Breaking News
Home / ਜੀ.ਟੀ.ਏ. ਨਿਊਜ਼ / ਇਕਬਾਲ ਮਾਹਲ ਜੀਟੀਏ ਦੇ ਸਰਵੋਤਮ ਲਿਖਾਰੀ

ਇਕਬਾਲ ਮਾਹਲ ਜੀਟੀਏ ਦੇ ਸਰਵੋਤਮ ਲਿਖਾਰੀ

Multicultural News copy copyਸੀਨੀਅਰ ਸੋਸ਼ਲ ਸਰਵਿਸ ਗਰੁੱਪ ਵੱਲੋਂ ਮਲਟੀ ਕਲਚਰਲ ਸਮਾਗਮ ਦੌਰਾਨ ਚੁਣੀਆਂ ਗਈਆਂ ਵੱਖੋ-ਵੱਖ ਹਸਤੀਆਂ ਦਾ ਸਨਮਾਨ
ਬਰੈਂਪਟਨ/ਬਿਊਰੋ ਨਿਊਜ਼
25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ‘ਸੀਨੀਅਰ ਸੋਸ਼ਲ ਸਰਵਿਸਜ਼ ਗਰੁਪ’ ਵਲੋਂ ਮਹਾਂ ਕਾਮਯਾਬ ਮਲਟੀਕਲਚਰ ਸਮਾਗਮ ਨੇ ਮੌਜੂਦ ਦਰਸ਼ਕਾਂ ਨੂੰ ਦਿਲ ਦੀਆਂ ਡੂੰਘਾਈਆਂ ਵਿਚੋਂ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕੀ ਸਾਡਾ ਭਾਈਚਾਰਾ ਇਹੋ ਜਿਹੇ ਵਧੀਆ ਪ੍ਰੋਗਰਾਮਾਂ ਦਾ ਵਿਰੋਧ ਵੀ ਕਰ ਸਕਦਾ ਹੈ? ਸੰਪੂਰਨ ਪ੍ਰੋਗਰਾਮ, ਇਕ ਤੋਂ ਬਾਅਦ ਇਕ ਦਿਲਮੋਹਣੀ ਰੋਚਿਕਤਾ ਨਾਲ ਭਰਪੂਰ ਸੀ। 5 ਡਾਂਸ ਅਤੇ ਪੰਜ ਕਿਸਮ ਦੇ ਅਵਾਰਡ ਦਿੱਤੇ ਗਏ। ਅਵਾਰਡਾਂ ਦੀ ਚੋਣ ਐਸੀ ਸੀ ਕਿ ਕਿਸੇ ਦੇ ਮਨਮਸਤਿਕ ਵਿਚ ਕੋਈ ਵਿਰੋਧਾ ਭਾਵ ਪੈਦਾ ਨਾ ਹੋਇਆ। ਬੜੀ ਮਿਹਨਤ ਅਤੇ ਖੋਜ ਕਰਨ ਬਾਅਦ ਇਨਾਮਾਂ ਦੀ ਵਿਓਂਤ ਬਣਾਈ ਗਈ ਸੀ। ਵੱਡੀ ਗੱਲ ਇਹ ਸੀ ਕਿ ਨਾਂਹ ਪੱਖੀ ਵਰਤਾਰੇ ਅਤੇ ਸ਼ਹਿਰ ਵਿਚ ਇਸ ਡੇਟ ਉਪਰ ਕਈ ਵਡੇ ਅਯੋਜਨਾ ਦੇ ਬਾਵਜੂਦ ਇਸ ਸਮਾਗਮ ਵਿਚ ਹਾਜਰੀ ਪਹਿਲੇ ਦੀ ਤਰ੍ਹਾਂ 600 ਦੇ ਆਸ ਪਾਸ ਸੀ।
ਮਜ਼ੇ ਦੀ ਗੱਲ ਇਹ ਰਹੀ ਕਿ ਜੋ ਇਕ ਦੋ ਅਜਿਹੇ ਬੰਦੇ ਵੀ ਇਨਾਮਾਂ ਦੇ ਲਾਇਕ ਸਮਝ ਲਏ ਗਏ ਸਨ, ਜੋ ਇਨਾਮ ਲੈਣ ਆਏ ਹੀ ਨਹੀਂ । ਭਾਰਤ ਦੇ ਮਸ਼ਹੂਰ ਲੇਖਕ ਸ਼ਮੀਲ ਨੇ ਜਦ ਰਜਿੰਦਰ ਸੈਣੀ ਵਲੋਂ ਇਕਬਾਲ ਮਾਹਲ ਨੂੰ ਜੀਟੀਏ ਦਾ ਸਰਬੋਤਮ ਲਿਖਾਰੀ ਹੋਣ ਦਾ ਇਨਾਮ ਦਿਵਾਇਆ ਤਾਂ ਸ਼ਮੀਲ ਦਾ ਕਹਿਣਾ ਸੀ ਕਿ ਇਹ ਪੰਜਾਬੀ ਭਾਈਚਾਰੇ ਦੇ ਇਤਿਹਾਸ ਵਿਚ ਪਹਿਲਾ ਸਮਾਂ ਹੈ ਜਦ ਕਿਸੇ ਲੇਖਕ ਨੂੰ ਜਨਗਣਨਾ ਅਧਾਰਤ ਅਤੇ ਵਿਸ਼ੇਸ਼ ਲੇਖਕਾਂ ਦੇ ਮੁਲਅੰਕਣ ਬਾਅਦ ਚੁਣਿਆ ਗਿਆ ਹੋਵੇ। ਸੈਣੀ ਸਾਹਿਬ ਨੇ ਕਿਹਾ ਕਿ ਮਾਹਲ ਸਾਹਿਬ ਵਾਕਈ ਉਚ ਕੋਟੀ ਦੇ ਵਾਰਤਿਕ ਲਿਖਾਰੀ ਹਨ, ਜੋ ਲਿਖਦੇ ਹੀ ਪਿਆਰਾ ਨਹੀਂ ਬੋਲਦੇ ਵੀ ਪਿਆਰਾ ਹਨ। ਐਮਸੀ ਚਿਰੰਜੀਵ ਸਿੰਘ ਰੱਖੜਾ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਟੀਵੀ ਪ੍ਰੋਗਰਾਮ ਵੇਖਦਾ ਹੀ ਇਸ ਲਈ ਹਾਂ ਕਿ ਉਨ੍ਹਾਂ ਦੀ ਪੰਜਾਬੀ ਬਹੁਤ ਮਿਠੀ ਹੁੰਦੀ ਹੈ। ਪਰ ਅਫਸੋਸ ਕਿ ਜੀਟੀਏ ਦੇ ਲਿਖਾਰੀ ਈਰਖਾ ਵਸ, ਉਨ੍ਹਾਂ ਨੂੰ ਲਿਖਾਰੀ ਨਹੀਂ ਗਿਣਦੇ ਕੇਵਲ ਪ੍ਰਮੋਟਰ ਕਹਿੰਦੇ ਹਨ। ਸਰਦਾਰ ਸਤਵੰਤ ਸਿੰਘ ਬੜਾ ਵਧੀਆ ਸਫਰਨਾਮੇ ਲਿਖਦਾ ਹੈ ਅਤੇ ਉਮਰ ਵਿਚ ਉਹ ਪ੍ਰਬੰਧਕਾਂ ਦੀ ਜਾਣਕਾਰੀ ਮੁਤਾਬਿਕ ਸਭ ਤੋਂ ਵਡੇਰਾ ਵੀ ਹੈ, ਜਿਸ ਕਾਰਣ ਉਹ ਵੀ ਇਨਾਮ ਲਈ ਚੁਣਿਆ ਗਿਆ ਸੀ। ਲੋਕਾਂ ਨੇ 106 ਸਾਲ ਦੇ ਤਰਲੋਕ ਸਿੰਘ ਤੰਬੜ ਵਾਸਤੇ ਇਕ ਪੂਜਨੀਕ ਬਜ਼ੁਰਗ ਵਜੋਂ ਸ਼ਰਧਾ ਦਾ ਵਿਖਾਵਾ ਕੀਤਾ। ਕੈਪਟਨ ਮੁਹਿੰਦਰ ਸਿੰਘ ਬਾਰੇ ਜਦ ਕਰਨਲ ਗੁਰਮੇਲ ਸਿੰਘ ਸੋਹੀ ਨੇ ਉਨ੍ਹਾ ਦੀ ਵਡੀ ਉਮਰ ਦੇ ਪਿਛੋਕੜ ਦੀ ਜਾਣਕਾਰੀ ਦਿਤੀ ਤਾਂ ਤਾੜੀਆਂ ਗੂੰਜ ਉਠੀਆਂ।
ਗੋਰੀਆਂ ਨੂੰ ਨਚਦੀਆਂ ਵੇਖ, ਪਿਆਰੀਆਂ ਪਿਆਰੀਆਂ ਬੇਟੀਆਂ ਦੇ ਪੰਜਾਬੀ ਨਰਿਤ, ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦੀ ਪੇਸ਼ਕਾਰੀ ਅਤੇ ਪੂਜਨੀਕ ਬ੍ਰਹਮਕੁਮਾਰੀਆਂ ਦੀ ਉਪਸਥਿਤੀ ਨੂੰ ਵੇਖ ਕੋਈ ਵੀ ਹਿਰਦਾ ਇਹ ਕਹਿਣੋ ਨਾ ਰਹਿ ਸਕਿਆ ਕਿ ਇਸ ਨੂੰ ਕਹਿੰਦੇ ਹਨ ਮਲਟੀਕਲਚਰ ਦੀ ਅਸਲੀ ਝਲਕ। ਐਮਸੀ ਸੁਮਿਤ ਅਹੂਜਾ ਅਤੇ ਚਰਿੰਜੀਵ ਸਿੰਘ ਰੱਖੜਾ ਦੇ ਚੁਲਬੁਲੇ ਅਦਾ ਨੇ ਦਰਸ਼ਕਾਂ ਨੂੰ ਕੀਲੀ ਰਖਿਆ। ਪ੍ਰਿੰ ਸੰਜੀਵ ਧਵਨ ਦੇ ਵੈਲਕਮ ਅਡਰੈਸ ਅਤੇ ਬ੍ਰਿਗੇਡੀਅਰ ਨਵਾਬ ਸਿੰਘ ਦੇ ਮੈਸੇਜ ਤੋਂ ਬਾਅਦ, ਜਨਰਲ ਸਕੱਤਰ ਨੇ ਆਪਣੀ ਸਪੀਚ ਵਿਚ ਜਿਥੇ ਸੋਸ਼ਿਲ ਸਰਵਿਸ ਗਰੁੱਪ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਇਹ ਵੀ ਸੰਕਲਪ ਲਿਆ ਕਿ ਅਸੀਂ ਪੰਜਾਬੀ ਭਾਈਚਾਰੇ ਦੇ ਸੋਸ਼ਿਲ ਈਵਲਜ਼ ਨੂੰ ਪੋਜ਼ਿਟਿਵ ਫੀਡ ਬੈਕ ਰਾਹੀ ਦਰੁਸਤ ਕਰਨ ਲਈ ਵਚਨਬੱਧ ਹਾਂ। ਲੋਕ ਕੇਵਲ ਗੱਲਾਂ ਕਰਦੇ ਹਨ, ਇਕ ਦੂਸਰੇ ਨੂੰ ਕੋਸਦੇ ਹਨ, ਬਦਨਾਮ ਕਰਦੇ ਹਨ ਪਰ ਬਿਹਤਰੀ ਖਾਤਰ ਕਰਦਾ ਕੋਈ ਕੁਝ ਨਹੀਂ। ਪਿਛਲੇ ਸਾਲ ਇਸੇ ਗਰੁਪ ਨੇ ਅਖਬਾਰਾਂ ਨੂੰ ਉਨ੍ਹਾਂ ਦੀ ਵੁਕਤ ਦੀ ਝਲਕ ਦਿੱਤੀ ਸੀ, ਇਸ ਸਾਲ ਲੇਖਕਾਂ ਨੂੰ ਉਨ੍ਹਾਂ ਦੀ ਪਹਿਚਾਣ ਕਰਾਈ ਹੈ। ਅਗਲੇ ਸਾਲ ਹਵਾ ਉਠ ਰਹੀ ਹੈ ਕਿ ਕਵੀਆਂ ਉਪਰ ਸਰਵੇਖਣ ਹੋਵੇ। ਕੈਨੇਡਾ ਇਕ ਐਸਾ ਮੂਲਵਾਨ ਮੁਲਕ ਹੈ ਜਿਥੇ ਚੰਗੇ ਕੰਮਾਂ ਨੂੰ ਕੋਈ ਮਾਈ ਦਾ ਲਾਲ ਬੰਦ ਨਹੀਂ ਕਰਵਾ ਸਕਦਾ। ਇਥੇ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਿਆ ਜਾ ਸਕਦਾ। ਲੋਕ ਸ਼ਕਤੀ ਅਤੇ ਕੈਨੇਡਾ ਦਾ ਕਨੂੰਨ ਆਪ ਹੁਦਰੇਪਨ ਨੂੰ ਕਾਬੂ ਕਰਨਾ ਜਾਣਦਾ ਹੈ।
ਸਮਾਗਮ ਦੀ ਸ਼ੋਭਾ ਵਧਾਉਣ ਆਏ ਮਹਿਮਾਨਾਂ ਵਿਚ ਟੋਰਾਂਟੋ ਦੇ ਪੰਜਾਬੀ ਮੀਡੀਆ ਦੇ ਬਾਬਾ ਬੋਹੜ ਡਾਕਟਰ ਰਣਬੀਰ ਸ਼ਾਰਦਾ, ਟੀਵੀ ਪ੍ਰੋਗਰਾਮਾਂ ਦੇ ਫਾਊਂਡਰ ਰਵਿੰਦਰ ਪੰਨੂੰ, 1650 ਸ਼ਾਨ ਰੈਡੀਓ ਦੀ ਹੋਸਟ ਅਤੇ ਹਜਾਰਾਂ ਲੋਕਾਂ ਦੇ ਦਿਲ ਦੀ ਧੜਕਨ ਸ਼ਿਵਾਨੀ ਦਿਕਸ਼ਿਤ, ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲੀ, ਉਨ੍ਹਾਂ ਦੀ ਬੇਟੀ ਐਮ ਪੀਪੀ ਹਰਿੰਦਰ ਮੱਲੀ, ਸਿਟੀ ਕੌਂਸਲਰ ਜੈਫ ਬੋਮੈਂਨ ਅਤੇ ਜੌਨ ਸੈਂਡਰ, ਐਮਪੀ ਰਾਜ ਗਰੇਵਾਲ, ਪੀਸੀ ਪਾਰਟੀ ਤੋਂ ਸਿੱਧੂ ਸਾਹਿਬ ਹਾਜ਼ਰ ਹੋਏ। ਚੀਫ ਗੈਸਟ ਵਜੋਂ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਜੀ ਨੇ ਠੀਕ 12,30 ਵਜੇ ਪਹੁੰਚਕੇ ਪ੍ਰਬੰਧਕਾਂ ਨੂੰ ਨਿਹਾਲ ਕਰ ਦਿਤਾ। ਸਿਟੀ ਕਊਂਸਲਰ ਗੁਰਪ੍ਰੀਤ ਢਿਲੋਂ, ਐਮਪੀਪੀ ਅਮ੍ਰਿਤ ਮਾਂਗਟ ਅਤੇ ਪੀਲ ਪੁਲਿਸ ਬੋਰਡ ਦੇ ਚੇਅਰ ਪਰਸਨ  ਆਪਣਾ ਬਚਨ ਇਸ ਲਈ ਪੂਰਾ ਨਾ ਕਰ ਸਕੇ, ਕਿ ਉਸ ਦਿਨ ਬਹੁਤ ਜ਼ਿਆਦਾ ਅੰਗੇਜਮੈਂਟਸ ਸਨ। ਇਸ ਸੀਨੀਅਰ ਗਰੁਪ ਦਾ ਵੱਡਾ ਕਾਰਨਾਮਾ ਇਹ ਹੈ ਕਿ ਕਿਸੇ ਸਿਲਸਿਲੇ ਵੀ ਪੰਜਾਬੀ ਸਟਾਈਲ ਢਿਲ ਮੱਠ ਦੀ ਗੁੰਜਾਇਸ਼ ਨਹੀਂ ਰਹਿਣ ਦਿੱਤੀ ਜਾਂਦੀ। ਇਸ ਵਾਰ ਤਾਂ ਮਹਿਮਾਨ ਵੀ ਕੋਈ ਐਸਾ ਨਹੀਂ ਆਇਆ ਜੋ ਇਸ ਚੰਗੀ ਪਰੰਪਰਾ ਦਾ ਨੁਕਤਾਚੀਂ ਹੋਵੇ। ਸਭ ਦਾ ਇਕੋ ਬੋਲ ਸੀ ਕਿ ਪ੍ਰੋਗਰਾਮ ਪੂਰਾ ਆਰਗੇਨਾਈਜ਼ਡ ਅਤੇ ਨਿਯਮਬੱਧ ਸੀ। ਹਰ ਪਾਸੇ ਵਧੀਆਪਨ ਦੀ ਝਲਕ ਸਾਫ ਨਜ਼ਰੀ ਪੈਂਦੀ ਸੀ। 30 ਤੋਂ ਵਧ ਸਜਾਏ ਹੋਏ ਬੈਨਰ ਸਾਬਤ ਕਰਦੇ ਸਨ ਕਿ ਸਮਾਗਮ ਵਿਚ ਕਿਨੇ ਅਦਾਰਿਆਂ ਦਾ ਸਹਿਯੋਗ ਹੈ। ਇਸ ਦੀ ਪ੍ਰੋੜਤਾ ਵਜੋਂ ਪ੍ਰਿੰਸੀਪਲ ਸੰਜੀਵ ਧਵਨ ਜੀ ਨੇ ਆਪਣੇ ਸਕੂਲ ਦੀ ਸਭ ਤੋਂ ਲਾਇਕ ਸਟੂਡੈਂਟ ਹਰਸਿਮਰਤ ਕੌਰ ਹਥੋਂ ਰੱਖੜਾ ਸਾਹਿਬ ਨੂੰ ਡੈਡੀਕੇਡਟ ਵਲੰਟੀਅਰ ਹੋਣ ਦਾ ਅਵਾਰਡ ਦੁਆ ਕੇ ਮੋਹਰ ਲਗਾ ਦਿਤੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …