Breaking News
Home / ਪੰਜਾਬ / ਸਰਹੱਦੀ ਪਿੰਡ ਖਾਲੀ ਕਰਾਉਣ ‘ਤੇ ਉੱਠ ਰਹੇ ਹਨ ਸਵਾਲ

ਸਰਹੱਦੀ ਪਿੰਡ ਖਾਲੀ ਕਰਾਉਣ ‘ਤੇ ਉੱਠ ਰਹੇ ਹਨ ਸਵਾਲ

amrinder-lਫਸਲ ਦੀ ਕਟਾਈ ਅਤੇ ਖਰੀਦ ਤੱਕ ਸਰਹੱਦੀ ਖੇਤਰ ‘ਚ ਰਹਾਂਗਾ : ਕੈਪਟਨ ਅਮਰਿੰਦਰ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੈਦਾ ਹੋਏ ਤਣਾਅ ਨੂੰ ਵੀ ਹੁਣ ਇੱਕ ਰਾਜਨੀਤਕ ਮੁੱਦੇ ਦੇ ਤੌਰ ‘ਤੇ ਉਭਾਰਿਆ ਜਾ ਰਿਹਾ ਹੈ। ਰਾਜਨੀਤਕ ਹਲਕਿਆਂ ਵਿੱਚ ਚਰਚਾ ਹੈ ਕਿ ਸਰਹੱਦੀ ਇਲਾਕਿਆਂ ਦਾ ਮੁੱਦਾ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਗੂੰਜੇਗਾ। ਆਮ ਆਦਮੀ ਪਾਰਟੀ ਵੱਲੋਂ ਇਹ ਸਵਾਲ ਚੁੱਕਿਆ ਜਾ ਰਿਹਾ ਸੀ ਕਿ ਜੇਕਰ ਰਾਜਸਥਾਨ ਜਾਂ ਹੋਰ ਸਰਹੱਦੀ ਸੂਬਿਆਂ ਵਿੱਚ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਨਹੀਂ ਕਿਹਾ ਜਾ ਰਿਹਾ ਤਾਂ ਸਿਰਫ ਪੰਜਾਬ ਵਿੱਚ ਹੀ ਕਿਉਂ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਹੁਣ ਪੰਜਾਬ ਕਾਂਗਰਸ ਨੇ ਵੀ ਇਹ ਮੁੱਦਾ ਭਖਾਉਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ 10 ਅਕਤੂਬਰ ਤੋਂ ਝੁੰਡ ਦੇ ਸਰਹੱਦੀ ਇਲਾਕੇ ਰਾਜਾਤਾਲ ਦੇ ਇੱਕ ਘਰ ਵਿੱਚ ਰਹਿਣਗੇ। ਕੈਪਟਨ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਫਸਲ ਦੀ ਕਟਾਈ ਤੇ ਖਰੀਦ ਨਹੀਂ ਹੋ ਜਾਂਦੀ, ਉਹ ਸਰਹੱਦੀ ਖੇਤਰ ਵਿੱਚ ਹੀ ਰਹਿਣਗੇ। ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡ ਖਾਲੀ ਕਰਕੇ ਨਾ ਜਾਣ। ਕੈਪਟਨ ਨੇ ਕਿਹਾ ਹੈ ਕਿ ਸਿਰਫ ਯੂ.ਪੀ. ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।

Check Also

ਹਰਿਆਣਾ ‘ਚ ਲੌਕਡਾਊਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਧਰਨਿਆਂ ‘ਚ ਕਿਸਾਨ ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਕਰ ਰਹੇ ਹਨ ਸ਼ਿਰਕਤ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨਾਂ …