Breaking News
Home / ਜੀ.ਟੀ.ਏ. ਨਿਊਜ਼ / ਅਸਾਲਟ ਹਥਿਆਰਾਂ ਉਤੇ ਪਾਬੰਦੀਆਂ ਲਾਉਣ ਦੇ ਲਿਬਰਲ ਸਰਕਾਰਾਂ ਦੇ ਮਤੇ ‘ਤੇ ਵਿਰੋਧੀ ਪਾਰਟੀਆਂ ਨੂੰ ਇਤਰਾਜ

ਅਸਾਲਟ ਹਥਿਆਰਾਂ ਉਤੇ ਪਾਬੰਦੀਆਂ ਲਾਉਣ ਦੇ ਲਿਬਰਲ ਸਰਕਾਰਾਂ ਦੇ ਮਤੇ ‘ਤੇ ਵਿਰੋਧੀ ਪਾਰਟੀਆਂ ਨੂੰ ਇਤਰਾਜ

ਓਟਵਾ/ਬਿਊਰੋ ਨਿਊਜ਼ : ਲਿਬਰਲਾਂ ਦੀ ਘੱਟਗਿਣਤੀ ਸਰਕਾਰ ਵੱਲੋਂ ਮਿਲਟਰੀ ਸਟਾਈਲ ਹਥਿਆਰਾਂ ਉੱਤੇ ਪਾਬੰਦੀ ਲਾਏ ਜਾਣ ਦੀ ਪੈਰਵੀ ਕੀਤੇ ਜਾਣ ਦੇ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਕਿੰਤੂ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਕੋਲ ਇਹ ਹਥਿਆਰ ਇਸ ਸਮੇਂ ਹਨ ਉਨ੍ਹਾਂ ਨੂੰ ਇਹ ਹਥਿਆਰ ਆਪਣੇ ਕੋਲ ਹੀ ਰੱਖਣ ਦੇਣ ਦੀ ਲਿਬਰਲਾਂ ਦੀ ਯੋਜਨਾ ਉੱਤੇ ਬਲਾਕ ਕਿਊਬਿਕੁਆ ਵੱਲੋਂ ਸਖ਼ਤ ਇਤਰਾਜ ਪ੍ਰਗਟਾਇਆ ਗਿਆ ਤੇ ਐਨਡੀਪੀ ਵੱਲੋਂ ਇਸ ਮਾਮਲੇ ਵਿੱਚ ਲਿਬਰਲਾਂ ਤੋਂ ਸਫਾਈ ਮੰਗੀ ਜਾ ਰਹੀ ਹੈ। ਪਹਿਲੀ ਮਈ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗੰਨ ਕੰਟਰੋਲ ਲੈਜਿਸਲੇਸ਼ਨ ਲਿਆਉਣ ਦੇ ਕੀਤੇ ਗਏ ਵਾਅਦੇ ਲਈ ਲਿਬਰਲਾਂ ਨੂੰ ਘੱਟੋ ਘੱਟ ਇੱਕ ਵਿਰੋਧੀ ਪਾਰਟੀ ਦੇ ਸਮਰਥਨ ਦੀ ਲੋੜ ਹੈ। ਉਦੋਂ ਟਰੂਡੋ ਨੇ ਆਖਿਆ ਸੀ ਕਿ ਉਨ੍ਹਾਂ ਦੀ ਸਰਕਾਰ ਰੈਗੂਲੇਟਰੀ ਤਬਦੀਲੀ ਰਾਹੀਂ 1500 ਕਿਸਮ ਦੇ ਹਥਿਆਰਾਂ ਦੀ ਵਿੱਕਰੀ ਤੇ ਵਰਤੋਂ ਉੱਤੇ ਪਾਬੰਦੀ ਲਾਵੇਗੀ। ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਸਰਕਾਰ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਇਸ ਬਿੱਲ ਨਾਲ ਗੰਨ ਰੱਖਣ ਵਾਲੇ ਲੋਕ ਪਾਬੰਦੀਸੁ ਹਥਿਆਰਾਂ ਨੂੰ ਆਪਸ਼ਨਲ ਬਾਇਬੈਕ ਪਹਿਲਕਦਮੀ ਤਹਿਤ ਕਿਵੇਂ ਕੋਲ ਰੱਖ ਸਕਣਗੇ। ਪਿਛਲੇ ਹਫਤੇ ਅਧਿਕਾਰੀਆਂ ਨੇ ਆਖਿਆ ਸੀ ਕਿ ਸਰਕਾਰ ਅਜਿਹਾ ਪ੍ਰੋਗਰਾਮ ਤਿਆਰ ਕਰਨਾ ਚਾਹੁੰਦੀ ਹੈ ਜਿਸ ਨਾਲ ਲੋਕਾਂ ਕੋਲ ਪਹਿਲਾਂ ਤੋਂ ਹੀ ਮੌਜੂਦ ਪਾਬੰਦੀਸ਼ੁਦਾ ਹਥਿਆਰਾਂ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕੇ। ਟਰੂਡੋ ਨੇ ਆਖਿਆ ਸੀ ਕਿ ਇਸ ਸਬੰਧੀ ਵਿਸਥਾਰ ਪੂਰਬਕ ਕੰਮ ਕੀਤਾ ਜਾ ਰਿਹਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਾਰਨ ਕਈ ਜਿੰਮੇਵਾਰ ਗੰਨ ਓਨਰਜ਼ ਭੰਬਲਭੂਸੇ ਵਿੱਚ ਪੈ ਜਾਣਗੇ।
ਇੱਥੇ ਹੀ ਬੱਸ ਨਹੀਂ ਜਿਨ੍ਹਾਂ ਲੋਕਾਂ ਨੇ ਕੈਨੇਡਾ ਭਰ ਵਿੱਚ ਹਿੰਸਾ ਦਾ ਦਰਦ ਹੰਢਾਇਆ ਹੈ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਇਸ ਦਾ ਅਸਲ ਮਤਲਬ ਕੀ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਲੀਡਰ ਯਵੇਸ ਫਰੈਂਕੌਇਸ ਬਲੈਂਚੈਟ ਨੇ ਆਖਿਆ ਕਿ ਸਾਡੇ ਹਿਸਾਬ ਨਾਲ ਇਹ ਪ੍ਰੋਗਰਾਮ ਲਾਜ਼ਮੀ ਹੋਣਾ ਚਾਹੀਦਾ ਹੈ ਕਿਉਂਕਿ ਨਹੀਂ ਤਾਂ ਇਸ ਕਾਨੂੰਨ ਦਾ ਅਸਲ ਪ੍ਰਭਾਵ ਬਹੁਤ ਘੱਟ ਜਾਵੇਗਾ ਤੇ ਜਾਂ ਲੋੜ ਮੁਤਾਬਕ ਨਹੀਂ ਹੋਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …