Breaking News
Home / ਜੀ.ਟੀ.ਏ. ਨਿਊਜ਼ / ਬੱਟਸ ਦੀ ਕੰਪੇਨ ‘ਚ ਆਮਦ ਨਾਲ ਲਿਬਰਲ ਦਾ ਚਿਹਰਾ ਬੇਨਕਾਬ : ਜਗਮੀਤ ਸਿੰਘ

ਬੱਟਸ ਦੀ ਕੰਪੇਨ ‘ਚ ਆਮਦ ਨਾਲ ਲਿਬਰਲ ਦਾ ਚਿਹਰਾ ਬੇਨਕਾਬ : ਜਗਮੀਤ ਸਿੰਘ

ਓਟਵਾ : ਲਿਬਰਲ ਪਾਰਟੀ ਵੱਲੋਂ ਆਪਣੇ ਚੋਣ ਪ੍ਰਚਾਰ ਵਿਚ ਫਿਰ ਤੋਂ ਗੇਰਾਲਡ ਬੱਟਸ ਦੀਆਂ ਸੇਵਾਵਾਂ ਲੈਣ ‘ਤੇ ਜਿੱਥੇ ਕੈਨੇਡਾ ਦੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਛਿੜ ਗਈਆਂ ਹਨ, ਉਥੇ ਹੀ ਇਸ ਦਾ ਐਨਡੀਪੀ ਆਗੂ ਜਗਮੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਖੁੱਲ੍ਹ ਕੇ ਵਿਰੋਧ ਕੀਤਾ। ਜਗਮੀਤ ਸਿੰਘ ਨੇ ਆਖਿਆ ਕਿ ਬੱਟਸ ਨੂੰ ਆਪਣੀ ਚੋਣ ਕੰਪੇਨ ਵਿਚ ਸ਼ਾਮਲ ਕਰਕੇ ਲਿਬਰਲਾਂ ਨੇ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਬੱਟਸ ਨੂੰ ਆਪਣੀ ਕੰਪੇਨ ਵਿੱਚ ਸ਼ਾਮਲ ਕਰਨ ਨਾਲ ਇੱਕ ਵਾਰੀ ਮੁੜ ਇਹ ਸਪਸ਼ਟ ਹੋ ਗਿਆ ਹੈ ਕਿ ਸੱਤਾਧਾਰੀ ਧਿਰ ਆਪਣੇ ਨਜ਼ਦੀਕੀਆਂ ਨੂੰ ਹੀ ਪਹਿਲ ਦਿੰਦੀ ਹੈ।ઠਜਗਮੀਤ ਸਿੰਘ ਨੇ ਆਖਿਆ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …