Breaking News
Home / ਭਾਰਤ / ਪ੍ਰਸ਼ਾਂਤ ਕਿਸ਼ੋਰ ਫਿਲਹਾਲ ਨਹੀਂ ਬਨਾਉਣਗੇ ਨਵੀਂ ਪਾਰਟੀ

ਪ੍ਰਸ਼ਾਂਤ ਕਿਸ਼ੋਰ ਫਿਲਹਾਲ ਨਹੀਂ ਬਨਾਉਣਗੇ ਨਵੀਂ ਪਾਰਟੀ

ਕਿਹਾ : ਬਿਹਾਰ ‘ਚ ਬਦਲਾਅ ਲਈ 3 ਹਜ਼ਾਰ ਕਿਲੋਮੀਟਰ ਦੀ ਕਰਾਂਗਾ ਪੈਦਲ ਯਾਤਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀਰਵਾਰ ਨੂੰ ਪਟਨਾ ‘ਚ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਕਿ ਉਹ ਫਿਲਹਾਲ ਕੋਈ ਰਾਜਨੀਤਿਕ ਪਾਰਟੀ ਨਹੀਂ ਬਣਾਉਣਗੇ। ਪ੍ਰੰਤੂ ਉਨ੍ਹਾਂ ਕਿਹਾ ਕਿ ਮੈਂ ਬਿਹਾਰ ‘ਚ ਬਦਲਾਅ ਲਿਆਉਣ ਲਈ 3 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਨ ਜਾ ਰਿਹਾ ਹਾਂ, ਜੋ ਪੰਚਾਰਣ ਦੇ ਗਾਂਧੀ ਆਸ਼ਰਮ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਪੈਦਲ ਯਾਤਰਾ ਦੌਰਾਨ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਲਗਭਗ 17 ਹਜ਼ਾਰ ਵਿਅਕਤੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਗੱਲਬਾਤ ਦੌਰਾਨ ਰਾਜਨੀਤਿਕ ਪਾਰਟੀ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਇਸ ‘ਤੇ ਵਿਚਾਰ ਕੀਤਾ ਜਾਵੇਗਾ ਪ੍ਰੰਤੂ ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਹ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ 30 ਸਾਲ ਦੇ ਲਾਲੂ ਯਾਦਵ ਅਤੇ ਨਿਤਿਸ਼ ਕੁਮਾਰ ਦੇ ਰਾਜ ਤੋਂ ਬਾਅਦ ਵੀ ਬਿਹਾਰ ਦੇਸ਼ ਦਾ ਸਭ ਤੋਂ ਗਰੀਬ ਅਤੇ ਪਛੜਿਆ ਹੋਇਆ ਸੂਬਾ ਹੈ। ਇਸ ਲਈ ਬਿਹਾਰ ਵਿਚ ਬਦਲਾਅ ਦੀ ਬਹੁਤ ਜ਼ਰੂਤ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜੇਕਰ ਬਿਹਾਰ ਮੋਹਰੀ ਰਾਜਾਂ ਦੀ ਸੂਚੀ ‘ਚ ਆਉਣਾ ਚਾਹੁੰਦਾ ਹੈ ਤਾਂ ਇਸ ਲਈ ਬਿਹਾਰ ਨੂੰ ਨਵੀਂ ਸੋਚ ਅਤੇ ਨਵੇਂ ਯਤਨਾਂ ਦੀ ਜ਼ਰੂਰਤ ਹੈ।

 

Check Also

ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ

  28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …