ਪੰਜਾਬ ’ਚ ਵੀ ਕਹਿਰ ਦੀ ਠੰਡ
ਚੰਡੀਗੜ੍ਹ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਬਰਫਬਾਰੀ ਕਾਰਨ ਹਿਮਾਚਲ ’ਚ 340 ਸੜਕਾਂ ਬੰਦ ਹੋ ਗਈਆਂ ਹਨ। ਹਿਮਾਚਲ ਦੇ ਛਿਤਕੁਲ ’ਚ ਢਾਈ ਫੁੱਟ ਤੋਂ ਵੀ ਜ਼ਿਆਦਾ ਬਰਫ ਪਈ ਹੈ, ਜਿਸ ਨਾਲ ਕਈ ਸੈਲਾਨੀ ਵੀ ਘਿਰ ਗਏ ਹਨ। ਇਸੇ ਦੌਰਾਨ ਕਸ਼ਮੀਰ ’ਚ ਬਰਫਬਾਰੀ ਕਾਰਨ ਸ੍ਰੀਨਗਰ-ਲੇਹ ਰੋਡ ਬੰਦ ਹੈ। ਕਸ਼ਮੀਰ ਯੂਨੀਵਰਸਿਟੀ ਦੇ ਇਮਤਿਹਾਨ ਰੱਦ ਕਰ ਦਿੱਤੇ ਗਏ ਹਨ। ਬਰਫਬਾਰੀ ਕਾਰਨ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿਚ ਤਾਪਮਾਨ ਮਾਈਨਸ 20 ਡਿਗਰੀ ਤੱਕ ਪਹੁੰਚ ਗਿਆ ਹੈ। ਉਤਰਾਖੰਡ ਵਿਚ ਵੀ ਬਰਫਬਾਰੀ ਕਾਰਨ ਕਈ ਸੜਕਾਂ ਬੰਦ ਹਨ। ਇਸਦੇ ਚੱਲਦਿਆਂ ਪੰਜਾਬ ਵਿਚ ਵੀ ਕਹਿਰ ਦੀ ਠੰਡ ਪੈ ਰਹੀ ਹੈ।