8.2 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਨੂੰ ਯੂਰਪ ਦੇਵੇਗਾ ਵੈਕਸੀਨ

ਕੈਨੇਡਾ ਨੂੰ ਯੂਰਪ ਦੇਵੇਗਾ ਵੈਕਸੀਨ

ਵੈਕਸੀਨ ਦੀ ਨਵੀਂ ਖੇਪ ਜਲਦ ਪਹੁੰਚੇਗੀ ਕੈਨੇਡਾ
ਓਟਵਾ/ਬਿਊਰੋ ਨਿਊਜ਼ : ਯੂਰਪੀਅਨ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਵੱਲੋਂ ਕੈਨੇਡਾ ਲਈ ਕੋਵਿਡ-19 ਵੈਕਸੀਨ ਦੀ ਸਪਲਾਈ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਡੋਜਾਂ ਕੈਨੇਡਾ ਨੂੰ ਐਕਸਪੋਰਟ ਕਰਨ ਉੱਤੇ ਕਿਸੇ ਕਿਸਮ ਦੀ ਰੋਕ ਨਹੀਂ ਹੋਵੇਗੀ।
ਯੂਰਪੀਅਨ ਕਮਿਸ਼ਨ ਦੇ ਬੁਲਾਰੇ ਨੇ ਆਖਿਆ ਕਿ ਕਈ ਹੋਰਨਾਂ ਦੇਸ਼ਾਂ ਨਾਲ ਕੈਨੇਡਾ ਨੇ ਵੀ ਸਪਲਾਈ ਲਈ ਅਪਲਾਈ ਕੀਤਾ ਸੀ ਤੇ ਇਸ ਲਈ ਉਸ ਨੂੰ ਵੈਕਸੀਨ ਦੀ ਨਿਰਧਾਰਤ ਖੇਪ ਦਿੱਲੀ ਜਾਵੇਗੀ। ਬੁਲਾਰੇ ਨੇ ਆਖਿਆ ਕਿ ਕੈਨੇਡਾ ਇਸ ਗੱਲ ਤੋਂ ਜਾਣੂ ਹੈ ਕਿ ਯੂਰਪੀਅਨ ਯੂਨੀਅਨ ਦਾ ਇਹ ਫਰਜ ਬਣਦਾ ਹੈ ਕਿ ਜਲਦ ਤੋਂ ਜਲਦ ਸਾਰੇ ਨਾਗਰਿਕਾਂ ਨੂੰ ਵੈਕਸੀਨੇਟ ਕੀਤਾ ਜਾਵੇ। ਇਸ ਦੇ ਨਾਲ ਹੀ ਅਸੀਂ ਹੋਰਨਾਂ ਮੁਲਕਾਂ ਨੂੰ ਵੀ ਇਸ ਵੈਕਸੀਨ ਤੋਂ ਸੱਖਣਾ ਨਹੀਂ ਰੱਖ ਸਕਦੇ, ਖਾਸ ਤੌਰ ਉੱਤੇ ਉਦੋਂ ਜਦੋਂ ਅਜਿਹੇ ਦੇਸ਼ਾਂ ਕੋਲ ਵੈਕਸੀਨ ਤਿਆਰ ਕਰਨ ਦਾ ਕੋਈ ਪ੍ਰਬੰਧ ਹੀ ਨਹੀਂ ਹੈ।
ਮੌਡਰਨਾ, ਫਾਈਜਰ-ਬਾਇਓਐਨਟੈਕ ਤੇ ਐਸਟ੍ਰਾਜੈਨੇਕਾ ਵੈਕਸੀਨ ਦੀ ਵੰਡ ਦੇ ਸਬੰਧ ਵਿੱਚ ਯੂਰਪੀਅਨ ਯੂਨੀਅਨ ਨੇ ਮੈਂਬਰ ਮੁਲਕਾਂ ਵਿੱਚ ਤਿਆਰ ਕੀਤੀ ਜਾਣ ਵਾਲੀ ਵੈਕਸੀਨ ਉੱਤੇ ਐਕਸਪੋਰਟ ਕੰਟਰੋਲ ਪਾਲਿਸੀ ਲਾਗੂ ਕੀਤੀ ਹੈ। ਇਸ ਤਹਿਤ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੈਕਸੀਨ ਹੋਰਨਾਂ ਦੇਸ਼ਾਂ ਨੂੰ ਭੇਜਣ ਤੋਂ ਪਹਿਲਾਂ ਇਜਾਜਤ ਲੈਣੀ ਹੋਵੇਗੀ। ਇਸ ਸੂਚੀ ਵਿੱਚੋਂ 120 ਦੇਸ਼ਾਂ ਨੂੰ ਛੋਟ ਦਿੱਤੀ ਗਈ ਹੈ। ਪਰ ਕੈਨੇਡਾ ਉਨ੍ਹਾਂ ਵਿੱਚ ਸਾਮਲ ਨਹੀਂ ਹੈ। ਪਬਲਿਕ ਸਰਵਿਸਿਜ ਐਂਡ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਹਾਊਸ ਆਫ ਕਾਮਨਜ ਨੂੰ ਦੱਸਿਆ ਕਿ ਫਾਈਜਰ-ਬਾਇਓਐਨਟੈਕ ਵੈਕਸੀਨ ਦੀ ਨਵੀਂ ਖੇਪ ਯੂਰਪ ਤੋਂ ਰਵਾਨਾ ਹੋ ਚੁੱਕੀ ਹੈ ਤੇ ਜਲਦ ਹੀ ਕੈਨੇਡਾ ਪਹੁੰਚ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਨਿਰਧਾਰਤ ਖੇਪ ਦਾ ਇਹ ਪੰਜਵਾਂ ਹਿੱਸਾ ਹੈ।

RELATED ARTICLES
POPULAR POSTS