Breaking News
Home / ਜੀ.ਟੀ.ਏ. ਨਿਊਜ਼ / ਗੈਰ ਯੂਕਰੇਨੀ ਨਾਗਰਿਕਾਂ ਲਈ ਕੈਨੇਡਾ ਦਾ ਆਰਜੀ ਪਨਾਹ ਦੇਣ ਵਾਲਾ ਪ੍ਰੋਗਰਾਮ ਲਾਗੂ ਹੀ ਨਹੀਂ ਹੁੰਦਾ!

ਗੈਰ ਯੂਕਰੇਨੀ ਨਾਗਰਿਕਾਂ ਲਈ ਕੈਨੇਡਾ ਦਾ ਆਰਜੀ ਪਨਾਹ ਦੇਣ ਵਾਲਾ ਪ੍ਰੋਗਰਾਮ ਲਾਗੂ ਹੀ ਨਹੀਂ ਹੁੰਦਾ!

ਓਟਵਾ : ਮਾਸੂਮਾ ਤਾਜਿਕ ਅਗਸਤ ਵਿੱਚ ਅਫਗਾਨਿਸਤਾਨ ਤੋਂ ਤਾਲਿਬਾਨ ਹਕੂਮਤ ਤੋਂ ਭੱਜ ਕੇ 22 ਸਾਲਾਂ ਦੀ ਉਮਰ ਵਿੱਚ ਇੱਕ ਬੈਕਪੈਕ ਨਾਲ ਹੀ ਯੂਕਰੇਨ ਆ ਗਈ ਸੀ। ਇਸ ਸੱਭ ਕਾਸੇ ਵਿੱਚ ਉਸ ਦਾ ਪਰਿਵਾਰ ਵੀ ਪਿੱਛੇ ਹੀ ਰਹਿ ਗਿਆ ਸੀ। ਪਿਛਲੇ ਹਫਤੇ ਉਸ ਨੂੰ ਪਿਛਲੇ ਛੇ ਮਹੀਨੇ ਵਿੱਚ ਯੂਕਰੇਨ ਵਿੱਚ ਨਵੇਂ ਸਿਰੇ ਤੋਂ ਬਣਾਈ ਆਪਣੀ ਜ਼ਿੰਦਗੀ ਨੂੰ ਵੀ ਇੱਕ ਵਾਰੀ ਫਿਰ ਛੱਡਣਾ ਪਿਆ ਤੇ ਇਸ ਵਾਰੀ ਵੀ ਉਸ ਕੋਲ ਇੱਕ ਬੈਕਪੈਕ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਸੀ। ਉਸ ਨੇ ਆਖਿਆ ਕਿ ਉਹ ਕਈ ਰਾਤਾਂ ਤੋਂ ਨਹੀਂ ਸੁੱਤੀ ਤੇ ਉਹ ਬਹੁਤ ਥੱਕੀ ਹੋਈ ਹੈ। ਪਰ ਸਰਹੱਦ ਤੱਕ ਪਹੁੰਚਣ ਲਈ ਉਸ ਨੂੰ ਲਵੀਵ ਤੋਂ ਬਾਹਰ ਜਾਣ ਦਾ ਰਾਹ ਲੱਭਣਾ ਪਿਆ। ਆਖਿਰਕਾਰ ਤਾਜਿਕ ਵਾਲੰਟੀਅਰਜ਼ ਦੀ ਮਦਦ ਨਾਲ ਪੋਲੈਂਡ ਪਹੁੰਚਣ ਵਿੱਚ ਕਾਮਯਾਬ ਹੋ ਗਈ। ਇਸ ਦੌਰਾਨ ਕੈਨੇਡੀਅਨ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਯੂਕਰੇਨੀਅਨ ਰੂਸ ਦੇ ਹਮਲੇ ਤੋਂ ਬਚਣ ਲਈ ਆਰਜ਼ੀ ਤੌਰ ਉੱਤੇ ਦੋ ਸਾਲਾਂ ਲਈ ਕੈਨੇਡਾ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਫੈਡਰਲ ਸਰਕਾਰ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜਰ ਨੇ ਪਿਛਲੇ ਹਫਤੇ ਇਸ ਦਾ ਐਲਾਨ ਕੀਤਾ ਸੀ। ਤਾਜਿਕ ਨੇ ਆਖਿਆ ਕਿ ਕੈਨੇਡਾ ਤੇ ਹੋਰਨਾਂ ਮੁਲਕਾਂ ਤੋਂ ਇਸ ਤਰ੍ਹਾਂ ਦੇ ਹੀ ਪ੍ਰੋਗਰਾਮ ਦੀ ਉਸ ਨੂੰ ਆਸ ਸੀ।
ਪਰ ਕੈਨੇਡਾ ਦਾ ਇਹ ਪ੍ਰੋਗਰਾਮ ਤਾਜਿਕ ਵਰਗੇ ਲੋਕਾਂ ਉੱਤੇ ਲਾਗੂ ਨਹੀਂ ਹੁੰਦਾ। ਇਮੀਗ੍ਰੇਸ਼ਨ ਮੰਤਰੀ ਦੇ ਆਫਿਸ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸਿਰਫ ਯੂਕਰੇਨ ਦੇ ਨਾਗਰਿਕਾਂ ਲਈ ਹੀ ਉਪਲਬਧ ਹੈ। ਗੈਰ ਨਾਗਰਿਕ ਵੀ ਜੇ ਇਮੀਗ੍ਰੇਸ਼ਨ ਦੇ ਹੋਰਨਾਂ ਰਸਤਿਆਂ ਨਾਲ ਕੈਨੇਡਾ ਆਉਣ ਵਾਸਤੇ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਉੱਤੇ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਹਿੰਸਾ ਤੋਂ ਭੱਜਣ ਵਿੱਚ ਮਦਦ ਦੀ ਗੱਲ ਹੋਵੇ ਤਾਂ ਕਿਸੇ ਦੀ ਨਾਗਰਿਕਤਾ ਕਿਸੇ ਵੀ ਤਰ੍ਹਾਂ ਦਾ ਅੜਿੱਕਾ ਨਹੀਂ ਬਣਨਾ ਚਾਹੀਦਾ।
ਇਸ ਦੌਰਾਨ ਕੈਨੇਡੀਅਨ ਕਾਊਂਸਲ ਫੌਰ ਰਫਿਊਜੀਜ਼ ਨੇ ਆਖਿਆ ਕਿ ਯੂਕਰੇਨ ਵਿੱਚ ਰਹਿਣ ਵਾਲੇ ਰਫਿਊਜ਼ੀਆਂ ਦੀ ਹਾਲਤ ਤਾਂ ਹੋਰ ਵੀ ਬਦਤਰ ਹੋ ਗਈ ਹੈ। ਇਹ ਵੀ ਆਖਿਆ ਗਿਆ ਕਿ ਇਸ ਬਾਰੇ ਸਾਰੇ ਦੇਸ਼ਾਂ ਨੂੰ ਜ਼ਰੂਰ ਕੁੱਝ ਸੋਚਣਾ ਚਾਹੀਦਾ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …