Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ 28 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵਲੋਂ ਬੀਤੇ ਸਾਲ (24 ਅਗਸਤ, 2020) ਕਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਲੋਕਾਂ ਦੀ ਸਹੂਲਤ ਵਾਸਤੇ ਵਰਕ ਪਰਮਿਟ ਦੀ ਇਹ ਆਰਜ਼ੀ ਨੀਤੀ ਬਣਾਈ ਗਈ ਸੀ। ਸਰਕਾਰੀ ਰਿਪੋਰਟਾਂ ਅਨੁਸਾਰ ਕੈਨੇਡਾ ਭਰ ਵਿਚ ਕਾਮਿਆਂ ਦੀ ਘਾਟ ਹੈ, ਜਿਸ ਕਰਕੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇ ਕੇ ਰੋਜ਼ਗਾਰ ਮਾਰਕੀਟ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਹੈ। ਇਸ ਕਰਕੇ 28 ਫਰਵਰੀ ਤੱਕ ਵਰਕ ਪਰਮਿਟ ਦੀ ਸਹੂਲਤ ਹਰੇਕ ਆਰਜ਼ੀ ਵੀਜ਼ਾ ਧਾਰਕ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਕੈਨੇਡਾ ਵਿਚ ਠਹਿਰਨ ਦੀ ਮਿਆਦ ਖਤਮ (ਐਕਸਪਾਇਰ) ਨਾ ਹੋਈ ਹੋਵੇ। ਜਹਾਜ਼ਾਂ ਦੀ ਆਵਾਜਾਈ ਅਜੇ ਤੱਕ ਵੀ ਸੀਮਤ ਹੋਣ ਕਾਰਨ ਕੁਝ ਵਿਦੇਸ਼ੀਆਂ ਨੂੰ ਆਪਣਾ ਵੀਜ਼ਾ ਵਧਾਉਣਾ ਪਿਆ ਹੈ। ਇਸੇ ਦੌਰਾਨ ਬਰੈਂਪਟਨ-ਉੱਤਰੀ ਹਲਕੇ ਦੀ ਮੌਜੂਦਾ ਸੰਸਦ ਮੈਂਬਰ ਅਤੇ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੋਤਾ ਨੇ ਦੱਸਿਆ ਕਿ ਕੈਨੇਡਾ ਸਰਕਾਰ ਵਲੋਂ ਭਾਰਤ ਨੂੰ (22 ਅਪ੍ਰੈਲ ਤੋਂ ਬੰਦ) ਸਿੱਧੀਆਂ ਉਡਾਨਾਂ ਬਾਰੇ ਐਲਾਨ ਇਸੇ ਹਫ਼ਤੇ ਦੇ ਅਖੀਰ ਤੱਕ ਕੀਤਾ ਜਾਵੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …