4.3 C
Toronto
Wednesday, October 29, 2025
spot_img
Homeਜੀ.ਟੀ.ਏ. ਨਿਊਜ਼ਡੋਨਾਲਡ ਟਰੰਪ ਹਮੇਸ਼ਾ ਨਿਯਮਾਂ ਦਾ ਪਾਲਣ ਨਹੀਂ ਕਰਦੇ : ਟਰੂਡੋ

ਡੋਨਾਲਡ ਟਰੰਪ ਹਮੇਸ਼ਾ ਨਿਯਮਾਂ ਦਾ ਪਾਲਣ ਨਹੀਂ ਕਰਦੇ : ਟਰੂਡੋ

ਟੋਰਾਂਟੋ : ਚੈਪਟਰ 19 ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉੱਤਰ ਅਮਰੀਕਾ ਮੁਕਤ ਵਪਾਰ ਸਮਝੌਤੇ (ਨਾਫਟਾ) ‘ਤੇ ਮੁੜ ਗੱਲਬਾਤ ਕਰਨ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਦੋ ਟੀਮਾਂ ਬੁੱਧਵਾਰ ਨੂੰ ਮੁੜ ਇਕੱਠੀਆਂ ਹੋਈਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਤਰੀ ਅਮਰੀਕੀ ਮੁਫਤ ਵਪਾਰ ਸਮਝੌਤੇ (ਨਾਫਟਾ) ਦੇ ਵਿਵਾਦ ਦੇ ਹੱਲ ਦੀ ਵਿਵਸਥਾ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਅਜਿਹੀ ਦੁਨੀਆ ਵਿੱਚ ਜ਼ਰੂਰੀ ਹੈ ਜਿੱਥੇ ਅਮਰੀਕੀ ਰਾਸ਼ਟਰਪਤੀ ‘ਹਮੇਸ਼ਾ ਨਿਯਮਾਂ ਦੀ ਪਾਲਣਾ ਨਹੀਂ ਕਰਦੇ।’ ਐਡਮਿੰਟਨ ਵਿੱਚ ਟਰੂਡੋ ਨੇ ਕਿਹਾ ਕਿ ਇੱਕ ਗੱਲ ਸਪੱਸ਼ਟ ਹੈ ਕਿ ਸਾਡੀਆਂ ਆਪਣੀਆਂ ਸੀਮਾਵਾਂ ਹਨ। ਸਾਨੂੰ ਚੈਪਟਰ 19 ਦੇ ਮਤੇ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਯਕੀਨੀ ਬਣਾਉਂਦਾ ਹੈ ਕਿ ਨਿਯਮਾਂ ਦੀ ਅਸਲ ਵਿੱਚ ਪਾਲਣਾ ਕੀਤੀ ਗਈ ਹੈ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਇੱਕ ਅਜਿਹਾ ਰਾਸ਼ਟਰਪਤੀ ਹੈ ਜੋ ਹਮੇਸ਼ਾ ਨਿਯਮਾਂ ਦਾ ਪਾਲਣ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਉਹ ਇਹ ਸਵੀਕਾਰ ਨਹੀਂ ਕਰਨਗੇ ਕਿ ਉਨ੍ਹਾਂ ਨੂੰ ਇੱਕ ਮਾੜੇ ਸੌਦੇ ‘ਤੇ ਦਸਤਖ਼ਤ ਕਰਨੇ ਪੈਣ। ਉਹ ਕੈਨੇਡੀਆਈ ਲੋਕਾਂ ਦੇ ਹਿੱਤਾਂ ਲਈ ਬੁਰੇ ਸਮਝੌਤੇ ‘ਤੇ ਹਸਤਾਖਰ ਕਰਨ ਦੀ ਬਜਾਏ ਇਸ ਤੋਂ ਬਾਹਰ ਚਲੇ ਜਾਣਗੇ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਇਸ ਡੀਲ ਵਿੱਚ ਕੈਨੇਡਾ ਤੋਂ ਬਿਨਾਂ ਮੈਕਸੀਕੋ ਨਾਲ ਅੱਗੇ ਵਧਣ ਦੀ ਧਮਕੀ ਦੇ ਰਿਹਾ ਹੈ। ਵਿਦੇਸ਼ ਮੰਤਰੀ ਕਰਿਸਟੀਆ ਫਰੀਲੈਂਡ ਦੇ ਵਾਸ਼ਿੰਗਟਨ ਤੋਂ ਅਮਰੀਕੀ ਵਪਾਰ ਪ੍ਰਤੀਨਿਧੀ ਰੋਬਰਟ ਲਾਈਟਿਜ਼ਰ ਨਾਲ ਗੱਲਬਾਤ ਕਰਕੇ ਵਾਪਸ ਆਉਣ ‘ਤੇ ਟਰੂਡੋ ਨੇ ਇਹ ਟਿੱਪਣੀ ਕੀਤੀ। ਜਦੋਂ ਫਰੀਲੈਂਡ ਨੂੰ ਪ੍ਰਧਾਨ ਮੰਤਰੀ ਦੀ ਟਰੰਪ ਸਬੰਧੀ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਟਰੂਡੋ ਦੇ ਸ਼ਬਦਾਂ ਨੂੰ ‘ਮਹੱਤਵਪੂਰਨ’ ਦੱਸਿਆ। ਉਨ੍ਹਾਂ ਕਿਹਾ ਕਿ ਟੀਮ ਇਸ ਮਸੌਦੇ ਨੂੰ ਅੰਤਿਮ ਛੋਹਾਂ ਦੇਣ ‘ਤੇ ਕਾਰਜ ਕਰ ਰਹੀ ਹੈ ਅਤੇ ਮਹੀਨੇ ਦੇ ਅੰਤ ਤੱਕ ਇਸਨੂੰ ਕਾਂਗਰਸ ਨੂੰ ਦੇ ਦਿੱਤਾ ਜਾਏਗਾ।

RELATED ARTICLES
POPULAR POSTS