Breaking News
Home / ਭਾਰਤ / ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਲਿਆਂਦੇ

ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਲਿਆਂਦੇ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ‘ਚ ਛੱਡੇ ਇਹ ਚੀਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਅਫਰੀਕਾ ਤੋਂ ਲਿਆਂਦੇ ਗਏ 12 ਚੀਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਪਹੁੰਚੇ। ਇਨ÷ ਾਂ ਚੀਤਿਆਂ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਭੁਪੇਂਦਰ ਸਿੰਘ ਯਾਦਵ ਤੇ ਨਰੇਂਦਰ ਸਿੰਘ ਤੋਮਰ ਦੀ ਮੌਜੂਦਗੀ ‘ਚ ਚਾਰਦੀਵਾਰੀ ‘ਚ ਛੱਡਿਆ ਗਿਆ, ਜਿਥੇ ਇਹ ਕੁਝ ਦਿਨਾਂ ਲਈ ਇਕਾਂਤਵਾਸ ‘ਚ ਰਹਿਣਗੇ। ਜਿਉਂ ਹੀ ਚੀਤੇ ਘੇਰੇ ‘ਚ ਪਹੁੰਚੇ ਤਾਂ ਤੇਜ਼ੀ ਨਾਲ ਭੱਜਣ ਲੱਗੇ।
ਥੋੜ÷ ੀ ਦੂਰ ਜਾ ਕੇ, ਇਕ ਪਲ ਰੁਕੇ, ਫਿਰ ਦੌੜਨਾ ਲੱਗ ਪਏ। ਘੇਰੇ ਤੋਂ ਅਣਜਾਣ ਚੀਤੇ ਇਧਰ-ਉਧਰ ਵੇਖਦੇ ਨਜ਼ਰ ਆਏ। ਕੁਨੋ ‘ਚ ਆਏ 12 ਚੀਤਿਆਂ ‘ਚੋਂ 7 ਨਰ ਤੇ 5 ਮਾਦਾ ਹਨ। ਹੁਣ ਕੁਨੋ ‘ਚ ਚੀਤਿਆਂ ਦੀ ਕੁੱਲ ਗਿਣਤੀ 20 ਹੋ ਗਈ ਹੈ, ਜਿਸ ‘ਚ 10 ਨਰ ਤੇ 10 ਮਾਦਾ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ‘ਚ ਨਾਮੀਬੀਆ ਤੋਂ 8 ਚੀਤੇ ਲਿਆਂਦੇ ਗਏ ਸਨ, ਜਿਨ÷ ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੱਥੀਂ ਕੁਨੋ ਰਾਸ਼ਟਰੀ ਪਾਰਕ ‘ਚ ਛੱਡਿਆ ਸੀ। ਇਨ÷ ਾਂ ‘ਚੋਂ 5 ਮਾਦਾ ਤੇ 3 ਨਰ ਸਨ।
ਦੱਖਣੀ ਅਫਰੀਕਾ ਤੋਂ ਚੀਤਿਆਂ ਨੂੰ ਲੈ ਕੇ ਇਕ ਵਿਸ਼ੇਸ਼ ਜਹਾਜ਼ ਸਨਿੱਚਰਵਾਰ ਸਵੇਰੇ ਗਵਾਲੀਅਰ ਏਅਰਬੇਸ ਪਹੁੰਚਿਆ। ਇੱਥੋਂ ਉਨ÷ ਾਂ ਨੂੰ ਫੌਜ ਦੇ 4 ਹੈਲੀਕਾਪਟਰਾਂ ਰਾਹੀਂ ਕੁਨੋ ਨੈਸ਼ਨਲ ਪਾਰਕ ਲਿਜਾਇਆ ਗਿਆ। ਚੀਤਿਆਂ ਨੂੰ ਛੱਡਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅਸੀਂ ਸੈਲਾਨੀਆਂ ਦੀ ਸਹੂਲਤ ਲਈ ਕੁਨੋ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੇ ਹਾਂ। ਇੱਥੇ ਰਹਿਣ ਸਮੇਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਵੇਂ ਹੀ ਸਾਨੂੰ ਇਜਾਜ਼ਤ ਮਿਲੇਗੀ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਚੀਤਾ ਪ੍ਰਾਜੈਕਟ ਬਣਾਇਆ ਹੈ, ਜਿਸ ਤਹਿਤ ਅਸੀਂ ਸਾਰੇ ਪ੍ਰਬੰਧ ਕਰ ਰਹੇ ਹਾਂ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …