Breaking News
Home / ਭਾਰਤ / ਟਾਈਟਲਰ ਦਾ ਨਾਂਅ ਕਾਂਗਰਸ ਦੀ ਕੌਮੀ ਸੂਚੀ ‘ਚ ਆਉਣ ‘ਤੇ ਤਿੱਖਾ ਪ੍ਰਤੀਕਰਮ

ਟਾਈਟਲਰ ਦਾ ਨਾਂਅ ਕਾਂਗਰਸ ਦੀ ਕੌਮੀ ਸੂਚੀ ‘ਚ ਆਉਣ ‘ਤੇ ਤਿੱਖਾ ਪ੍ਰਤੀਕਰਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ ਵਲੋਂ ਐਤਵਾਰ ਨੂੰ ਇਸ ਸਾਲ ਲਈ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ 61 ਮੈਂਬਰਾਂ ਦੀ ਜਾਰੀ ਕੀਤੀ ਗਈ। ਸੂਚੀ ‘ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦਾ ਨਾਂਅ ਸ਼ਾਮਿਲ ਹੋਣ ‘ਤੇ ਭਾਜਪਾ ਸਮੇਤ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਤਿੱਖਾ ਪ੍ਰਤੀਕਰਮ ਕੀਤਾ ਹੈ।
ਭਾਜਪਾ ਆਗੂ ਗੌਰਵ ਭਾਟੀਆ ਨੇ ਕਿਹਾ ਕਿ ਟਾਈਟਲਰ ਜਿਹੇ ਦੋਸ਼ੀ ਜੋ ਨਫ਼ਰਤ ਫੈਲਾਉਂਦੇ ਹਨ, ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਨਸਲਕੁਸ਼ੀ ‘ਚ ਲਿਪਟੇ ਹਨ, ਉਹ ਕਾਂਗਰਸ ਦੀ ਰੀੜ੍ਹ ਹਨ। ਉਨ੍ਹਾਂ ਕਿਹਾ ਕਿ ਇਕ ਮੁਜਰਮ ਨੂੰ ਚੁਣ ਕੇ ਕਾਂਗਰਸ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਭਾਟੀਆ ਨੇ ਪ੍ਰੈੱਸ ਕਾਨਫਰੰਸ ‘ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ‘ਚ ਵਰਤੇ ਗਏ ਨਾਅਰੇ ‘ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ’ ‘ਤੇ ਤਨਜ਼ ਕਰਦਿਆਂ ਕਿਹਾ ਕਿ ਹੁਣ ਇਹ ਮੁਹੱਬਤ ਦੀ ਦੁਕਾਨ ਹੈ ਜਾਂ ਨਫ਼ਰਤ ਦੀ ਦੁਕਾਨ। ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਕ ਪਾਸੇ ਰਾਹੁਲ ਗਾਂਧੀ ‘ਭਾਰਤ ਜੋੜੋ’ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਭਾਰਤ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੇ ਫ਼ਿਰਕੂ ਏਜੰਡੇ ਤਹਿਤ ਟਾਈਟਲਰ ਨੂੰ ਆਪਣੇ ਨਾਲ ਖੜ੍ਹਾ ਵਿਖਾਉਣਾ ਚਾਹੁੰਦੇ ਹਨ।
ਕਾਂਗਰਸ ਵਲੋਂ 61 ਮੈਂਬਰੀ ਸੂਚੀ ਜਾਰੀ : ਕਾਂਗਰਸ ਵਲੋਂ ਜਾਰੀ 61 ਮੈਂਬਰੀ ਸੂਚੀ ‘ਚ 36 ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ, ਅਜੈ ਮਾਕਨ, ਅਰਵਿੰਦਰ ਸਿੰਘ ਲਵਲੀ ਅਤੇ ਅਲਕਾ ਲਾਂਥਾ ਸ਼ਾਮਿਲ ਹਨ। ਇਸ ਤੋਂ ਇਲਾਵਾ ਜਨਾਰਦਨ ਦਿਵੇਦੀ, ਅਨਿਲ ਚੌਧਰੀ ਅਤੇ ਜੇ.ਪੀ. ਅਗਰਵਾਲ ਦਾ ਨਾਂਅ ਵੀ ਸੂਚੀ ‘ਚ ਸ਼ਾਮਿਲ ਹੈ।

 

Check Also

ਰਾਮਨੌਮੀ ਦਾ ਤਿਉਹਾਰ ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਗਿਆ

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਨਵੀਂ …