ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਟੋਰਾਂਟੋ ਇਲਾਕੇ ਵਿਚ ਅੱਧੀ ਦਰਜਨ ਤੋਂ ਵੱਧ ਪੁਲਿਸ ਤੇ ਸੂਹੀਆ ਵਿਭਾਗਾਂ ਦੀ ਲੰਘੇ ਇਕ ਸਾਲ ਦੀ ਛਾਣਬੀਣ ਤੋਂ ਬਾਅਦ ਨਸ਼ਾ ਤਸਕਰੀ ਦਾ ਵੱਡਾ ਗਰੋਹ ਬੇਨਕਾਬ ਕਰਨ ਦਾ ਦਾਅਵਾ ਕੀਤਾ ਗਿਆ ਹੈ। 4 ਪੰਜਾਬੀਆਂ ਸਮੇਤ ਕੁੱਲ 16 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਹੈ, ਜਿਨ੍ਹਾਂ ਵਿਚੋਂ ਚਾਰ ਔਰਤਾਂ ਸ਼ਾਮਲ ਹਨ। ਇਨ੍ਹਾਂ ਕੋਲੋਂ 35 ਕਿੱਲੋ ਕੋਕੀਨ, ਭੰਗ, ਹੈਰੋਇਨ, 5 ਕਿੱਲੋ ਰਸਾਇਣਿਕ ਨਸ਼ੀਲੀਆਂ ਗੋਲੀਆਂ, 30 ਕਿੱਲੋ ਚਿੱਟਾ ਪਾਊਡਰ, ਸਿਗਰਟਾਂ ਦੇ 275 ਡੱਬੇ, 2 ਲੱਖ ਡਾਲਰ ਨਕਦ ਅਤੇ ਨਸ਼ੇ (ਲੁਕੋ ਕੇ) ਢੋਣ ਲਈ ਬਣਾਈਆਂ ਵਿਸ਼ੇਸ਼ 3 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਵਿਚ ਬਰੈਂਪਟਨ ਵਾਸੀ ਰਵੀ ਸ਼ੰਕਰ (58), ਸੁਖਸਿਮਰਤ ਪਵਾਰ (39), ਕੈਂਬਰਿਜ ਵਾਸੀ ਸਤਿੰਦਰਜੀਤ ਸਿੰਘ ਖਹਿਰਾ (48) ਅਤੇ ਹਰਵਿੰਦਰ ਸਿੰਘ (42) ਵੀ ਸ਼ਾਮਿਲ ਹਨ। ਸ਼ੱਕੀਆਂ ਵਿਰੁੱਧ ਨਸ਼ੇ ਆਯਾਤ-ਨਿਰਯਾਤ ਕਰਨ ਅਤੇ ਵੇਚਣ ਸਮੇਤ ਕੁੱਲ 74 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।
ਕੈਨੇਡਾ ‘ਚ ਨਸ਼ੀਲੇ ਪਦਾਰਥਾਂ ਨਾਲ 4 ਪੰਜਾਬੀਆਂ ਸਮੇਤ 12 ਗ੍ਰਿਫ਼ਤਾਰ
RELATED ARTICLES

