ਓਟਵਾ/ਬਿਊਰੋ ਨਿਊਜ਼ : ਜਲਦ ਹੀ ਦੇਸ਼ ਭਰ ਵਿੱਚ ਕਿੰਗ ਚਾਰਲਸ ਦੇ ਚਿਹਰੇ ਵਾਲੇ ਕੈਨੇਡੀਅਨ ਸਿੱਕੇ ਸਰਕੂਲੇਟ ਹੋ ਜਾਣਗੇ।
ਵਿਨੀਪੈਗ ਸਥਿਤ ਰੌਇਲ ਕੈਨੇਡੀਅਨ ਮਿੰਟ ਵੱਲੋਂ ਲੰਘੇ ਦਿਨੀਂ ਸਿੱਕਿਆਂ ਦਾ ਨਮੂਨਾ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਉੱਤੇ ਇੱਕ ਪਾਸੇ ਕਿੰਗ ਚਾਰਲਸ ਦਾ ਚਿਹਰਾ ਖੁਣਿਆ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕੈਨੇਡੀਅਨ ਸਿੱਕਿਆਂ ਉੱਤੇ ਨਜ਼ਰ ਆਵੇਗਾ।
ਪਹਿਲੀ ਵਾਰੀ ਕਿੰਗ ਚਾਰਲਸ ਦੇ ਚਿਹਰੇ ਨੂੰ ਲੂਨੀ ਉੱਤੇ ਉਕੇਰਿਆ ਜਾਵੇਗਾ। ਮਿੰਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2023 ਦੀ ਤਰੀਕ ਵਾਲੇ ਕੁੱਝ ਸਿੱਕੇ, ਜਿਨ੍ਹਾਂ ਉੱਤੇ ਕਿੰਗ ਚਾਰਲਸ ਦਾ ਚਿਹਰਾ ਉੱਕਰਿਆ ਹੋਵੇਗਾ, ਦਸੰਬਰ ਦੇ ਸ਼ੁਰੂ ਵਿੱਚ ਸਰਕੂਲੇਟ ਹੋ ਜਾਣਗੇ। ਸਿੱਕਿਆਂ ਨੂੰ ਵਟਾਉਣ ਦਾ ਕੰਮ ਦਸੰਬਰ ਦੇ ਅੰਤ ਵਿੱਚ ਮਿੰਟ ਦੇ ਓਟਵਾ ਤੇ ਵਿਨੀਪੈਗ ਸਥਿਤ ਬੁਟੀਕਸ ਵਿੱਚ ਸੁ ਹੋਵੇਗਾ।
ਮਿੰਟ ਨੇ ਦੱਸਿਆ ਕਿ ਦੇਸ਼ ਭਰ ਤੋਂ ਆਰਟਿਸਟਸ ਨੂੰ ਬੁਲਾ ਕੇ ਇਨ੍ਹਾਂ ਸਿੱਕਿਆਂ ਦੇ ਡਿਜ਼ਾਈਨ ਤਿਆਰ ਕਰਵਾਏ ਗਏ। ਫਿਰ ਜੇਤੂ ਰਹੇ ਸਿੱਕੇ ਦੇ ਡਿਜ਼ਾਈਨ ਨੂੰ ਮਨਜ਼ੂਰੀ ਲਈ ਬਕਿੰਘਮ ਪੈਲੇਸ ਭੇਜਿਆ ਗਿਆ।
ਇਸ ਸਿੱਕੇ ਉੱਤੇ ਮਹਾਰਾਣੀ ਐਲਿਜ਼ਾਬੈੱਥ ਦੇ ਚਿਹਰੇ ਦੇ ਸੱਜੇ ਪਾਸੇ ਨੂੰ ਉਭਾਰਨ ਤੋਂ ਉਲਟ ਕਿੰਗ ਚਾਰਲਸ ਦੇ ਚਿਹਰੇ ਦੇ ਖੱਬੇ ਪਾਸੇ ਨੂੰ ਉਕੇਰਿਆ ਜਾਵੇਗਾ।
ਅਜੇ ਤੱਕ ਜਿੰਨੇ ਵੀ ਕੈਨੇਡੀਅਨ ਸਿੱਕੇ ਮਹਾਰਾਣੀ ਦੇ ਚਿਹਰੇ ਨਾਲ ਦੇਸ਼ ਭਰ ਵਿੱਚ ਸਰਕੂਲੇਟ ਹੋ ਰਹੇ ਹਨ ਉਨ੍ਹਾਂ ਨੂੰ ਕਾਨੂੰਨਨ ਜਾਇਜ਼ ਮੰਨਿਆ ਜਾ ਰਿਹਾ ਹੈ।