-11 C
Toronto
Wednesday, January 21, 2026
spot_img
Homeਜੀ.ਟੀ.ਏ. ਨਿਊਜ਼ਜਸਟਿਨ ਟਰੂਡੋ ਨੇ ਅਮੀਰਾਂ ਦੇ ਹਿੱਤ ਪਾਲਣ ਲਈ ਨੈਤਿਕਤਾ ਦੇ ਕਾਨੂੰਨਾਂ ਦੀ...

ਜਸਟਿਨ ਟਰੂਡੋ ਨੇ ਅਮੀਰਾਂ ਦੇ ਹਿੱਤ ਪਾਲਣ ਲਈ ਨੈਤਿਕਤਾ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ : ਐਨ.ਡੀ.ਪੀ.

ਐਥਿਕਸ ਕਮਿਸ਼ਨਰ ਨੇ ਕਿਹਾ ਕਿ ਟਰੂਡੋ ਨੇ ਸਹੀ ਨਹੀਂ ਕੀਤਾ
ਬਰੈਂਪਟਨ/ਬਿਊਰੋ ਨਿਊਜ਼ : ਐੱਨ.ਡੀ.ਪੀ. ਵੱਲੋਂ ਕੀਤੀ ਗਈ ਇਕ ਸ਼ਿਕਾਇਤ ਦੇ ਜੁਆਬ ਵਿਚ ਕਨਫ਼ਲਿਕਟ ਆਫ਼ ਇਨਟਰੱਸਟਸ ਐਂਡ ਐਥਿਕਸ ਕਮਿਸ਼ਨਰ ਮੈਰਿਓ ਡਿਓਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐੱਸਐੱਨਸੀ ਲੈਵਾਲਿਨ ਅਤੇ ਲਿਬਰਲ ਪਾਰਟੀ ਦਾ ਪੱਖ ਪੂਰ ਕੇ ਕਾਨੂੰਨ ਦੀ ਘੋਰ ਉਲੰਘਣਾ ਕੀਤੀ ਹੈ। ਜਦੋਂ ਲੋਕਾਂ ਦਾ ਗ਼ੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ, ਟਰੂਡੋ ਅਤੇ ਉਸ ਦੀ ਲਿਬਰਲ ਪਾਰਟੀ ਅਮੀਰ ਲੋਕਾਂ ਦਾ ਜੀਵਨ ਹੋਰ ਵੀ ਸੁਖਾਲਾ ਬਣਾਉਣ ਲਈ ਕੰਮ ਕਰ ਰਹੇ ਹਨ।ઠ
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਬਰੈਂਪਟਨ ਈਸਟ ਤੋਂ ਐੱਨ ਐੱਨ.ਡੀ.ਪੀ. ਉਮੀਦਵਾਰ ਸਰਨਜੀਤ ਸਿੰਘ ਨੇ ਕਿਹਾ ਕਿ ਇਸ ਦੀ ਕਲਪਨਾ ਕਰੋ ਕਿ ਫਿਰ ਕੀ ਹੋਵੇਗਾ। ਜੇਕਰ ਸਾਡੀ ਸਰਕਾਰ ਬਰੈਂਪਟਨ-ਵਾਸੀਆਂ ਲਈ ਵੀ ਉਸੇ ਤਰੀਕੇ ਨਾਲ ਲੜੇ ਜਿਵੇਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐੱਸਐੱਨਸੀ ਲੈਵਾਲਿਨ ਵਿਚ ਅਮੀਰ ਲੋਕਾਂ ਲਈ ਲੜ ਰਹੇ ਹਨ। ਟਰੂਡੋ ਦੇ ਲਿਬਰਲਾਂ ਨੇ ਅਮੀਰ ਅਤੇ ਅਸਰ-ਰਸੂਖ਼ ਵਾਲਿਆਂ ਨੂੰ ਆਮ ਲੋਕਾਂ ਦੇ ਹਿੱਤਾਂ ਨੂੰ ਹੀ ਅੱਗੇ ਰੱਖਿਆ ਹੈ। ਇਹ ਕਦਾਚਿੱਤ ਮੰਨਣ ਵਾਲੀ ਗੱਲ ਨਹੀਂ ਹੈ। ਐੱਨ.ਡੀ.ਪੀ. ਆਪਣੇ ਹਰੇਕ ਫ਼ੈਸਲੇ ਵਿਚ ਆਮ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖੇਗੀ।
ਉਨ੍ਹਾਂ ਕਿਹਾ ਕਿ ਕਮਿਸ਼ਨਰ ਡਿਓਨ ਨੇ ਬੜੇ ਸਾਫ਼ ਸ਼ਬਦਾਂ ਵਿਚ ਦੱਸਿਆ ਹੈ ਕਿ ਵਿਲਸਨ ਰੇਬੋਲਡ ਦੀ ਵਿਚੋਲਗੀ ਨਾਲ ਐੱਸਐੱਨਸੀ ਲੈਵਾਲਿਨ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਵਿਚ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਐੱਸਐੱਨਸੀ ਲੈਵਾਲਿਨ ਦੇ ਹਿੱਤ ਪਾਲਣ ਲਈ ਪ੍ਰਧਾਨ ਮੰਤਰੀ ਟਰੂਡੋ ਦਾ ਅਸਰ-ਰਸੂਖ਼ ਵੀ ਵਰਤਿਆ ਗਿਆ ਹੋਵੇ। ਇਸ ਤਰ੍ਹਾਂ ਜਸਟਿਨ ਟਰੂਡੋ ਦੇ ਕੰਮ ਕਰਨ ਦੇ ਢੰਗ ਤਰੀਕੇ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ ਦੇ ਉਲਟ ਹਨ।ਬਰੈਂਪਟਨ ਸਾਊਥ ਤੋਂ ਐੱਨ ਐੱਨ.ਡੀ.ਪੀ. ਉਮੀਦਵਾਰ ਮਨਦੀਪ ਕੌਰ ਦਾ ਕਹਿਣਾ ਹੈ ਕਿ ਲੋਕ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਲੱਈ ਕੰਮ ਕਰੇ ਪਰ ਹੋ ਇਸ ਦੇ ਬਿਲਕੁਲ ਉਲਟ ਰਿਹਾ ਹੈ ਅਤੇ ਉਹ ਇਸ ਤੋਂ ਬੜੇ ਨਿਰਾਸ਼ ਹਨ। ਲਿਬਰਲ ਪਾਰਟੀ ਵਾਲੇ ਆਪਣੇ ਅਤੇ ਅਮੀਰ ਤੇ ਸ਼ਕਤੀਸ਼ਾਲੀ ਲੋਕਾਂ ਦੇ ਹਿੱਤ ਹੀ ਧਿਆਨ ਵਿਚ ਰੱਖਦੇ ਹਨ। 21 ਅਕਤੂਬਰ ਨੂੰ ਲੋਕ ਅਜਿਹੀ ਸਰਕਾਰ ਚੁਣਨ ਲਈ ਫ਼ੈਸਲਾ ਕਰ ਰਹੇ ਹਨ ਜਿਹੜੀ ਅਮੀਰਾਂ ਦੇ ਵਿਰੁੱਧ ਜੰਗ ਕਰੇ।

RELATED ARTICLES
POPULAR POSTS