Breaking News
Home / ਜੀ.ਟੀ.ਏ. ਨਿਊਜ਼ / ਬੈਂਸ ‘ਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿਚੋਂ ਕੀਤਾ ਬਾਹਰ

ਬੈਂਸ ‘ਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿਚੋਂ ਕੀਤਾ ਬਾਹਰ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸੈਂਟਰ ਤੋਂ ਐਮਪੀ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਰਮੇਸ਼ ਸੰਘਾ, ਜੋ ਕਿ ਇਕ ਵਕੀਲ ਹਨ, ਸਭ ਤੋਂ ਪਹਿਲਾਂ 2015 ਵਿੱਚ ਲਿਬਰਲ ਐਮਪੀ ਚੁਣਿਆ ਗਿਆ। ਅਤੀਤ ਵਿੱਚ ਵੀ ਉਸ ਵੱਲੋਂ ਲਿਬਰਲ ਪਾਰਟੀ ਉੱਤੇ ਸਿੱਖ ਵੱਖਵਾਦੀਆਂ ਦੀ ਪੁਸ਼ਤ ਪਨਾਹੀ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ।
ਲੰਘੇ ਦਿਨੀਂ ਵਾਈ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਰਮੇਸ਼ ਸੰਘਾ ਨੇ ਨਵਦੀਪ ਬੈਂਸ ਉੱਤੇ ਗੰਭੀਰ ਦੋਸ਼ ਲਾਏ ਸਨ। ਜਿੱਥੇ ਨਵਦੀਪ ਬੈਂਸ ਵੱਲੋਂ ਮੰਤਰੀ ਦੇ ਅਹੁਦੇ ਅਤੇ ਸਿਆਸਤ ਛੱਡਣ ਦਾ ਕਾਰਨ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਦੱਸਿਆ ਸੀ, ਉੱਥੇ ਸੰਘਾ ਨੇ ਬੈਂਸ ਦੇ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਨਾ ਤਾਂ ਇਹ ਗੱਲ ਉਸ ਨੂੰ ਹਜਮ ਹੋ ਰਹੀ ਹੈ ਤੇ ਨਾ ਹੀ ਭਾਈਚਾਰੇ ਨੂੰ। ਉਨ੍ਹਾਂ ਆਖਿਆ ਕਿ ਕੁੱਝ ਅਜਿਹੇ ਕਾਰਨ ਹੀ ਹਨ ਜਿਨ੍ਹਾਂ ਕਰਕੇ ਨਵਦੀਪ ਬੈਂਸ ਨੂੰ ਆਪਣਾ ਮੰਤਰੀ ਪਦ ਛੱਡਣਾ ਪਿਆ।
ਇੱਥੇ ਵਰਨਣਯੋਗ ਹੈ ਕਿ ਨਵਦੀਪ ਬੈਂਸ ਦੇ ਕਿਤੇ ਵੀ ਇੰਤਿਹਾਪਸੰਦ ਵਿਚਾਰ ਸੁਣਨ ਪੜ੍ਹਨ ਨੂੰ ਨਹੀਂ ਮਿਲਦੇ ਅਤੇ ਉਨ੍ਹਾਂ ਦੀ ਵਿਚਾਰਧਾਰਾ ਹਮੇਸਾਂ ਹੀ ਬਹੁਤ ਲਿਬਰਲ ਰਹੀ ਹੈ। ਇਸੇ ਤਰ੍ਹਾਂ ਹੀ ਰਮੇਸ਼ ਸੰਘਾ ਨੇ ਇਸ ਇੰਟਰਵਿਊ ਵਿੱਚ ਕਿਹਾ ਸੀ ਕਿ ਹੁਣ ਉਹ ਕਿਸੇ ਬੰਦਸ਼ ਵਿੱਚ ਨਹੀਂ ਰਹੇ ਸਗੋਂ ਇੱਕ ਆਜਾਦ ਉਮੀਦਵਾਰ ਵਜੋਂ ਵਿਚਰਨਗੇ। ਉਨ੍ਹਾਂ ਆਖਿਆ ”ਜਦੋਂ ਮੈਨੂੰ ਕਾਕਸ ਵਿੱਚੋਂ ਕੱਢੇ ਜਾਣ ਦੀ ਗੱਲ ਸੁਣੀ ਤਾਂ ਪਹਿਲਾਂ ਤਾ ਮੈਨੂੰ ਝਟਕਾ ਜਿਹਾ ਲੱਗਿਆ ਫਿਰ ਮਹਿਸੂਸ ਕੀਤਾ ਕਿ ਮੈਂ ਹੁਣ ਆਜ਼ਾਦ ਹੋ ਗਿਆ ਹਾਂ।” ਸਨ 2019 ਵਿੱਚ ਵੀ ਰਮੇਸ਼ ਸੰਘਾ ਵੱਲੋਂ ਆਪਣੀ ਪਾਰਟੀ ਉੱਤੇ ਦੋਸ਼ ਲਾਏ ਗਏ ਸਨ ਕਿ ਇਹ ਪਾਰਟੀ ਖਾਲਿਸਤਾਨੀਆਂ ਦੀ ਪਿੱਠ ਥਾਪੜਦੀ ਹੈ ਜੋ ਚੰਗੀ ਗੱਲ ਨਹੀਂ ਹੈ।
ਸਰਕਾਰੀ ਵ੍ਹਿਪ ਮਾਰਕ ਹੌਲੈਂਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਇਸ ਸਬੰਧ ਵਿੱਚ ਜਾਣਕਾਰੀ ਮਿਲੀ ਸੀ ਕਿ ਸੰਘਾ ਨੇ ਆਪਣੇ ਕਾਕਸ ਦੇ ਕੁੱਝ ਕੁਲੀਗਜ ਦੇ ਸਬੰਧ ਵਿੱਚ ਬੇਸਿਰ ਪੈਰ ਦੇ ਤੇ ਖਤਰਨਾਕ ਦੋਸ਼ ਲਾਏ ਹਨ। ਪਰ ਹੌਲੈਂਡ ਨੇ ਇਨ੍ਹਾਂ ਦੋਸ਼ਾਂ ਬਾਰੇ ਤਫਸੀਲ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਸੰਘਾ ਨੂੰ ਪਾਰਟੀ ਕਾਕਸ ਤੋਂ ਬਾਹਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਬਹੁਤ ਵਾਰੀ ਇਹ ਸਪੱਸ਼ਟ ਕਰ ਚੁੱਕੇ ਹਾਂ ਕਿ ਪਾਰਲੀਮਾਨੀ ਮੈਂਬਰਾਂ ਜਾਂ ਹੋਰਨਾਂ ਕੈਨੇਡੀਅਨਾਂ ਖਿਲਾਫ ਇਸ ਤਰ੍ਹਾਂ ਦੀਆਂ ਕਾਂਸਪੀਰੇਸੀ ਥਿਊਰੀਜ ਤੇ ਖਤਰਨਾਕ ਇਲਜਾਮਾਤ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਲਿਬਰਲ ਕਾਕਸ ਨਸਲਵਾਦ ਤੇ ਅਸਹਿਣਸ਼ੀਲਤਾ ਦੇ ਖਿਲਾਫ ਹਮੇਸਾਂ ਸਟੈਂਡ ਲੈਣਾ ਜਾਰੀ ਰੱਖੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …