13.8 C
Toronto
Thursday, April 16, 2026
spot_img
Homeਭਾਰਤਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਨੂੂੰ ਡਰਾਇਆ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਨੂੂੰ ਡਰਾਇਆ : ਰਾਹੁਲ ਗਾਂਧੀ

rahul-gandhi-at-jan-samvedna-sammelan_650x400_81484128859ਦੇਹਰਾਦੂਨ/ਬਿਊਰੋ ਨਿਊਜ਼ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਨੇ ਗਾਂਧੀ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਕਮਾਨ ਸੰਭਾਲ ਲਈ ਹੈ। ਰਾਹੁਲ ਗਾਂਧੀ ਉਤਰਾਖੰਡ ਦੇ ਰਿਸ਼ੀਕੇਸ਼ ਵਿਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਡਰਾਇਆ ਹੋਇਆ ਹੈ। ਮੋਦੀ ਕਹਿੰਦੇ ਹਨ ਕਿ ਪੀਟੀਐਮ ਨਹੀਂ ਤਾਂ ਬਾਹਰ ਨਿਕਲੋ।  ਰੈਲੀ ਵਿਚ ਰਾਹੁਲ ਗਾਂਧੀ ਨੇ ਪੂਰਾ ਜੋਸ਼ ਦਿਖਾਉਂਦੇ ਹੋਏ ਆਪਣੀ ਜੈਕੇਟ ਵੀ ਉਤਾਰ ਦਿੱਤੀ ਅਤੇ ਕਿਹਾ ਕਿ ਸਮਰਥਕਾਂ ਦਾ ਉਤਸ਼ਾਹ ਦੇਖ ਕੇ ਮੈਨੂੰ ਗਰਮੀ ਆ ਗਈ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਫਟਿਆ ਕੁੜਤਾ ਦਿਖਾਉਂਦੇ ਹੋਏ ਕਿਹਾ ਕਿ ਮੈਂ ਗਰੀਬਾਂ ਦੀ ਰਾਜਨੀਤੀ ਕਰਦਾ ਹਾਂ।
ਰਾਹੁਲ ਨੇ ਕਿਹਾ ਕਿ ਖਾਦੀ ਗ੍ਰਾਮ ਉਦਯੋਗ ਦੇ ਕੈਲੰਡਰ ‘ਤੇ ਗਾਂਧੀ ਜੀ ਦੀ ਜਗ੍ਹਾ ਨਰਿੰਦਰ ਮੋਦੀ ਦੀ ਤਸਵੀਰ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਤਿਰੰਗੇ ਲਈ ਗੋਲੀਆਂ ਖਾਧੀਆਂ, ਉਹਨਾਂ ਦੀ ਤਸਵੀਰ ਹਟਾ ਦਿੱਤੀ ਗਈ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਗਰੀਬਾਂ ਦੀ ਗੱਲ ਜ਼ਰੂਰ ਕਰਦੇ ਹਨ ਪਰ ਗਰੀਬਾਂ ਵਿਚ ਜਾਂਦੇ ਨਹੀਂ।

RELATED ARTICLES
POPULAR POSTS