-19.4 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼2025 ਤੋਂ ਕੈਨੇਡਾ 'ਚ ਇਲੈਕਟ੍ਰਿਕ ਗੱਡੀਆਂ ਦੀ ਵਿੱਕਰੀ ਵਧਾਉਣ ਲਈ ਨਿਯਮਾਂ ਦਾ...

2025 ਤੋਂ ਕੈਨੇਡਾ ‘ਚ ਇਲੈਕਟ੍ਰਿਕ ਗੱਡੀਆਂ ਦੀ ਵਿੱਕਰੀ ਵਧਾਉਣ ਲਈ ਨਿਯਮਾਂ ਦਾ ਕੀਤਾ ਗਿਆ ਐਲਾਨ

ਓਟਵਾ/ਬਿਊਰੋ ਨਿਊਜ਼ : 2025 ਵਿੱਚ ਕੈਨੇਡਾ ਵਿੱਚ ਵਿਕਣ ਵਾਲੀਆਂ ਸਾਰੀਆਂ ਪੈਸੈਂਜਰ ਕਾਰਾਂ, ਐਸਯੂਵੀਜ ਤੇ ਟਰੱਕਾਂ ਦਾ ਪੰਜਵਾਂ ਹਿੱਸਾ ਬਿਜਲੀ ਨਾਲ ਚੱਲਣ ਵਾਲਾ ਹੋਵੇਗਾ। ਇਹ ਐਲਾਨ ਐਨਵਾਇਰਮੈਂਟ ਮੰਤਰੀ ਸਟੀਵਨ ਗਿਲਬੋ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਕੀਤਾ।
2030 ਤੱਕ ਇਲੈਕਟ੍ਰਿਕ ਗੱਡੀਆਂ ਦੀ ਵਿੱਕਰੀ 60 ਫੀਸਦੀ ਤੱਕ ਅੱਪੜਨੀ ਜ਼ਰੂਰੀ ਕੀਤੀ ਗਈ ਹੈ ਤੇ 2035 ਤੱਕ ਕੈਨੇਡਾ ਵਿੱਚ ਵਿਕਣ ਵਾਲਾ ਹਰ ਵ੍ਹੀਕਲ ਇਲੈਕਟ੍ਰਿਕ ਹੋਣਾ ਜ਼ਰੂਰੀ ਹੋਵੇਗਾ। ਜਿਹੜੇ ਉਤਪਾਦਕ ਜਾਂ ਇੰਪੋਰਟਰਜ, ਸੇਲਜ ਸਬੰਧੀ ਇਸ ਟੀਚੇ ਨੂੰ ਪੂਰਾ ਨਹੀਂ ਕਰ ਸਕਣਗੇ ਉਨ੍ਹਾਂ ਨੂੰ ਕੈਨੇਡੀਅਨ ਐਨਵਾਇਰਮੈਂਟ ਪ੍ਰੋਟੈਕਸਨ ਐਕਟ ਤਹਿਤ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2025 ਲਈ ਨਿਰਧਾਰਤ ਕੀਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਕੈਨੇਡਾ ਨੂੰ ਅਜੇ ਲੰਮਾਂ ਪੈਂਡਾ ਤੈਅ ਕਰਨਾ ਹੋਵੇਗਾ। ਇਸ ਸਾਲ ਦੇ ਪਹਿਲੇ ਛੇ ਮਹੀਨੇ ਵਿੱਚ ਪੂਰੀ ਤਰ੍ਹਾਂ ਇਲੈਕਟ੍ਰਿਕ ਤੇ ਪਲੱਗ-ਇਨ ਹਾਈਬ੍ਰਿਡ ਵ੍ਹੀਕਲਜ਼ ਦੀ ਵਿੱਕਰੀ ਨਵੀਆਂ ਰਜਿਸਟਰ ਹੋਈਆਂ ਕਾਰਾਂ ਦਾ 7.2 ਫੀਸਦੀ ਹਿੱਸਾ ਹੀ ਰਹੀ। 2021 ਲਈ ਅਜਿਹੀਆਂ ਕਾਰਾਂ ਦੀ ਗਿਣਤੀ 5.2 ਫੀਸਦੀ ਸੀ। ਇਨ੍ਹਾਂ ਨਵੇਂ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ ਪਰ ਇਸ ਨੂੰ 30 ਦਸੰਬਰ ਨੂੰ ਪਬਲਿਕ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਅਜਿਹੀਆਂ ਗੱਡੀਆਂ ਦੀ ਵਿੱਕਰੀ ਦਾ ਟਰੈਕ ਰੱਖਣ ਲਈ ਗੱਡੀਆਂ ਦੀ ਸੇਲ ਉੱਤੇ ਕ੍ਰੈਡਿਟ ਜਾਰੀ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

 

RELATED ARTICLES
POPULAR POSTS