ਚੰਡੀਗੜ੍ਹ/ਦੀਪਕ ਸ਼ਰਮਾ
ਪੰਜਾਬ ‘ਚ ਨਿੱਤ ਸਵੇਰੇ ਨਵੀਂ ਸਰਕਾਰ ਬਣ ਜਾਂਦੀ ਹੈ ਤੇ ਸ਼ਾਮ ਹੁੰਦਿਆਂ-ਹੁੰਦਿਆਂ ਟੁੱਟ ਜਾਂਦੀ ਹੈ। ਅਜੇ ਚੋਣ ਨਤੀਜੇ 11 ਮਾਰਚ ਨੂੰ ਆਉਣੇ ਹਨ ਤੇ ਲੀਡਰ ਰੋਜ਼ ਸਵੇਰੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਦੇ ਹਨ ਤਦ ਜੋੜ-ਘਟਾ ਵਿਚ ਸਮਰਥਕ ਆਪਣੇ ਲੀਡਰ ਨੂੰ ਜਿਤਾਉਣ ਦੇ ਨਾਲ-ਨਾਲ ਉਸਦੀ ਪਾਰਟੀ ਦੀ ਸਰਕਾਰ ਵੀ ਬਣਾ ਦਿੰਦੇ ਹਨ। ਪਰ ਸ਼ਾਮ ਪੈਂਦਿਆਂ-ਪੈਂਦਿਆਂ ਉਮੀਦਵਾਰਾਂ ਨੂੰ ਜੋੜ-ਘਟਾ ‘ਚ ਕੁਝ ਫਰਕ ਦਿਖਣ ਲਗਦਾ ਹੈ ਤੇ ਆਪਣੀ ਸੀਟ ਦੇ ਨਾਲ-ਨਾਲ ਪਾਰਟੀ ਦੀ ਸਰਕਾਰ ਵੀ ਖਤਰੇ ‘ਚ ਦਿਖਣ ਲੱਗ ਪੈਂਦੀ ਹੈ। ਅਜਿਹੇ ‘ਚ ਇਹ ਕਹਿ ਕੇ ‘ਚਲੋ ਛੱਡੋ ਯਾਰ ਰੱਬ ਚੰਗਾ ਈ ਕਰੂ’ ਮਹਿਫ਼ਲ ਬਰਖਾਸਤ ਕਰ ਦਿੱਤੀ ਜਾਂਦੀ ਹੈ। ਸੂਬੇ ਦੇ ਹਰ ਪਿੰਡ, ਹਰ ਗਲੀ, ਹਰ ਨੁੱਕੜ, ਹਰ ਚੌਰਾਹੇ, ਸ਼ਹਿਰ, ਕਸਬੇ, ਬੱਸਾਂ, ਗੱਡੀਆਂ, ਦੁਕਾਨਾਂ, ਸਕੂਲਾਂ ਤੇ ਠੇਕਿਆਂ ਤੱਕ ‘ਤੇ ਚਰਚਾ ਇਹੋ ਹੁੰਦੀ ਹੈ ਕਿ ਸਰਕਾਰ ਕਿਸ ਦੀ ਬਣ ਰਹੀ ਹੈ। ਪੂਰੀ ਸਥਿਤੀ ਸਾਫ਼ ਨਹੀਂ ਹੋ ਰਹੀ, ਫਿਰ ਵੀ ਜਿੰਨੀ ਜ਼ਿਆਦਾ ਇਨ੍ਹਾਂ ਚੋਣਾਂ ‘ਚ ਆਮ ਆਦਮੀ ਪਾਰਟੀ ਚਰਚਾ ‘ਚ ਰਹੀ, ਓਨੀ ਹੀ ਚਰਚਾ ਉਸਦੀ ਇਹ ਵੀ ਹੈ ਕਿ ਸਰਕਾਰ ਤਾਂ ਉਹੀ ਹੀ ਬਣਾਏਗੀ। ਫਿਰ ਨਾਲ ਹੀ ਮਾਝਾ, ਮਾਲਵਾ, ਦੁਆਬਾ ਦੀ ਕਹਾਣੀ ਪਾ ਕੇ ਸਿਆਸੀ ਮਾਹਿਰ ਕਾਂਗਰਸ ਨੂੰ ਵੀ ਵਿਧਾਨ ਸਭਾ ਦੀਆਂ ਪੌੜ੍ਹੀਆਂ ਚੜ੍ਹਾ ਦਿੰਦੇ ਹਨ। ਫਿਰ ਆਖਦੇ ਇਹ ਵੀ ਹਨ ਕਿ ਭਰੋਸਾ ਬਾਦਲਾਂ ਦਾ ਵੀ ਕੁਝ ਨਹੀਂ। ਪਰ ਦੌੜ ‘ਚ ‘ਆਪ’ ਤੇ ਕਾਂਗਰਸ ਹੀ ਨਜ਼ਰ ਆਉਂਦੀ ਹੈ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …