Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਦੀ ਬਜਾਏ ਬਰਨਬੀ ਤੋਂ ਚੋਣ ਲੜਨਾ ਜਗਮੀਤ ਸਿੰਘ ਦਾ ਹੈ ਵੱਡਾ ਸਿਆਸੀ ਦਾਅ

ਬਰੈਂਪਟਨ ਦੀ ਬਜਾਏ ਬਰਨਬੀ ਤੋਂ ਚੋਣ ਲੜਨਾ ਜਗਮੀਤ ਸਿੰਘ ਦਾ ਹੈ ਵੱਡਾ ਸਿਆਸੀ ਦਾਅ

ਬਰੈਂਪਟਨ : ਬਰੈਂਪਟਨ ਦੀ ਬਜਾਏ ਬਰਨਬੀ ਤੋਂ ਚੋਣ ਲੜਨ ਦਾ ਫੈਸਲਾ ਕਰਕੇ ਜਗਮੀਤ ਸਿੰਘ ਨੇ ਇਕ ਵੱਡਾ ਸਿਆਸੀ ਦਾਅ ਖੇਡਿਆ ਹੈ। ਅਕਤੂਬਰ ਵਿਚ ਹੋਣ ਵਾਲੀਆਂ ਫੈਡਰਲ ਚੋਣਾਂ ‘ਚ ਬਰੈਂਪਟਨ ਨਹੀਂ, ਬਰਨਬੀ ਤੋਂ ਹੀ ਚੋਣ ਲੜਨਗੇ ਜਗਮੀਤ ਸਿੰਘ। ਬਰੈਂਪਟਨ ਦੇ ਤਿੰਨ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਆਏ ਐਨਡੀਪੀ ਪ੍ਰਧਾਨ ਜਗਮੀਤ ਸਿੰਘ ਨੇ ਬੋਵਾਇਰਡ ਬੈਂਕਟ ਹਾਲ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਬਰੈਂਪਟਨ ਉਹਨਾਂ ਦੇ ਦਿਲ ਖਾਸ ਥਾਂ ਰੱਖਦਾ ਹੈ। ਬਰੈਂਪਟਨ ਤੋਂ ਹੀ ਉਹਨਾਂ ਨੇ ਆਪਣੀ ਸਿਆਸੀ ਪਾਰੀ ਦਾ ਆਗਜ਼ ਕੀਤਾ ਸੀ। ਜਗਮੀਤ ਸਿੰਘ ਨੇ ਕਿਹਾ ਕਿ ਮੇਰੇ ਪਰਿਵਾਰ, ਮੇਰੀ ਪਤਨੀ ਦਾ ਪਰਿਵਾਰ ਅਤੇ ਜ਼ਿਆਦਾਤਰ ਰਿਸ਼ਤੇਦਾਰ ਬਰੈਂਪਟਨ ਵਿਚ ਹੀ ਰਹਿੰਦੇ ਹਨ। ਬਰੈਂਪਟਨ ਵਿੱਚ ਉਹਨਾਂ ਦੀ ਪਾਰਟੀ ਕਾਫੀ ਮਜ਼ਬੂਤ ਹੈ। ਜ਼ਿਕਰਯੋਗ ਹੈ ਕਿ ਬਰੈਂਪਟਨ ਨੇ ਪਿਛਲੇ ਸਾਲ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਵਿਚ ਤਿੰਨ ਐਮ.ਪੀ.ਪੀ. ਦਿੱਤੇ ਹਨ। ਬਰੈਂਪਟਨ ਸੈਂਟਰ ਵਿਚ ਐਮ.ਪੀ.ਪੀ. ઠਸਾਰਾ ਸਿੰਘ, ਬਰੈਂਪਟਨ ਈਸਟ ਤੋਂ ਐਮ.ਪੀ.ਪੀ. ਗੁਰਰਤਨ ਸਿੰਘ ਅਤੇ ਬਰੈਂਪਟਨ ਨੋਰਥ ਤੋਂ ਕੈਵਿਨ ਯਾਰਡ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …