Breaking News
Home / ਜੀ.ਟੀ.ਏ. ਨਿਊਜ਼ / ਹੋਮ ਕੇਅਰ ‘ਤੇ 10 ਸਾਲਾਂ ‘ਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ

ਹੋਮ ਕੇਅਰ ‘ਤੇ 10 ਸਾਲਾਂ ‘ਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ

ਲਿਬਰਲ ਸਰਕਾਰ ਨੇ ਹੋਮ ਕੇਅਰ ਉੱਤੇ ਅਗਲੇ ਦਸ ਸਾਲਾਂ ਵਿੱਚ 6 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਵੀ ਬਣਾਈ ਹੈ ਤੇ ਅਗਲੇ ਦਸ ਸਾਲਾਂ ਵਿੱਚ ਮਾਨਸਿਕ ਸਿਹਤ ਪਹਿਲਕਦਮੀਆਂ ਲਈ 5 ਬਿਲੀਅਨ ਡਾਲਰ ਰੱਖੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਮਾਪਿਆਂ ਵੱਲੋਂ ਇੰਪਲਾਇਮੈਂਟ ਇੰਸ਼ੋਰੈਂਸ ਪੇਰੈਂਟਲ ਲੀਵ ਦੇ ਬੈਨੇਫਿਟਜ਼ 12 ਦੀ ਥਾਂ 18 ਮਹੀਨਿਆਂ ਵਿੱਚ ਲੈਣ ਦੇ ਆਪਣੇ ਵਾਅਦੇ ਨੂੰ ਵੀ ਪੂਰਾ ਕੀਤਾ ਤੇ ਉਨ੍ਹਾਂ ਨੂੰ ਮੌਜੂਦਾ 55 ਫੀਸਦੀ ਬੈਨੀਫਿਟ ਇੱਕ ਸਾਲ ਵਿੱਚ ਤੇ ਬਾਕੀ 33 ਫੀਸਦੀ ਡੇਢ ਸਾਲ ਵਿੱਚ ਲੈਣ ਦੀ ਖੁੱਲ੍ਹ ਦਿੱਤੀ। ਸਰਕਾਰ ਨੇ ਔਰਤਾਂ ਨੂੰ ਮੈਟਰਨਿਟੀ ਛੁੱਟੀ ਬੱਚੇ ਦੇ ਜਨਮ ਤੋਂ ਅੱਠ ਹਫਤੇ ਪਹਿਲਾਂ ਲੈਣ ਦੀ ਥਾਂ 12 ਹਫਤੇ ਪਹਿਲਾਂ ਲੈਣ ਦੀ ਖੁੱਲ੍ਹ ਦੇਣ ਦੀ ਪੇਸ਼ਕਸ਼ ਰੱਖੀ ਹੈ। ਲਿਬਰਲ ਸਰਕਾਰ ਅਗਲੇ 11 ਸਾਲਾਂ ਵਿੱਚ ਸੋਸ਼ਲ ਹਾਊਸਿੰਗ ਉੱਤੇ 11.2 ਬਿਲੀਅਨ ਡਾਲਰ ਖਰਚਣ ਦੀ ਯੋਜਨਾ ਵੀ ਬਣਾਈ ਹੈ। ਇਸ ਵਿੱਚ ਮੂਲਵਾਸੀ ਕੈਨੇਡੀਅਨਾਂ ਦੇ ਘਰਾਂ ਸਬੰਧੀ ਤੇ ਹੋਰ ਮਸਲੇ ਹੱਲ ਕਰਨ ਲਈ ਨੈਸ਼ਨਲ ਹਾਊਸਿੰਗ ਫੰਡ ਵਾਸਤੇ ਐਲਾਨੀ 5 ਬਿਲੀਅਨ ਡਾਲਰ ਦੀ ਰਕਮ ਵੀ ਸ਼ਾਮਲ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …