25.4 C
Toronto
Tuesday, September 1, 2026
spot_img
Homeਜੀ.ਟੀ.ਏ. ਨਿਊਜ਼ਮਹਿਲਾ ਨੂੰ ਗੋਲੀ ਮਾਰਨ ਵਾਲਾ 60 ਸਾਲਾ ਸ਼ੱਕੀ ਵਿਅਕਤੀ ਕਾਬੂ

ਮਹਿਲਾ ਨੂੰ ਗੋਲੀ ਮਾਰਨ ਵਾਲਾ 60 ਸਾਲਾ ਸ਼ੱਕੀ ਵਿਅਕਤੀ ਕਾਬੂ

ਮਹਿਲਾ ਨੂੰ ਗੋਲੀ ਮਾਰਨ ਵਾਲਾ 60 ਸਾਲਾ ਸ਼ੱਕੀ ਵਿਅਕਤੀ ਕਾਬੂਓਨਟਾਰੀਓ/ਬਿਊਰੋ ਨਿਊਜ਼ : ਇਸ ਹਫਤੇ ਦੇ ਸ਼ੁਰੂ ਵਿੱਚ ਸਾਈਕਲ ਉੱਤੇ ਸਵਾਰ ਇੱਕ ਵਿਅਕਤੀ ਵੱਲੋਂ ਮਹਿਲਾ ਉੱਤੇ ਚਲਾਈ ਗਈ ਗੋਲੀ ਦੇ ਮਾਮਲੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਚਾਰਜ਼ਿਜ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਨੂੰ ਸਵੇਰੇ 8:30 ਵਜੇ ਤੋਂ ਪਹਿਲਾਂ ਬ੍ਰੌਡਵਿਊ ਤੇ ਡੈਨਫੋਰਥ ਐਵਨਿਊਜ ਨੇੜੇ ਈਸਟਮਾਊਂਟ ਐਵਨਿਊ ਉੱਤੇ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਸੱਦਿਆ ਗਿਆ। ਇੱਥੇ ਉਨ੍ਹਾਂ ਨੂੰ ਇੱਕ 50 ਸਾਲਾ ਮਹਿਲਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਮਿਲੀ। ਉਸ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਗਈ। ਸਥਾਨਕ ਰੈਜੀਡੈਂਟਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਮਹਿਲਾ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਕਾਪਰੇਟ ਲਈ ਕੰਮ ਕਰਦੀ ਸੀ। ਉਸ ਦੇ ਆਫਿਸ ਦੀ ਖਿੜਕੀ ਵਿੱਚ ਵੀ ਗੋਲੀ ਲੱਗਣ ਕਾਰਨ ਮੋਰੀ ਹੋ ਗਈ ਸੀ।

RELATED ARTICLES
POPULAR POSTS