ਪੰਜਾਬ ਦੇ ਕਿਸਾਨ ਅਮਰਿੰਦਰ ਸਰਕਾਰ ਵੱਲ ਤੱਕਣ ਲੱਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਕਿਸਾਨਾਂ ਲਈ ਮੰਗਲਵਾਰ ਸੱਚਮੁੱਚ ਮੰਗਲਕਾਰੀ ਰਿਹਾ। ਉੱਤਰ ਪ੍ਰਦੇਸ਼ ਸਰਕਾਰ ਨੇ ਛੋਟੇ ਕਿਸਾਨਾਂ ਦੇ ਇਕ ਲੱਖ ਤਕ ਦੇ ਫ਼ਸਲੀ ਕਰਜ਼ੇ ਮਾਫ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਕਈ ਹੋਰ ਸੂਬਿਆਂ ਵਿਚ ਵੀ ਇਸ ਤਰ੍ਹਾਂ ਦੀ ਮੰਗ ਤੇਜ਼ ਹੋ ਗਈ ਹੈ। ਲਖਨਊ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਅਗਵਾਈ ਵਾਲੀ ਨਵੀਂ ਚੁਣੀ ਭਾਜਪਾ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਵੱਡਾ ਫ਼ੈਸਲਾ ਲੈ ਕੇ ਕਿਸਾਨਾਂ ਨਾਲ ਕੀਤਾ ਚੋਣ ਵਾਅਦਾ ਪੂਰਾ ਕਰ ਦਿੱਤਾ। ਲਘੂ ਅਤੇ ਸਰਹੱਦੀ ਕਿਸਾਨਾਂ ਨੂੰ ਕਰਜ਼ ਮਾਫ਼ੀ ਦੀ ਸੌਗਾਤ ਦਿੰਦੇ ਹੋਏ ਸੂਬਾ ਸਰਕਾਰ ਨੇ ਉਨ੍ਹਾਂ ਦਾ ਇਕ ਲੱਖ ਰੁਪਏ ਤਕ ਦਾ ਫ਼ਸਲੀ ਕਰਜ਼ਾ ਮਾਫ਼ ਕਰ ਦਿੱਤਾ। ਨਾਲ ਹੀ ਨਾਲ ਉਨ੍ਹਾਂ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰ ਦਿੱਤਾ ਹੈ ਜਿਨ੍ਹਾਂ ਨੂੰ ਬੈਂਕਾਂ ਨੇ ਅੱੈਨਪੀਏ (ਫਸੇ ਕਰਜ਼) ਐਲਾਨ ਦਿੱਤਾ ਸੀ। ਸਰਕਾਰ ਨੇ ਫ਼ਸਲੀ ਕਰਜ਼ ਲਈ 30,729 ਕਰੋੜ ਦੀ ਵਿਵਸਥਾ ਕੀਤੀ ਹੈ। ਕੈਬਨਿਟ ਬੈਠਕ ਦੇ ਬਾਅਦ ਸਰਕਾਰ ਦੇ ਬੁਲਾਰੇ ਅਤੇ ਮੰਤਰੀ ਸ਼੍ਰੀਕਾਂਤ ਸ਼ਰਮਾ ਅਤੇ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ 31 ਮਾਰਚ, 2016 ਤਕ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ ਜਿੰਨਾ ਵੀ ਫ਼ਸਲੀ ਕਰਜ਼ ਦਿੱਤਾ ਗਿਆ ਹੈ 31 ਮਾਰਚ, 2017 ਨੂੰ ਉਸ ਦੀ ਬਕਾਇਆ ਰਕਮ ਮਾਫ਼ ਕਰ ਦਿੱਤੀ ਗਈ ਹੈ। ਹਾਲਾਂਕਿ ਸ਼ਰਤ ਇਹ ਹੈ ਕਿ ਫ਼ਸਲੀ ਕਰਜ਼ ਮਾਫ਼ੀ ਦੀ ਵੱਧ ਤੋਂ ਵੱਧ ਹੱਦ ਇਕ ਲੱਖ ਰੁਪਏ ਤਕ ਹੋਵੇਗੀ।
ਇਸੇ ਤਰ੍ਹਾਂ ਕਿਸਾਨਾਂ ਦੇ ਐੱਨਪੀਏ ਕਰਜ਼ਿਆਂ ਨੂੰ ਇਕਮੁਸ਼ਤ ਸਮਾਧਾਨ ਯੋਜਨਾ (ਓਟੀਐੱਸ) ਤਹਿਤ ਸੂਬਾ ਸਰਕਾਰ ਦੀ ਵਿੱਤੀ ਮਦਦ ਨਾਲ ਰਾਈਟ ਆਫ਼ ਕੀਤਾ ਜਾਏਗਾ। ਇਸ ਅਦਾਇਗੀ ਨਾਲ ਕਰੀਬ ਸੱਤ ਲੱਖ ਕਿਸਾਨ ਫਿਰ ਤੋਂ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਣਗੇ ਜਿਨ੍ਹਾਂ ਨੂੰ ਕਰਜ਼ ਅਦਾਇਗੀ ਨਾ ਹੋਣ ਕਾਰਨ ਬੈਂਕਾਂ ਨੇ ਫ਼ਸਲੀ ਕਰਜ਼ ਦੇਣਾ ਬੰਦ ਕਰ ਦਿੱਤਾ ਸੀ। ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ 86 ਲੱਖ ਤੋਂ ਵੱਧ ਉਨ੍ਹਾਂ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੇ ਬੈਂਕਾਂ ਤੋਂ ਫ਼ਸਲੀ ਕਰਜ਼ ਲੈ ਰੱਖਿਆ ਹੈ। ਕਰਜ਼ ਮਾਫ਼ੀ ‘ਚ ਸਾਰੇ ਬੈਂਕਾਂ ਤੋਂ ਲਿਆ ਗਿਆ ਕਰਜ਼ ਸ਼ਾਮਿਲ ਹੋਵੇਗਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …