸਮੇਂ ਸਿਰਨਹੀਂ ਮਿਲੀ…ਤੇ ਫਿਰਪੰਜਾਬ ਸਰਕਾਰਦੇ ਖਜ਼ਾਨੇ ਬਾਰੇ ਕੀ ਸਮਝਿਆ ਜਾਵੇ। ਇਸ ਦੇ ਚਲਦਿਆਂ ੰਪੰਜਾਬ’ਚਆਮਆਦਮੀ ਪਾਰਟੀ ਦੀ ਭਗਵੰਤਮਾਨ ਸਰਕਾਰਨੇ 200 ਯੂਨਿਟਮੁਫ਼ਤ ਬਿਜਲੀ ਦੀ ਸਹੂਲਤਵਧਾ ਕੇ 300 ਯੂਨਿਟਕਰ ਦਿੱਤੀ ਤੇ ਇਹਵੀ ਸਾਹਮਣੇ ਆ ਰਿਹਾ ਹੈ ਕਿ ਬਿਜਲੀ ਦੇ ਰੇਟਵੀ ਵਧਾਏ ਜਾ ਰਹੇ ਹਨ। ਸੋ ਆਓ ਇਨ੍ਹਾਂ ਵੱਖ-ਵੱਖਪਹਿਲੂਆਂ ‘ਤੇ ਨਜ਼ਰਮਾਰੀਏ।
ਫਰੀ ਸਕੀਮਾਂ ਨੇ ਸਰਕਾਰੀ ਬੱਸਾਂਦਾ ਕੱਢਿਆ ਧੂੰਆਂ
ਸਰਕਾਰ ਵੱਲ ਬਕਾਇਆ 300 ਕਰੋੜ ਰੁਪਏ ਦੇ ਕਰੀਬ ਹੋਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਲਈ ਆਰਥਿਕ ਤੰਗੀ ਨਾਲ ਜੂਝ ਰਹੇ ਆਪਣੇ ਵਿਭਾਗਾਂ ਨੂੰ ਸੰਕਟ ਵਿਚੋਂ ਕੱਢਣਾ ਇਕ ਚੁਣੌਤੀ ਬਣ ਗਿਆ ਹੈ। ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਨੂੰ ਅਜੇ ਤੱਕ ਸਤੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਕਾਮੇ ਨਿਰਾਸ਼ਾ ‘ਚ ਦੇਖੇ ਜਾ ਸਕਦੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤਨਖਾਹਾਂ ਅਕਸਰ ਹੀ ਲੇਟ ਮਿਲ ਰਹੀਆਂ ਹਨ। ਮੁਫਤ ਦੀਆਂ ਸਕੀਮਾਂ ਦੇ ਚੱਲਦਿਆਂ ਪੀਆਰਟੀਸੀ ਅਤੇ ਪਨਬਸਾਂ ਦਾ ਸਰਕਾਰ ਵੱਲ ਬਕਾਇਆ 300 ਕਰੋੜ ਰੁਪਏ ਦੇ ਕਰੀਬ ਹੋ ਗਿਆ ਹੈ। ਪੰਜਾਬ ਸਰਕਾਰ ਵੱਲ ਪਨਬਸ ਦਾ ਕਰੀਬ 100 ਕਰੋੜ ਰੁਪਏ ਬਕਾਇਆ ਅਤੇ ਪੀਆਰਟੀਸੀ ਦਾ ਕਰੀਬ 200 ਕਰੋੜ ਰੁਪਏ ਦਾ ਬਕਾਇਆ ਹੈ। ਪੰਜਾਬ ਸਰਕਾਰ ਨੋੇ ਦੋਵਾਂ ਰੋਡਵੇਜ਼ ਦਾ 300 ਕਰੋੜ ਰੁਪਏ ਦਾ ਬਕਾਇਆ ਦੇਣਾ ਹੈ। ਇਸਦੇ ਚੱਲਦਿਆਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਸਰਕਾਰੀ ਬੱਸਾਂ ਦੇ ਕੰਡਕਟਰਾਂ ਦਾ ਕਹਿਣਾ ਹੈ ਕਿ ਬੱਸਾਂ ਵਿਚ ਸਿਰਫ 10 ਤੋਂ 15 ਸਵਾਰੀਆਂ ਪੈਸੇ ਦੇ ਕੇ ਟਿਕਟ ਲੈ ਕੇ ਸਫਰ ਕਰਦੀਆਂ ਹਨ ਅਤੇ ਬਾਕੀ ਸਾਰੀ ਬੱਸ ਮੁਫਤ ਵਾਲੀਆਂ ਸਵਾਰੀਆਂ ਨਾਲ ਭਰੀ ਹੁੰਦੀ ਹੈ। ਬੱਸ ਵਿਚ ਸਫਰ ਫਰੀ ਹੋਣ ਤੋਂ ਪਹਿਲਾਂ 35-40 ਰੁਪਏ ਦੀ ਇਕ ਸੀਟ ਹੁੰਦੀ ਸੀ। ਪਰ ਸਫਰ ਫਰੀ ਹੋਣ ਤੋਂ ਬਾਅਦ ਇਹੀ ਇਕ ਸੀਟ 17 ਤੋਂ 20 ਰੁਪਏ ‘ਤੇ ਆ ਗਈ। ਹੁਣ ਜਦੋਂ ਬੱਸਾਂ ਵਿਚ ਮਹਿਲਾਵਾਂ ਦਾ ਸਫ਼ਰ ਫਰੀ ਹੋ ਗਿਆ ਤਾਂ ਬੱਸਾਂ ਵਿਚ ਮਹਿਲਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ। ਇਸ ਨਾਲ ਇਕ ਸੀਟ ਮਹਿਜ਼ ਕਰੀਬ 7 ਰੁਪਏ ‘ਤੇ ਆ ਗਈ। ਨਕਦ ਦੀਆਂ ਸਵਾਰੀਆਂ ਕਰੀਬ 15 ਤੋਂ 20 ਤੱਕ ਹੀ ਰਹਿ ਗਈਆਂ ਜਦਕਿ ਬੱਸ ਵਿਚ ਕੁੱਲ ਸਵਾਰੀਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ। ਪਨਬਸ ਮੁਲਾਜ਼ਮ ਯੂਨੀਅਨ ਦੇ ਆਗੂ ਰੇਸ਼ਮ ਸਿੰਘ ਗਿੱਲ ਦਾ ਕਹਿਣਾ ਸੀ ਕਿ ਕਰਮਚਾਰੀਆਂ ਲਈ ਹਰ ਮਹੀਨੇ ਸੈਲਰੀ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇ ਕੇ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਨੇਰੇ ਵਿਚ ਧੱਕ ਰਹੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …