Breaking News
Home / ਹਫ਼ਤਾਵਾਰੀ ਫੇਰੀ / ਸ਼ਸ਼ੀਕਲਾ ਪਹੁੰਚੀ ਜੇਲ੍ਹ ‘ਚ, ਪਲਾਨੀਸਵਾਮੀ ਬਣੇ ਮੁੱਖ ਮੰਤਰੀ

ਸ਼ਸ਼ੀਕਲਾ ਪਹੁੰਚੀ ਜੇਲ੍ਹ ‘ਚ, ਪਲਾਨੀਸਵਾਮੀ ਬਣੇ ਮੁੱਖ ਮੰਤਰੀ

ਚੇਨਈ/ਬਿਊਰੋ ਨਿਊਜ਼
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੀ ਗਈ ਅੰਨਾ ਡੀ.ਐਮ.ਕੇ. ਦੀ ਜਨਰਲ ਸਕੱਤਰ ਸ਼ਸ਼ੀਕਲਾ ਨੇ ਬੰਗਲੌਰ ਜੇਲ੍ਹ ਵਿਚ ਆਤਮ ਸਮਰਪਣ ਕਰ ਦਿਤਾ। ਦੂਜੇ ਪਾਸੇ ਸ਼ਸ਼ੀਕਲਾ ਵਲੋਂ ਪਾਰਟੀ ਦੇ ਆਗੂ ਚੁਣੇ ਗਏ ਪਲਾਨੀਸਵਾਮੀ ਨੇ 31 ਮੰਤਰੀਆਂ ਨਾਲ ਸਹੁੰ ਚੁੱਕ ਲਈ ਹੈ ਤੇ ਉਹ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਆਤਮ ਸਮਰਪਣ ਕਰਨ ਪਿੱਛੋਂ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਜਿਥੇ ਉਸ ਦਾ ਕੈਦੀ ਨੰਬਰ 9435 ਹੋਵੇਗਾ ਅਤੇ ਉਸ ਨੂੰ ਬੈਰਕ ਨੰਬਰ 2 ਵਿਚ ਰਖਿਆ ਗਿਆ ਹੈ। ਸ਼ਸ਼ੀਕਲਾ ਨੂੰ ਜੇਲ੍ਹ ਵਿਚ ਵਖਰਾ ਸੈੱਲ ਵੀ ਨਹੀਂ ਮਿਲਿਆ। ਉਸ ਨੂੰ ਦੋ ਹੋਰ ਔਰਤਾਂ ਨਾਲ ਸੈੱਲ ਵਿਚ ਰਹਿਣਾ ਹੋਵੇਗਾ ਅਤੇ ਸਖ਼ਤ ਮਿਹਨਤ ਵੀ ਕਰਨੀ ਹੋਵੇਗੀ। ਆਤਮ ਸਮਰਪਣ ਕਰਨ ਮਗਰੋਂ ਜੇਲ੍ਹ ਪਹੁੰਚਣ ਮੌਕੇ ਸ਼ਸ਼ੀਕਲਾ ਦੇ ਹਮਾਇਤੀਆਂ ਨੇ ਜੇਲ੍ਹ ਦੇ ਬਾਹਰ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਬਲ ਪ੍ਰਯੋਗ ਕੀਤਾ।ઠ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਸ਼ਸ਼ੀਕਲਾ ਨੂੰ ਹੋਰ ਮੋਹਲਤ ਦੇਣ ਤੋਂ ਇਨਕਾਰ ਕਰ ਦਿਤਾ ਸੀ। ਕੋਰਟ ਦਾ ਕਹਿਣਾ ਸੀ ਕਿ ਸ਼ਸ਼ੀਕਲਾ ਨੂੰ ਜਲਦੀ ਹੀ ਆਤਮ ਸਮਰਪਣ ਕਰਨਾ ਹੋਵੇਗਾ। ਇਸ ਦੇ ਬਾਅਦ ਸ਼ਸ਼ੀਕਲਾ ਬੰਗਲੌਰ ਲਈ ਰਵਾਨਾ ਹੋਈ। ਰਸਤੇ ਵਿਚ ਉਹ ਜੈਲਲਿਤਾ ਦੀ ਸਮਾਧੀ ‘ਤੇ ਪਹੁੰਚੀ ਅਤੇ ਮੱਥਾ ਟੇਕਿਆ। ਇਸ ਦੇ ਬਾਅਦ ਸ਼ਸ਼ੀਕਲਾ ਐਮਜੀਆਰ ਦੀ ਯਾਦਗਾਰ ‘ਤੇ ਗਈ। ਇਸ ਤੋਂ ਪਹਿਲਾਂ ਦੇਰ ਰਾਤ ਸ਼ਸ਼ੀਕਲਾ ਗੋਡਲਨ ਰਿਜ਼ਾਰਟ ਤੋਂઠਅਪਣੇ ਘਰ ਪੋਏਸ ਗਾਰਡਨ ਪਰਤੀ ਸੀ। ਫ਼ੈਸਲਾ ਆਉਣ ਦੇ ਬਾਅਦ ਦੇਰ ਰਾਤ ਸ਼ਸ਼ੀਕਲਾ ਨੇ ਪਹਿਲੀ ਵਾਰ ਜਨਤਾ ਦੇ ਸਾਹਮਣੇ ਆ ਕੇ ਅਪਣੇ ਭਾਵੁਕ ਭਾਸ਼ਣ ਵਿਚ ਕਿਹਾ ਸੀ ਕਿ ਜੇ ਉਹ ਜੇਲ੍ਹ ਵੀ ਚਲੀ ਗਈ ਤਾਂ ਵੀ ਉਨ੍ਹਾਂ ਦੇ ਵਿਚਾਰ ਪਾਰਟੀ ਦੇ ਨਾਲ ਹੀ ਰਹਿਣਗੇ। ਉਧਰ ਤਾਮਿਲਨਾਡੂ ਵਿਚ ਸਰਕਾਰ ਬਣਾਉਣ ਲਈ ਇਦਾਪੱਡੀ ਦੇ ਪਲਾਨੀਸਵਾਮੀ ਦੇ ਦਾਅਵਾ ਪੇਸ਼ ਕੀਤੇ ਜਾਣ ਦੇ ਇਕ ਦਿਨ ਬਾਅਦ ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਸੱਭ ਦੀਆਂ ਨਜ਼ਰਾਂ ਰਾਜਪਾਲ ਸੀ ਵਿਦਿਆਸਾਗਰ ਰਾਵ ‘ਤੇ ਹਨ।

Check Also

ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ

ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …