ਕੈਲਗਰੀ/ਬਿਊਰੋ ਨਿਊਜ਼ : ਕੈਲਗਰੀ ਪੁਲਿਸ ਨੇ ਉਮੀਦ ਜਤਾਈ ਹੈ ਕਿ ਕਈ ਸਾਲ ਪਹਿਲਾਂ ਇੱਕ ਔਰਤ ਦੇ ਲਾਪਤਾ ਹੋਣ ਦੀ ਜਾਂਚ ਵਿਚ ਲੋਕ ਮਦਦ ਕਰ ਸਕਦੇ ਹਨ।
54 ਸਾਲਾ ਲਿਸਾ ਨੂੰ ਆਖਰੀ ਵਾਰ 27 ਜੂਨ, 2018 ਨੂੰ ਫਰਸਟ ਸਟਰੀਟ ਐੱਸ. ਡਬਲਯੂ. ਦੇ 800 ਬਲਾਕ ਵਿੱਚ ਇੱਕ ਕੰਮ ਤੋਂ ਨਿਕਲਦੇ ਹੋਏ ਵੇਖਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ 3 ਜੁਲਾਈ, 2018 ਨੂੰ ਲਿਸਾ ਨੇ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲ ਕੀਤੀ ਸੀ, ਪਰ ਉਸਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਚਲਿਆ। ਪੁਲਿਸ ਨੂੰ 2021 ਦੀਆਂ ਗਰਮੀਆਂ ਵਿੱਚ ਲੋਕਾਂ ਵਲੋਂ ਕਈ ਸੁਝਾਅ ਮਿਲੇ ਕਿ ਲਿਸਾ ਨੂੰ ਰਿਸਾਈਕਿਲ ਕਰਨ ਵਾਲਾ ਸਾਮਾਨ ਇਕੱਠਾ ਕਰਦੇ ਹੋਏ ਅਤੇ ਬੋਨੇਸ, ਮੋਂਟਗੋਮਰੀ ਅਤੇ ਡਾਊਨਟਾਊਨ ਕੋਰ ਦੇ ਕਮਿਊਨਿਟੀਜ਼ ਵਿੱਚ ਵੇਖਿਆ ਜਾ ਸਕਦਾ ਹੈ।
ਜਾਂਚਕਰਤਾਵਾਂਦਾ ਮੰਨਣਾ ਹੈ ਕਿ ਲਿਸਾ ਆਪਣੇ ਲਾਪਤਾ ਹੋਣ ਤੋਂ ਪਹਿਲਾਂ ਫਰਸਟ ਸਟਰੀਟ ਐੱਸ. ਡਬਲਯੂ. ਦੇ 1000 ਬਲਾਕ ਵਿੱਚ ਇੱਕ ਘਰ ਵਿੱਚ ਰਹਿ ਰਹੀ ਸੀ। ਪੁਲਿਸ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ 27 ਜੂਨ 2018 ਤੋਂ ਬਾਅਦ ਉਸਨੂੰ ਵੇਖਿਆ ਹੋ ਜਾਂ ਉਸਦੇ ਸੰਪਰਕ ਵਿੱਚ ਰਹੇ ਹੋਣ, ਉਹ ਉਨ੍ਹਾਂ ਨੂੰ 403-266-1234 ‘ਤੇ ਸੰਪਰਕ ਕਰਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …