Breaking News
Home / ਭਾਰਤ / ਮਹਿਲਾਵਾਂ ਵੀ ਆਈਟੀਬੀਪੀ ਲਈ ਜੰਗ ਦੇ ਮੈਦਾਨ ‘ਚ ਨਿਭਾਉਣਗੀਆਂ ਸੇਵਾਵਾਂ

ਮਹਿਲਾਵਾਂ ਵੀ ਆਈਟੀਬੀਪੀ ਲਈ ਜੰਗ ਦੇ ਮੈਦਾਨ ‘ਚ ਨਿਭਾਉਣਗੀਆਂ ਸੇਵਾਵਾਂ

ਦੋ ਮਹਿਲਾਵਾਂ ਦੀ ਅਫਸਰ ਵਜੋਂ ਹੋਈ ਨਿਯੁਕਤੀ
ਮਸੂਰੀ (ਉਤਰਾਖੰਡ)/ਬਿਊਰੋ ਨਿਊਜ਼ : ਭਾਰਤ-ਚੀਨ ਅਸਲ ਕੰਟਰੋਲ ਰੇਖਾ (ਐੱਲਏਸੀ) ਦੀ ਰਾਖੀ ਕਰ ਰਹੀ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਬਲ ਨੇ ਮਹਿਲਾਵਾਂ ਵਾਸਤੇ ਜੰਗ ਦੇ ਮੈਦਾਨ ਵਿੱਚ ਸੇਵਾਵਾਂ ਨਿਭਾਉਣ ਲਈ ਰਸਤਾ ਖੋਲ੍ਹ ਦਿੱਤਾ ਹੈ। ਮਸੂਰੀ ਵਿੱਚ ਸਿਖਲਾਈ ਪੂਰੀ ਕਰਨ ਮਗਰੋਂ ਆਈਟੀਬੀਪੀ ਨੇ ਆਪਣੀਆਂ ਦੋ ਮਹਿਲਾਵਾਂ ਨੂੰ ਅਫਸਰ ਨਿਯੁਕਤ ਕੀਤਾ ਹੈ। ਪਾਸਿੰਗ-ਅਊਟ ਪਰੇਡ ਮਗਰੋਂ ਮਸੂਰੀ ਵਿੱਚ ਸਥਿਤ ਆਈਟੀਬੀਪੀ ਅਫ਼ਸਰਾਂ ਦੀ ਟਰੇਨਿੰਗ ਅਕੈਡਮੀ ਵਿੱਚੋਂ ਕੁੱਲ 53 ਅਫਸਰ ਪਾਸ-ਆਊਟ ਹੋਏ। ਪਾਸ-ਆਊਟ ਪ੍ਰੋਗਰਾਮ ਵਿੱਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਧਾਮੀ ਨੇ ਇਸ ਮੌਕੇ ਆਈਟੀਬੀਪੀ ਦੇ ਡਾਇਰੈਕਟਰ ਜਨਰਲ ਐੱਸਐੱਸ ਦੇਸਵਾਲ ਨਾਲ 680 ਪੰਨਿਆਂ ਦੀ ਪਹਿਲੀ ‘ਹਿਸਟਰੀ ਆਫ ਆਈਟੀਬੀਪੀ’ ਕਿਤਾਬ ਜਾਰੀ ਕੀਤੀ।
ਕਿਤਾਬ ਵਿੱਚ ਕਈ ਨਵੇਂ ਤੱਥ ਅਤੇ ਸੀਮਾ ਸੁਰੱਖਿਆ ਬਲ ਦੀਆਂ ਕਈ ਦੁਰਲੱਭ ਤਸਵੀਰਾਂ ਹਨ। ਧਾਮੀ ਅਤੇ ਦੇਸਵਾਲ ਵੱਲੋਂ ਪਾਸਿੰਗ-ਆਊਟ ਪਰੇਡ ਅਤੇ ਸਹੁੰ-ਚੁੱਕ ਸਮਾਗਮ ਮਗਰੋਂ ਦੋਵਾਂ ਮਹਿਲਾ ਅਫ਼ਸਰਾਂ ਪ੍ਰਕ੍ਰਿਤੀ ਅਤੇ ਦੀਕਸ਼ਾ ਨੂੰ ਨੀਮ ਫ਼ੌਜੀ ਬਲ ਵਿੱਚ ਸ਼ੁਰੂਆਤੀ ਪੱਧਰ ਦੇ ਅਧਿਕਾਰੀ ਰੈਂਕ ਸਹਾਇਕ ਕਮਾਡੈਂਟ ਦੇ ਅਹੁਦੇ ਨਾਲ ਨਿਵਾਜਿਆ ਗਿਆ। ਪ੍ਰਕ੍ਰਿਤੀ ਦੇ ਪਿਤਾ ਭਾਰਤੀ ਹਵਾਈ ਫ਼ੌਜ ਤੋਂ ਸੇਵਾਮੁਕਤ ਹਨ, ਜਦੋਂਕਿ ਦੀਕਸ਼ਾ ਦੇ ਪਿਤਾ ਕਮਲੇਸ਼ ਕੁਮਾਰ ਆਈਟੀਬੀਪੀ ਵਿੱਚ ਇੰਸਪੈਕਟਰ ਹਨ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …