Breaking News
Home / ਜੀ.ਟੀ.ਏ. ਨਿਊਜ਼ / ਖਰਚਿਆਂ ‘ਚ 15 ਬਿਲੀਅਨ ਡਾਲਰ ਦੀ ਕਟੌਤੀ ਕਰਨ ਲਈ ਸਾਰੇ ਮੰਤਰੀ ਤਿਆਰ : ਆਨੰਦ

ਖਰਚਿਆਂ ‘ਚ 15 ਬਿਲੀਅਨ ਡਾਲਰ ਦੀ ਕਟੌਤੀ ਕਰਨ ਲਈ ਸਾਰੇ ਮੰਤਰੀ ਤਿਆਰ : ਆਨੰਦ

ਓਟਵਾ/ਬਿਊਰੋ ਨਿਊਜ਼ : ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੈਡਰਲ ਕੈਬਨਿਟ ਕੁਲੀਗਜ਼ ਸਰਕਾਰੀ ਵਿਭਾਗਾਂ ਤੋਂ 15 ਬਿਲੀਅਨ ਡਾਲਰ ਦੇ ਖਰਚੇ ਘਟਾਉਣ ਲਈ ਕੀਤੀ ਜਾਣ ਵਾਲੀ ਕਟੌਤੀ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਉਹ ਇਸ ਵਿੱਚ ਮਦਦ ਕਰ ਸਕਣਗੇ।
ਇਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦਾ ਮੰਤਰੀ ਮੰਡਲ ਪ੍ਰਿੰਸ ਐਡਵਰਡ ਆਈਲੈਂਡ ਉੱਤੇ ਤਿੰਨ ਰੋਜ਼ਾ ਰਟਰੀਟ ਪ੍ਰੋਗਰਾਮ ਵਿੱਚ ਹਿੱਸਾ ਲੈ ਰਿਹਾ ਹੈ। ਇੱਥੇ ਇਹ ਸਾਰੇ ਪਾਰਲੀਮੈਂਟ ਦੀ ਅਗਲੀ ੁਬੈਠਕ ਵਿੱਚ ਫੈਡਰਲ ਸਰਕਾਰ ਦੀਆਂ ਕੀ ਤਰਜੀਹਾਂ ਹੋਣਗੀਆਂ ਇਸ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। ਇਸ ਮੀਟਿੰਗ ਦੀ ਸ਼ੁਰੂਆਤ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਪ੍ਰੈਜ਼ੈਂਟੇਸ਼ਨ ਨਾਲ ਹੋਈ। ਇੱਥੇ ਉਨ੍ਹਾਂ ਆਪਣੀਆਂ ਵਿੱਤੀ ਤੇ ਆਰਥਿਕ ਯੋਜਨਾਵਾਂ ਬਾਰੇ ਤਫਸੀਲ ਨਾਲ ਦੱਸਿਆ ਤੇ ਉਚੇਚੇ ਤੌਰ ਉੱਤੇ 2023 ਦੇ ਬਜਟ ਵਿੱਚ ਅਗਲੇ ਪੰਜ ਸਾਲਾਂ ਵਿੱਚ 15 ਬਿਲੀਅਨ ਡਾਲਰ ਦੀ ਕਟੌਤੀ ਕਰਨ ਦੇ ਆਪਣੀ ਵਚਨਬੱਧਤਾ ਦੁਹਰਾਈ।
ਦੂਜੇ ਦਿਨ ਦੀਆਂ ਆਪਣੀਆਂ ਮੀਟਿੰਗਾਂ ਦਰਮਿਆਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਤੇ ਆਨੰਦ ਨੇ ਦੱਸਿਆ ਕਿ ਸਾਰੇ ਹੀ ਮੰਤਰੀ ਬਹੁਤ ਹੀ ਉਸਾਰੂ ਗੱਲਬਾਤ ਵਿੱਚ ਹਿੱਸੇਦਾਰੀ ਪਾ ਰਹੇ ਹਨ। ਦੋਵਾਂ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਖਰਚਿਆਂ ਵਿੱਚ ਕਟੌਤੀ ਕੀਤਾ ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਡੈਂਟਲ ਤੇ ਚਾਈਲਡ ਕੇਅਰ ਪ੍ਰੋਗਰਾਮਾਂ ਨੂੰ ਅਫੋਰਡ ਕਰ ਸਕਣ।
ਆਨੰਦ ਨੇ ਆਖਿਆ ਕਿ ਹੁਣ ਅਸੀਂ ਮਹਾਂਮਾਰੀ ਵਾਲੇ ਦੌਰ ਦੇ ਖਰਚਿਆਂ ਦੀ ਥਾਂ ਉੱਤੇ ਦੇਸ਼ ਦੀਆਂ ਆਰਥਿਕ ਤਰਜੀਹਾਂ ਉੱਤੇ ਖਰਚਾ ਕਰਨ ਵੱਲ ਧਿਆਨ ਦੇਣਾ ਚਾਹੁੰਦੇ ਹਾਂ। ਕੈਨੇਡੀਅਨਜ਼ ਦੀ ਹਰ ਪੱਖੋਂ ਮਦਦ ਕਰਨ ਵਾਸਤੇ ਸਾਨੂੰ ਆਪਣੇ ਵਿੱਤੀ ਪੱਖ ਨੂੰ ਚੰਗੀ ਤਰ੍ਹਾਂ ਮੈਨੇਜ ਕਰਨਾ ਹੋਵੇਗਾ। ਅਜੇ ਆਨੰਦ ਨੂੰ ਨਵੀਂ ਭੂਮਿਕਾ ਮਿਲਿਆਂ ਨੂੰ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਉਨ੍ਹਾਂ 2 ਅਕਤੂਬਰ ਤੱਕ ਦੀ ਡੈੱਡਲਾਈਨ ਦੇ ਕੇ ਆਪਣੇ ਖੇਤਰਾਂ ਵਿੱਚ ਵਿੱਤੀ ਕਟੌਤੀਆਂ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੀ ਜਾਣਕਾਰੀ ਦੇਣ ਲਈ ਵੀ ਆਖ ਦਿੱਤਾ ਹੈ। ਇਸ ਦੌਰਾਨ ਇੰਡੀਜੀਨਸ ਸਰਵਿਸਿਜ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਉਹ ਸਮਝਦੀ ਹੈ ਕਿ ਕੈਨੇਡੀਅਨਜ਼ ਚਾਹੁੰਦੇ ਹਨ ਕਿ ਲਿਬਰਲ ਆਪਣੀਆਂ ਜੇਬ੍ਹਾਂ ਦੇ ਮੂੰਹ ਥੋੜ੍ਹੇ ਘੁੱਟ ਲੈਣ ਪਰ ਫਰੀਲੈਂਡ ਤੇ ਆਨੰਦ ਦੇ ਸੇਵਿੰਗ ਪਲੈਨ ਨਾਲ ਉਨ੍ਹਾਂ ਦੇ ਡਿਪਾਰਟਮੈਂਟ ਦੀ ਸਰਵਿਸ ਡਲਿਵਰੀ ਉੱਤੇ ਕੋਈ ਅਸਰ ਨਹੀਂ ਪਵੇਗਾ।

 

Check Also

ਕੈਨੇਡਾ ਦੇ ਕਈ ਸੰਸਦ ਮੈਂਬਰਾਂ ਨੇ ਜਾਣ ਬੁੱਝ ਕੇ ਵਿਦੇਸ਼ੀ ਸਰਕਾਰਾਂ ਦੀ ਕੀਤੀ ਸਹਾਇਤਾ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਬਿਨਾ ਪ੍ਰਕਾਸ਼ਿਤ ਰਿਪੋਰਟ ਪੜ੍ਹਨ …