ਓਟਵਾ/ਬਿਊਰੋ ਨਿਊਜ਼ : ਸੁਸਾਇਟੀ ਦੇ ਰੀਓਪਨ ਹੋਣ ਦੇ ਨਾਲ ਨਾਲ ਚਾਈਲਡ ਕੇਅਰ ਲੋੜਾਂ ਵਾਸਤੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਦੀ ਆਰਥਿਕ ਪੱਖੋਂ ਹੋਰ ਮਦਦ ਕਰਨ ਦੀ ਐਨਡੀਪੀ ਵੱਲੋਂ ਸਰਕਾਰ ਤੋਂ ਕੀਤੀ ਮੰਗ ਨੂੰ ਪਾਰਲੀਮੈਂਟ ਵਿੱਚ ਭਰਵਾਂ ਹੁੰਗਾਰਾ ਮਿਲਿਆ।ઠਐਡਮਿੰਟਨ ਤੋਂ ਐਮਪੀ ਹੈਦਰ ਮੈਕਫਰਸਨ ਨੇ ਹਾਊਸ ਆਫ ਕਾਮਨਜ਼ ਦੀ ਵਿਸ਼ੇਸ਼ ਸਿਟਿੰਗ ਵਿੱਚ ਚਾਈਲਡ ਕੇਅਰ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਲਿਬਰਲ ਸਰਕਾਰ ਨੂੰ 2 ਬਿਲੀਅਨ ਡਾਲਰ ਹੋਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਮੁਹੱਈਆ ਕਰਵਾਉਣ ਸਬੰਧੀ ਮਤਾ ਪੇਸ਼ ਕੀਤਾ। ਉਨ੍ਹਾਂ ਆਖਿਆ ਕਿ ਅਰਥਚਾਰਾ ਮੁੜ ਖੁੱਲ੍ਹਣ ਦੇ ਨਾਲ ਮਾਪੇ ਤੇ ਖਾਸ ਤੌਰ ਉੱਤੇ ਮਹਿਲਾਵਾਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਪਿੱਛੋਂ ਉਨ੍ਹਾਂ ਦੇ ਬੱਚਿਆਂ ਦੀ ਚਾਈਲਡ ਕੇਅਰ ਤੇ ਸਕੂਲਾਂ ਵਿੱਚ ਸਹੀ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ ਜਾਂ ਨਹੀਂ। ਉਨ੍ਹਾਂ ਆਖਿਆ ਕਿ ਇਸ ਕੰਮ ਲਈ ਵਾਧੂ ਫੰਡਿੰਗ ਨਾਲ ਮਾਪਿਆਂ ਤੇ ਖਾਸ ਤੌਰ ਉੱਤੇ ਮਹਿਲਾਵਾਂ ਨੂੰ ਇਹ ਯਕੀਨ ਹੋ ਜਾਵੇਗਾ ਕਿ ਇਨ੍ਹਾਂ ਫੈਸਿਲਿਟੀਜ਼ ਉੱਤੇ ਜੇ ਉਨ੍ਹਾਂ ਦੇ ਬੱਚੇ ਪਰਤਦੇ ਹਨ ਤਾਂ ਉਹ ਸੁਰੱਖਿਅਤ ਹਨ। ਇਸ ਤੋਂ ਪਹਿਲਾਂ ਸਰਕਾਰ ਚਾਈਲਡ ਕੇਅਰ ਲਈ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਨੂੰ 625 ਮਿਲੀਅਨ ਡਾਲਰ ਦੇਣ ਦਾ ਐਲਾਨ ਕਰ ਚੁੱਕੀ ਹੈ।
ਵਿਰੋਧੀ ਧਿਰਾਂ ਮੁਤਾਬਕ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ, ਸਟਾਫ ਦੀਆਂ ਲੋੜਾਂ ਤੇ ਸਪੇਸਿੰਗ ਸਬੰਧੀ ਐਡਜਸਟਮੈਂਟ ਆਦਿ ਵਾਸਤੇ ਇਹ ਰਕਮ ਕਾਫੀ ਨਹੀਂ ਹੈ।
ਇਸ ਦੌਰਾਨ ਮਨਿਸਟਰ ਆਫ ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਅਹਿਮਦ ਹੁਸੈਨ ਦੀ ਤਰਜ਼ਮਾਨ ਨੇ ਆਖਿਆ ਕਿ ਸਾਡੀ ਸਰਕਾਰ ਪਹਿਲਾਂ ਵੀ ਇਸ ਸੰਕਟ ਦੀ ਘੜੀ ਵਿੱਚ ਪੇਰੈਂਟਸ ਦੇ ਨਾਲ ਸੀ ਤੇ ਹੁਣ ਵੀ ਪ੍ਰੋਵਿੰਸਿਜ਼ ਤੇ ਟੈਰੈਟਰੀਜ਼ ਨਾਲ ਰਲ ਕੇ ਅਸੀਂ ਕੌਮੀ ਪੱਧਰ ਦਾ ਪੈਨ-ਕੈਨੇਡੀਅਨ ਚਾਈਲਡ ਕੇਅਰ ਸਿਸਟਮ ਤਿਆਰ ਕਰਨ ਲਈ ਕੰਮ ਕਰ ਰਹੇ ਹਾਂ। ਹਾਊਸ ਆਫ ਕਾਮਨਜ਼ ਦੀ ਵਿਸ਼ੇਸ਼ ਸਿਟਿੰਗ ਦੌਰਾਨ ਐਨਡੀਪੀ ਵੱਲੋਂ ਪੇਸ਼ ਇਸ ਮਤੇ ਨੂੰ ਸਰਬਸੰਮਤੀ ਨਾਲ ਅਪਣਾ ਲਿਆ ਗਿਆ। ਜ਼ਿਕਰਯੋਗ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਫੈਡਰਲ ਸਰਕਾਰ ਤੋਂ ਇਸ ਸਰਬਸਾਂਝੀ ਮੰਗ ਉੱਤੇ ਫੌਰੀ ਕਾਰਵਾਈ ਕਰਨ ਲਈ ਲੰਮੇਂ ਸਮੇਂ ਤੋਂ ਮੰਗ ਵੀ ਕੀਤੀ ਜਾ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …