Breaking News
Home / ਜੀ.ਟੀ.ਏ. ਨਿਊਜ਼ / ਹੁਣ ਕੈਨੇਡਾ ‘ਚ ਵੀ ਸਿੱਖ ਭਾਈਚਾਰਾ ਨਸਲੀ ਵਿਤਕਰੇ ਦਾ ਸ਼ਿਕਾਰ

ਹੁਣ ਕੈਨੇਡਾ ‘ਚ ਵੀ ਸਿੱਖ ਭਾਈਚਾਰਾ ਨਸਲੀ ਵਿਤਕਰੇ ਦਾ ਸ਼ਿਕਾਰ

immiration-watch-canada-poster-copy-copyਅਲਬਰਟਾ ਯੂਨੀਵਰਸਿਟੀ ‘ਚ ਦਸਤਾਰਧਾਰੀ ਨੌਜਵਾਨਾਂ ਦੇ ਪੋਸਟਰਾਂ ‘ਤੇ ਲਿਖ ਦਿੱਤਾ
Go Back
ਐਡਮਿੰਟਨ/ਬਿਊਰੋ ਨਿਊਜ਼
ਕੈਨੇਡਾ ‘ਚ ਨਸਲੀ ਵਿਤਕਰੇ ਅਤੇ ਸਿੱਖਾਂ ਦੇ ਪਰਵਾਸ ਦੇ ਵਿਰੋਧ ਨੂੰ ਲੈ ਕੇ ਸਾਰੀ ਯੂਨੀਵਰਸਿਟੀ ਆਫ ਆਫ ਅਲਬਰਟਾ ਵਿਚ ਕਈ ਥਾਵਾਂ ‘ਤੇ ਦਸਤਾਰਧਾਰੀ ਸਿੱਖਾਂ ਖਿਲਾਫ ਪੋਸਟਰ ਲਗਾਏ ਗਏ। ਪੋਸਟਰਾਂ ‘ਚ ਦਸਤਾਰਧਾਰੀ ਸਿੱਖਾਂ ਦੇ ਸਿਰ ‘ਤੇ ਪੀਲੇ ਰੰਗ ਦੀ ਦਸਤਾਰ ਦਿਖਾਈ ਗਈ, ਜਿਸ ‘ਤੇ ਚਿੱਟੇ ਰੰਗ ਦੀ ਸਿਆਹੀ ਨਾਲ ਅੰਗਰੇਜ਼ੀ ਵਿਚ ਸਿੱਖਾਂ ਦੇ ਪਰਵਾਸ ਵਿਰੁੱਧ ਇਤਰਾਜ਼ਯੋਗ ਭਾਸ਼ਾ ਲਿਖੀ ਹੋਈ ਸੀ ਜੋ ਇੰਝ ਸੀ- “Fu’K your turban” and “If you “re so obsessed with your third world culture, go the fu”K back to where you came from”
ਸੂਚਨਾ ਮਿਲਦੇ ਹੀ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਨੇ ਇਨ੍ਹਾਂ ਪੋਸਟਰਾਂ ਨੂੰ ਪੜਵਾ ਦਿੱਤਾ। ਇਸ ਘਟਨਾ ਨੂੰ ਲੈ ਕੇ ਸਿੱਖ ਜਗਤ ‘ਚ ਭਾਰੀ ਰੋਸ ਹੈ। ਹਰ ਪਾਸਿਓਂ ਇਸ ਨਸਲੀ ਵਿਤਕਰੇ ਭਰਪੂਰ ਕਾਰਵਾਈ ਦੀ ਜ਼ੋਰਦਾਰ ਨਿੰਦਾ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਆਫ ਅਲਬਰਟਾ ‘ਚ ਇੰਡੀਅਨ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਯਾਦਵਿੰਦਰ ਭਾਰਦਵਾਜ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਆਖਿਆ ਕਿ ਜੋ ਵੀ ਇਸ ਘਟਨਾ ਨੂੰ ਅੰਜਾਮ ਦਿੰਦੇ ਹਨ, ਉਨ੍ਹਾਂ ਲਈ ਕੈਨੇਡਾ ਵਿਚ ਇਹ ਸ਼ਰਮਨਾਕ ਗੱਲ ਹੈ। ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਵਿਚ ਭਾਰਤੀ ਮੂਲ ਦੇ ਲਗਭਗ 2500 ਵਿਦਿਆਰਥੀ ਹਨ ਜਿਨ੍ਹਾਂ ਦੀ ਯਾਦਵਿੰਦਰ ਭਾਰਦਵਾਜ ਨੁਮਾਇੰਦਗੀ ਕਰਦੇ ਹਨ। ਭਾਰਦਵਾਜ ਨੇ ਆਖਿਆ ਕਿ ਉਹ ਯੂਨੀਵਰਸਿਟੀ ‘ਚ ਪੜ੍ਹਨ ਲਈ ਆਏ ਹਨ ਨਾ ਕਿ ਅਜਿਹੇ ਬੁਰੇ ਕੰਮ ਕਰਨ ਲਈ। ਭਾਰਦਵਾਜ ਦੀ ਮਾਂ ਸਿੱਖ ਪਰਿਵਾਰ ‘ਚੋਂ ਹੈ। ਅਜਿਹੀ ਹੀ ਘਟਨਾ ਐਡਮਿੰਟਨ ਦੇ ਗੁਰਦੁਆਰਾ ਸਿੰਘ ਸਭਾ ਵਿਚ ਲਗਭਗ ਤਿੰਨ ਕੁ ਵਰ੍ਹੇ ਪਹਿਲਾਂ ਵਾਪਰੀ ਸੀ ਜਦੋਂ ਕਿਸੇ ਨੇ ਗੁਰੂਘਰ ਦੀ ਕੰਧ ‘ਤੇ ਇਤਰਾਜ਼ਯੋਗ ਸ਼ਬਦ ਲਿਖੇ। ਗੁਰਦੁਆਰਾ ਸਿੰਘ ਸਭਾ ਦੀ ਐਡਮਿੰਟਨ ਅਤੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਅਲਬਰਟਾ ਦੀ ਪ੍ਰਬੰਧਕੀ ਕਮੇਟੀ ਵਲੋਂ ਵੀ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ। ਸਿੱਖ ਸੁਸਾਇਟੀ ਆਫ ਅਲਬਰਟਾ ਗੁਰਦੁਆਰੇ ਦੇ ਪ੍ਰਧਾਨ ਸਕੱਤਰ ਸਿੰਘ ਸੰਧੂ ਤੇ ਗੁਰਦੁਆਰਾ ਸਿੰਘ ਸਭਾ ਐਡਮਿੰਟਨ ਦੇ ਨੁਮਾਇੰਦੇ ਗੁਲਜ਼ਾਰ ਸਿੰਘ ਸੰਧੂ ਨੇ ਨਿਖੇਧੀ ਕਰਦੇ ਹੋਏ ਇਸ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ।
ਘਟਨਾ ਦੀ ਸਭ ਨੇ ਕੀਤੀ ਨਿੰਦਾ
ਭਾਰਦਵਾਜ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਕੈਂਪਸ ‘ਚ ਕਿਸੇ ਤਰ੍ਹਾਂ ਦੇ ਭੇਦਭਾਵ ਤੇ ਵਿਤਕਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਕੌਮਾਂਤਰੀ ਵਿਦਿਆਰਥੀਆਂ ‘ਤੇ ਮਾੜਾ ਅਸਰ ਪਵੇਗਾ ਤੇ ਕੈਂਪਸ ਦਾ ਮਾਹੌਲ ਖਰਾਬ ਹੋ ਜਾਵੇਗਾ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਵਲੋਂ ਇਸ ਨਸਲੀ ਵਿਤਕਰੇ ਵਾਲੀ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਨਸਲੀ ਵਿਤਕਰੇ ਵਾਲੇ ਪੋਸਟਰ ਦੋ ਵਰ੍ਹੇ ਪਹਿਲਾਂ ਓਨਟਾਰੀਓ ‘ਚ ਵੀ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਫੈਡਰਲ ਕੈਬਨਿਟ ਵਿਚ ਦਸਤਾਰਧਾਰੀ ਸਿੱਖ ਹਨ। ਇਨ੍ਹਾਂ ਵਿਚ ਕੈਨੇਡਾ ਦੇ ਡਿਫੈਂਸ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਸਾਬਕਾ ਫੈਡਰਲ ਮੰਤਰੀ ਟਿੰਮ ਉਪਲ ਦੇ ਨਾਂ ਸ਼ਾਮਲ ਹਨ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …