ਓਟਵਾ/ਬਿਊਰੋ ਨਿਊਜ਼ : ਮਾਰਚ ਦੇ ਅੰਤ ਤੱਕ ਵੈਕਸੀਨ ਦੀਆਂ ਮਿਲੀਅਨ ਡੋਜ਼ਿਜ਼ ਹਾਸਲ ਹੋ ਜਾਣਗੀਆਂ। ਅਜਿਹਾ ਗਲੋਬਲ ਵੈਕਸੀਨ ਸੇਅਰਿੰਗ ਪਹਿਲਕਦਮੀ ਕੋਵੈਕਸ ਰਾਹੀਂ ਸੰਭਵ ਹੋਵੇਗਾ। ਕੋਵੈਕਸ ਫੈਸਿਲਿਟੀ, ਵਰਲਡ ਹੈਲਥ ਆਰਗੇਨਾਈਜੇਸਨ ਤੇ ਗੈਵੀ (ਦ ਵੈਕਸੀਨ ਅਲਾਇੰਸ) ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ। ਇਸ ਪ੍ਰਬੰਧ ਤਹਿਤ ਅਮੀਰ ਦੇਸ ਆਪਣੇ ਲਈ ਤੇ 92 ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸਾਂ, ਜਿਹੜੇ ਵੈਕਸੀਨ ਨਹੀਂ ਖਰੀਦ ਸਕਦੇ, ਲਈ ਫੰਡ ਇੱਕਠਾ ਕਰਕੇ ਵੈਕਸੀਨ ਖਰੀਦਦੇ ਹਨ। ਸਤੰਬਰ ਵਿੱਚ ਕੈਨੇਡਾ ਨੇ ਕੋਵੈਕਸ ਲਈ 440 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਸੀ। ਇਸ ਨਾਲ ਕੈਨੇਡਾ ਨੂੰ ਸਿੱਧੇ ਤੌਰ ਉੱਤੇ ਅੱਧੀਆਂ ਡੋਜਾਂ ਹਾਸਲ ਹੋਣ ਲਈ ਰਾਹ ਪੱਧਰਾ ਹੋ ਗਿਆ। ਇਹ ਡੋਜਾਂ ਉਨ੍ਹਾਂ ਨੌਂ ਕੰਪਨੀਆਂ ਵੱਲੋਂ ਹਾਸਲ ਹੋਣਗੀਆਂ ਜਿਹੜੀਆਂ ਇਸ ਪ੍ਰੋਗਰਾਮ ਵਿੱਚ ਸਾਮਲ ਹਨ।
ਬਾਕੀ ਰਕਮ ਉਸ ਪੂਲ ਫੰਡ ਵਿੱਚ ਇੱਕਠੀ ਹੋਵੇਗੀ ਜਿਸ ਰਾਹੀਂ 92 ਘੱਟ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਦੇ 20 ਫੀਸਦੀ ਲੋਕਾਂ ਲਈ ਡੋਜਾਂ ਖਰੀਦੀਆਂ ਜਾ ਸਕਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਐਸਟ੍ਰਾਜੈਨੇਕਾ ਵੈਕਸੀਨ ਦੀਆਂ 1.1 ਮਿਲੀਅਨ ਡੋਜਾਂ ਮਾਰਚ ਦੇ ਅੰਤ ਤੱਕ ਕੋਵੈਕਸ ਰਾਹੀਂ ਕੈਨੇਡਾ ਪਹੁੰਚ ਜਾਣਗੀਆਂ ਤੇ 3.2 ਮਿਲੀਅਨ ਜੂਨ ਦੇ ਅੰਤ ਤੱਕ ਇੱਥੇ ਪਹੁੰਚ ਜਾਣਗੀਆਂ। ਆਨੰਦ ਨੇ ਦੱਸਿਆ ਕਿ ਇਸ ਨਾਲ ਮਾਰਚ ਦੇ ਅੰਤ ਤੱਕ ਫਾਈਜਰ ਤੇ ਮੌਡਰਨਾ ਤੋਂ ਹਾਸਲ ਹੋਣ ਵਾਲੀਆਂ ਛੇ ਮਿਲੀਅਨ ਡੋਜਾਂ ਨੂੰ ਹੁਲਾਰਾ ਮਿਲੇਗਾ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਨੇ ਮਾਰਚ ਦੇ ਅੰਤ ਤੱਕ ਤਿੰਨ ਮਿਲੀਅਨ ਲੋਕਾਂ ਨੂੰ ਵੈਕਸੀਨੇਟ ਕਰਨ ਦੀ ਯੋਜਨਾ ਬਣਾਈ ਹੈ ਤੇ ਅਪਰੈਲ ਤੇ ਜੂਨ ਦਰਮਿਆਨ 10 ਮਿਲੀਅਨ ਲੋਕਾਂ ਨੂੰ ਵੈਕਸੀਨੇਟ ਕਰਨ ਦਾ ਟੀਚਾ ਮਿਥਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …