Breaking News
Home / ਜੀ.ਟੀ.ਏ. ਨਿਊਜ਼ / ਸਕਾਰਬਰੋ-ਗਿਲਡਵੁੱਡ ਜ਼ਿਮਨੀ ਚੋਣਾਂ

ਸਕਾਰਬਰੋ-ਗਿਲਡਵੁੱਡ ਜ਼ਿਮਨੀ ਚੋਣਾਂ

ਲਿਬਰਲਾਂ ਦੇ ਗੜ੍ਹ ਉਤੇ ਪੀਸੀ ਪਾਰਟੀ ਨੂੰ ਕਬਜ਼ਾ ਕਰਨ ਦੀ ਪੂਰੀ ਆਸ
ਓਨਟਾਰੀਓ/ਬਿਊਰੋ ਨਿਊਜ਼ : ਅਜੇ ਮੇਅਰ ਦੇ ਅਹੁਦੇ ਲਈ ਕਰਵਾਈਆਂ ਗਈਆਂ ਜ਼ਿਮਨੀ ਚੋਣਾਂ ਨੂੰ ਕੁੱਝ ਹਫਤੇ ਹੀ ਬੀਤੇ ਹਨ ਕਿ ਇੱਕ ਵਾਰੀ ਫਿਰ ਸਕਾਰਬਰੋ-ਗਿਲਡਵੁੱਡ ਦੇ ਰੈਜ਼ੀਡੈਂਟਸ ਨੂੰ ਇੱਕ ਹੋਰ ਪ੍ਰੋਵਿੰਸ਼ੀਅਲ ਸੀਟ ਨੂੰ ਭਰਨ ਲਈ ਵੋਟ ਪਾਉਣ ਲਈ ਆਖਿਆ ਜਾ ਰਿਹਾ ਹੈ।
16 ਸਾਲਾਂ ਤੋਂ ਇਹ ਸੀਟ ਓਨਟਾਰੀਓ ਦੀ ਲਿਬਰਲ ਪਾਰਟੀ ਕੋਲ ਸੀ ਤੇ ਇਸ ਸੀਟ ਉੱਤੇ ਮਿਤਜ਼ੀ ਹੰਟਰ ਕੰਮ ਕਰ ਰਹੀ ਸੀ ਪਰ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਚੋਣ ਵਿੱਚ ਹਿੱਸਾ ਲੈਣ ਵਾਸਤੇ ਉਸ ਵੱਲੋਂ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ। ਮੇਅਰ ਦੇ ਅਹੁਦੇ ਦੀ ਦੌੜ ਵਿੱਚ ਉਹ ਛੇਵੇਂ ਸਥਾਨ ਉੱਤੇ ਰਹੀ। ਹੁਣ ਕੁਈਨਜ਼ ਪਾਰਕ ਵਿਖੇ ਇਸ ਹਲਕੇ ਦੀ ਨੁਮਾਇੰਦਗੀ ਨੂੰ ਬਦਲਣ ਦੀ ਆਸ ਨਾਲ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਵੱਲੋਂ ਟੱਕਰ ਦਾ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ। ਪੀਸੀ ਪਾਰਟੀ ਦੀ ਛਤਰਛਾਇਆ ਹੇਠ ਟੋਰਾਂਟੋ ਸਿਟੀ ਕਾਊਂਸਲਰ ਗੈਰੀ ਕ੍ਰਾਅਫਰਡ ਖੜ੍ਹੇ ਹੋਏ ਹਨ। ਸਕਾਰਬਰੋ-ਸਾਊਥਵੈਸਟ ਤੋਂ ਉਹ ਕਾਊਂਸਲਰ ਵਜੋਂ ਆਪਣੀਆਂ ਚਾਰ ਟਰਮਜ਼ ਪੂਰੀਆਂ ਕਰ ਚੁੱਕੇ ਹਨ। ਸਾਬਕਾ ਮੇਅਰ ਜੌਹਨ ਟੋਰੀ ਵੱਲੋਂ ਵੀ ਕ੍ਰਾਅਫਰਡ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।
ਲਿਬਰਲਾਂ ਵੱਲੋਂ ਪ੍ਰੈਜ਼ੀਡੈਂਟ ਆਫ ਦ ਸਕਾਰਬਰੋ ਬਿਜ਼ਨਸ ਐਸੋਸਿਏਸ਼ਨ ਐਂਡ ਕਮਿਊਨਿਟੀ ਐਡਵੋਕੇਟ ਐਂਡਰੀਆ ਹੇਜ਼ਲ ਨੂੰ ਇਸ ਸੀਟ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ। ਐਨਡੀਪੀ ਦੀ ਉਮੀਦਵਾਰ ਥਾਡਸਾ ਨਵਨੀਥਨ ਵੀ ਮੈਦਾਨ ਵਿੱਚ ਹੈ। ਉਸ ਦਾ ਮੰਨਣਾ ਹੈ ਕਿ ਮੇਅਰ ਓਲੀਵੀਆ ਚਾਓ ਦੀ ਜਿੱਤ ਨਾਲ ਵੋਟਰਾਂ ਦੀ ਨਬਜ਼ ਪਛਾਣੀ ਜਾ ਸਕਦੀ ਹੈ ਤੇ ਇਸ ਵਾਰੀ ਇਸ ਸੀਟ ਤੋਂ ਐਨਡੀਪੀ ਦੇ ਜਿੱਤਣ ਦੀ ਪੂਰੀ ਸੰਭਾਵਨਾ ਹੈ।
ਭਾਰਤੀ ਮੂਲ ਦੇ ਵਿਅਕਤੀ ਨੇ ਹਾਊਸ ਆਫ ਕਾਮਨਜ਼ ਸੀਟ ਜਿੱਤੀ
ਟੋਰਾਂਟੋ : ਇੰਡੋ ਕੈਨੇਡੀਅਨ ਉਮੀਦਵਾਰ ਸੁਫਾਲਯ ਮਜੂਮਦਾਰ ਨੇ ਅਲਬਰਟਾ ਸੂਬੇ ਦੇ ਫੈਡਰਲ ਇਲੈਕਟੋਰਲ ਡਿਸਟ੍ਰਿਕਟ ਕੈਲਗਰੀ ਹੈਰੀਟੇਜ ਦੀ ਉਪ ਚੋਣ ਜਿੱਤਣ ਤੋਂ ਬਾਅਦ ਹਾਊਸ ਆਫ ਕਾਮਨਜ਼ ਦੀ ਸੀਟ ਹਾਸਲ ਕਰ ਲਈ ਹੈ। ਇਹ ਵੱਕਾਰੀ ਸੀਟ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਆਪਣੀ ਸੇਵਾਮੁਕਤੀ ਤੱਕ ਸੰਭਾਲੀ ਸੀ, ਪਿਛਲੇ ਸਾਲ ਸੰਸਦ ਮੈਂਬਰ ਬੌਬ ਬੈਂਜ਼ੋਨ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਮਜੂਮਦਾਰ ਨੇ 15,803 ਵੋਟਾਂ ਨਾਲ ਕੰਸਰਵੇਟਿਵ ਪਾਰਟੀ ਲਈ ਸੀਟ ਹਾਸਲ ਕੀਤੀ ਹੈ, ਜਦੋਂ ਕਿ ਲਿਬਰਲ ਉਮੀਦਵਾਰ ਇਲੀਅਟ ਵੈਨਸਟੀਨ 3,463 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …