4.7 C
Toronto
Tuesday, November 18, 2025
spot_img
Homeਜੀ.ਟੀ.ਏ. ਨਿਊਜ਼800 ਹਸਤੀਆਂ ਵਿਚ ਚਮਕਦੇ ਰਹੇ ਬਰੈਂਪਟਨ ਦੇ ਪੰਜੇ ਪਾਰਲੀਮੈਂਟ ਮੈਂਬਰ

800 ਹਸਤੀਆਂ ਵਿਚ ਚਮਕਦੇ ਰਹੇ ਬਰੈਂਪਟਨ ਦੇ ਪੰਜੇ ਪਾਰਲੀਮੈਂਟ ਮੈਂਬਰ

ਓਟਵਾ : ਪਾਰਲੀਮੈਂਟ ਹਿੱਲ ‘ਤੇ ਵਿਸਾਖੀ’ ਦੇ ਮਨਾਏ ਗਏ ਜਸ਼ਨਾਂ ਵਿਚ ਪੰਜਾਬੀ ਭਾਈਚਾਰੇ ਅਤੇ ਕੈਨੇਡੀਅਨ ਆਗੂਆਂ ਸਮੇਤ ਕਰੀਬ 800 ਹਸਤੀਆਂ ਨੇ ਜਿੱਥੇ ਹਿੱਸਾ ਲਿਆ, ਉਥੇ ਬਰੈਂਪਟਨ ਦੇ ਸਾਰੇ ਪੰਜ ਮੈਂਬਰ ਪਾਰਲੀਮੈਂਟ ਮੈਂਬਰ ਬੀਬੀ ਕਮਲ ਖੈਹਰਾ (ਬਰੈਂਪਟਨ ਵੈਸਟ), ਬੀਬੀ ਸੋਨੀਆ ਸਿੱਧੂ (ਬਰੈਂਪਟਨ ਸਾਊਥ), ਬੀਬੀ ਰੂਬੀ ਸਹੋਤਾ (ਬਰੈਂਪਟਨ ਨੌਰਥ), ਰਾਜ ਗਰੇਵਾਲ (ਬਰੈਂਪਟਨ ਈਸਟ), ਅਤੇ ਰਾਮੇਸ਼ਵਰ ਸੰਘਾ (ਬਰੈਂਪਟਨ ਸੈਂਟਰ) ਲਿਬਰਲ ਪੰਜਾਬੀ ਕਾਕਸ ਦੇ ਮੈਂਬਰ ਹਨ। ਕੈਨੇਡਾ ਭਰ ਤੋਂ ਕਈ ਕਮਿਊਨਿਟੀ ਆਗੂਆਂ ਸਮੇਤ ਤਕਰੀਬਨ 800 ਕੈਨੇਡੀਅਨਾਂ ਨੇ ਇਸ ਜਸ਼ਨ ਵਿੱਚ ਹਿੱਸਾ ਲਿਆ। ਬਲਤੇਜ ਸਿੰਘ ਢਿੱਲੋਂ, ਆਰ ਸੀ ਐਮ ਪੀ ਵਿੱਚ ਦਸਤਾਰ ਪਹਿਨਣ ਵਾਲੇ ਪਹਿਲੇ ਸਿੱਖ ਅਫਸਰ ਇਸ ਸਾਲ ਆਨਰੇਰੀ ਮਹਿਮਾਨ ਸਨ। ਉਹ ਕੈਨੇਡੀਅਨ ਸਮਾਜ ਵਿੱਚ ਵਿਭਿੰਨਤਾ ਅਤੇ ਸ਼ਮੂਲੀਅਤ ਦੇ ਝੰਡਾ ਬਰਦਾਰ ਹਨ। ਪ੍ਰੋਗਰਾਮ ਦਾ ਇੱਕ ਹਿੱਸਾ ਖਾਲਸਾ ਦਿਵਸ ਕੀਰਤਨ ਸੀ ਜਿਸ ਵਿੱਚ ਬੀਬੀ ਕਮਲ ਖੈਹਰਾ, ਬੀਬੀ ਸੋਨੀਆ ਸਿੱਧੂ ਅਤੇ ਬੀਬੀ ਅੰਜੂ ਢਿੱਲੋਂ (ਮਾਂਟਰੀਅਲ ਖੇਤਰ ਤੋਂ ਮੈਂਬਰ ਪਾਰਲੀਮੈਂਟ) ਨੇ ਮਿਲਕੇ ਸ਼ਬਦ ਗਾਇਆ। ਲਿਬਰਲ ਪੰਜਾਬੀ ਕਾਕਸ ਨੇ ਸ਼ਾਮ ਵੇਲੇ ਮਹਿਮਾਨਾਂ ਦੀ ਇੱਕ ਜੋਸ਼ੀਲੀ ਅਤੇ ਗਹਿਮਾ ਗਹਿਮੀ ਭਰੀ ਰੀਸੈਪਸ਼ਨ ਉੱਤੇ ਆਓ ਭਗਤ ਕੀਤੀ। ਰੀਸੈਪਸ਼ਨ ਵਿੱਚ ਰਿਵਾਇਤੀ ਲੋਕ ਨਾਚ ਗਰੁੱਪ ਸ਼ਾਨ ਏ ਪੰਜਾਬ, ਅਤੇ ਮੂਲ ਵਾਸੀ ਢੋਲੀਆਂ ਦੇ ਇੱਕ ਸਾਊਥ ਏਸ਼ੀਅਨ ਢੋਲੀ ਨਾਲ ਸਾਂਝੀ ਇੱਕ ਵਿੱਲਖਣ ਪੇਸ਼ਕਾਰੀ ਪੇਸ ਕੀਤੀ ਗਈ। ਇਸ ਮੌਕੇ ਬੀਬੀ ਕਮਲ ਖੈਹਰਾ ਨੇ ਕਿਹਾ ਕਿ “ਵਿਸਾਖੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਥਾਪਨਾ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਸਿੱਖ ਧਰਮ ਬਰਾਬਰਤਾ, ਏਕਤਾ, ਨਿਰਸਵਾਰਥ ਸੇਵਾ, ਸਮਾਜਕ ਨਿਆਂ ਦੀਆਂ ਕਦਰਾਂ ਕੀਮਤਾਂ ਉੱਤੇ ਆਧਾਰਿਤ ਹੈ ਜਿਹੜੀਆਂ ਸਮੂਹ ਕੈਨੇਡੀਅਨਾਂ ਲਈ ਸਾਂਝੀਆਂ ਹਨ। ਕੈਨੇਡੀਅਨ ਸਿੱਖਾਂ ਵੱਲੋਂ ਕੈਨੇਡੀਅਨ ਸਮਾਜ ਲਈ ਪਾਈਆਂ ਗਈਆਂ ਘਾਲਣਾਵਾਂ ਉੱਤੇ ਮੈਨੂੰ ਮਾਣ ਹੈ। ਸਿੱਖ ਹੈਰੀਟੇਜ ਮੰਥ ਅਤੇ ਵਿਸਾਖੀ ਜਸ਼ਨਾਂ ਦੁਆਰਾ ਇਹਨਾਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਅਤੇ ਸਨਮਾਨ ਕਰਨਾ ਬਹੁਤ ਮਹੱਤਵਪੂਰਨ ਹੈ। ਬੀਬੀ ਕਮਲ ਖੈਹਰਾ ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਨੈਸ਼ਨਲ ਰੈਵੇਨਿਊ ਮੰਤਰੀ ਦੀ ਪਾਰਲੀਮਾਨੀ ਸਕੱਤਰ ਹਨ। ਬੀਬੀ ਖੈਹਰਾ ਵਿੱਤ ਕਮੇਟੀ ਉੱਤੇ ਸਰਕਾਰ ਦੇ ਗੈਰ-ਵੋਟਿੰਗ ਨੁਮਾਇੰਦੇ ਵਜੋਂ ਬੈਠਦੇ ਹਨ।

RELATED ARTICLES
POPULAR POSTS