6.7 C
Toronto
Wednesday, April 1, 2026
spot_img
Homeਜੀ.ਟੀ.ਏ. ਨਿਊਜ਼ਮਿਸੀਸਾਗਾ 'ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

ਮਿਸੀਸਾਗਾ ‘ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ

ਟੋਰਾਂਟੋ : ਮਿਸੀਸਾਗਾ ਵਿਚ ਟਰੱਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। 30 ਸਾਲਾ ਮਨਪ੍ਰੀਤ ਸਿੰਘ ਪਿਛਲੇ ਮਹੀਨੇ ਹੀ ਪੰਜਾਬ ਤੋਂ ਸਪਾਊਸ ਵੀਜ਼ਾ ਉਤੇ ਆਇਆ ਸੀ। ਮਨਪ੍ਰੀਤ ਸਿੰਘ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵੇਰਵਿਆਂ ਮੁਤਾਬਕ ਟਰੱਕ ਨਾਲ ਹੋਈ ਟੱਕਰ ਵਿਚ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।
ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ 13 ਦਸੰਬਰ ਨੂੰ ਕਰਟਨੀਪਾਰਕ ਡਰਾਈਵ ਤੇ ਐਡਵਰਡਜ਼ ਬੁਲੇਵਰਡ ਵਿਚ ਸਵੇਰੇ ਸੱਤ ਵਜੇ ਤੋਂ ਪਹਿਲਾਂ ਵਾਪਰੀ ਸੀ।
ਮਨਪ੍ਰੀਤ ਮਿਸੀਸਾਗਾ ਵਿਚ ਹੀ ਇਕ ਫੈਕਟਰੀ ‘ਚ ਕੰਮ ਕਰਦਾ ਸੀ ਤੇ ਕੰਮ ‘ਤੇ ਜਾਣ ਲਈ ਹੀ ਘਰੋਂ ਨਿਕਲਿਆ ਸੀ। ਉਨਟਾਰੀਓ ਸੂਬੇ ਦੀ ਪੁਲਿਸ ਮੁਤਾਬਕ ਇਸ ਸਾਲ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿਚ 259 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

 

RELATED ARTICLES
POPULAR POSTS