Breaking News
Home / ਭਾਰਤ / ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ‘ਡੀਅਰ’ ਕਹਿ ਕਸੂਤੇ ਫਸੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ‘ਡੀਅਰ’ ਕਹਿ ਕਸੂਤੇ ਫਸੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ

9ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਡੀਅਰ ਕਹਿ ਕੇ ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ ਕਸੂਤੇ ਘਿਰ ਗਏ। ਦਰਅਸਲ, ਚੌਧਰੀ ਨੇ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਸਮ੍ਰਿਤੀ ਨੂੰ ਟਵਿਟਰ ‘ਤੇ ਡੀਅਰ ਕਹਿ ਕੇ ਸਵਾਲ ਪੁੱਛਿਆ। ਇਸ ‘ਤੇ ਸਮ੍ਰਿਤੀ ਨੇ ਇਤਰਾਜ਼ ਕੀਤਾ। ਇਸ ਬਹਿਸ ਵਿੱਚ ਟਵਿਟਰ ਦਾ ਪ੍ਰਯੋਗ ਕਰਨ ਵਾਲੇ ਵੀ ਜੁੜ ਗਏ। ਅਸ਼ੋਕ ਚੌਧਰੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਡੀਅਰ ਸਮ੍ਰਿਤੀ ਇਰਾਨੀ ਜੀ ੩ਕਦੇ ਰਾਜਨੀਤੀ ਤੇ ਭਾਸ਼ਨ ਤੋਂ ਸਮਾਂ ਮਿਲੇ ਤਾਂ ਸਿੱਖਿਆ ਨੀਤੀ ਵੱਲ ਵੀ ਧਿਆਨ ਦਿਉ।
ਦੂਜੇ ਟਵੀਟ ਵਿੱਚ ਕਿਹਾ, ਡੀਅਰ ਸਮ੍ਰਿਤੀ ਇਰਾਨੀ ਜੀ ਸਾਨੂੰ ਨਵੀਂ ਐਜੂਕੇਸ਼ਨ ਪਾਲਿਸੀ ਕਦੋਂ ਮਿਲੇਗੀ। ਤੁਹਾਡੇ ਕਲੰਡਰ ਵਿੱਚ ਸਾਲ 2015 ਕਦੋਂ ਖਤਮ ਹੋਵੇਗਾ। ਇਸ ‘ਤੇ ਸਮ੍ਰਿਤੀ ਨੇ ਜਵਾਬ ਦਿੰਦਿਆਂ ਕਿਹਾ, ਔਰਤਾਂ ਨੂੰ ਕਦੋਂ ਤੋਂ ਡੀਅਰ ਕਹਿਣ ਲੱਗੇ ਅਸ਼ੋਕ ਜੀ। ਇਸ ਤੋਂ ਚੌਧਰੀ ਨੇ ਜਵਾਬ ਦਿੱਤਾ ਕਿ ਮੈਂ ਕਿਸੇ ਦੀ ਬੇਇਜ਼ਤੀ ਨਹੀਂ ਕੀਤੀ, ਪ੍ਰੋਫੈਸ਼ਨਲ ਈਮੇਲ ਡੀਅਰ ਤੋਂ ਹੀ ਸ਼ੁਰੂ ਹੁੰਦੀ ਹੈ। ਸਮ੍ਰਿਤੀ ਜੀ ਕਦੇ ਤਾਂ ਇਸ ਮੁੱਦੇ ‘ਤੇ ਜਵਾਬ ਦੇ ਦਿਓ। ਇਸ ‘ਤੇ ਇਰਾਨੀ ਨੇ ਕਿਹਾ- ਮੈਂ ਆਪਣੀ ਹਰ ਗੱਲਬਾਤ ਲਈ ਆਦਰਨੀ ਸ਼ਬਦ ਦਾ ਇਸਤੇਮਾਲ ਕਰਦੀ ਹਾਂ। ਬਿਹਾਰ ਦੇ ਸਿੱਖਿਆ ਮੰਤਰੀ ਨੇ ਨਰਿੰਦਰ ਮੋਦੀ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ  ਤੁਸੀਂ ਵੀ ਪ੍ਰਧਾਨ ਮੰਤਰੀ ਮੋਦੀ ਵਾਂਗ ਝੂਠੇ ਵਾਅਦੇ ਕਰਨ ਦੀ ਕਲਾ ਸਿੱਖ ਲਈ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …